ਵਪਾਰ ਡੈਸਕ : ਕਰਵਾ ਚੌਥ ਦੇ ਦਿਨ ਹੀ LPG ਸਿਲੰਡਰ ਖਪਤਕਾਰਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। LPG ਸਿਲੰਡਰ 100 ਰੁਪਏ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਵਿੱਚ ਹੋਇਆ ਹੈ। ਇਸ ਦਾ ਮਤਲਬ ਹੈ ਕਿ ਇਸ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ ਝਟਕਾ ਲੱਗਾ ਹੈ। ਉਥੇ ਹੀ ਘਰੇਲੂ ਰਸੋਈ ਗੈਸ ਖਪਤਕਾਰਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੀ ਹੈ। ਅੱਜ 19 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। ਅੱਜ ਤੋਂ ਦਿੱਲੀ ਵਿੱਚ 19 ਕਿਲੋ ਦਾ ਐੱਲਪੀਜੀ ਸਿਲੰਡਰ 1833 ਰੁਪਏ ਵਿੱਚ ਮਿਲੇਗਾ। ਕੋਲਕਾਤਾ ਵਿੱਚ ਇਹ 1943.00 ਰੁਪਏ ਹੋ ਗਿਆ ਹੈ, ਜਦੋਂ ਕਿ ਮੁੰਬਈ ਵਿੱਚ ਇਹ 1785.50 ਰੁਪਏ ਅਤੇ ਚੇਨਈ ਵਿੱਚ 1999.50 ਰੁਪਏ ਹੈ।
ਹਾਲ ਹੀ ‘ਚ 1 ਅਕਤੂਬਰ ਨੂੰ ਕਮਰਸ਼ੀਅਲ ਸਿਲੰਡਰ ਦੀ ਕੀਮਤ ਕਰੀਬ 209 ਰੁਪਏ ਵਧਾ ਦਿੱਤੀ ਗਈ ਸੀ। ਇਸ ਦਾ ਮਤਲਬ ਹੈ ਕਿ ਇਕ ਮਹੀਨੇ ‘ਚ ਦਿੱਲੀ ਦੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੇ ਖਪਤਕਾਰਾਂ ਨੂੰ ਕਰੀਬ 310 ਰੁਪਏ ਦਾ ਝਟਕਾ ਲੱਗਾ ਹੈ। ਪਿਛਲੇ ਮਹੀਨੇ ਕੋਲਕਾਤਾ ਵਿੱਚ ਕੀਮਤਾਂ 203.50 ਰੁਪਏ ਵਧੀਆਂ ਅਤੇ ਇਸ ਮਹੀਨੇ 103.50 ਰੁਪਏ ਵਧੀਆਂ। ਇੱਥੇ 31 ਦਿਨਾਂ ‘ਚ ਸਿਲੰਡਰ 307 ਰੁਪਏ ਮਹਿੰਗਾ ਹੋ ਗਿਆ ਹੈ।
LPG Cylinder Price Hike: ਕਰਵਾ ਚੌਥ ਵਾਲੇ ਦਿਨ LPG ਸਿਲੰਡਰ ਹੋਇਆ ਇੰਨੇ ਰੁਪਏ ਮਹਿੰਗਾ
