ਨੈਸ਼ਨਲ ਡੈਸਕ: ਸਲਮਾਨ ਖਾਨ ਦੇ ਪ੍ਰਸ਼ੰਸਕ 12 ਨਵੰਬਰ ਨੂੰ ਰਿਲੀਜ਼ ਹੋਈ ਫਿਲਮ ‘ਟਾਈਗਰ-3’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਜਦੋਂ ਮਹਾਰਾਸ਼ਟਰ ਦੇ ਮਾਲੇਗਾਓਂ ‘ਚ ਸਲਮਾਨ ਦੀ ਫਿਲਮ ਦਿਖਾਈ ਗਈ ਤਾਂ ਉਨ੍ਹਾਂ ਦੇ ਸੈਂਕੜੇ ਪ੍ਰਸ਼ੰਸਕਾਂ ਨੇ ਸਿਨੇਮਾ ਹਾਲ ‘ਚ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਲਮਾਨ ਦੀ ਇਹ ਫਿਲਮ ਦੀਵਾਲੀ ਵਾਲੇ ਦਿਨ ਦੇਸ਼ ਭਰ ‘ਚ ਰਿਲੀਜ਼ ਹੋਈ ਹੈ।
ਇਸ ਦੌਰਾਨ, ਵੀਡੀਓ ਵਿੱਚ ਹੋਰ ਪ੍ਰਸ਼ੰਸਕਾਂ ਨੂੰ ਵੀ ਥੀਏਟਰ ਦੇ ਅੰਦਰ ਸੁਰੱਖਿਅਤ ਸਥਾਨਾਂ ਵੱਲ ਭੱਜਦੇ ਹੋਏ ਦਿਖਾਇਆ ਗਿਆ ਹੈ। ਇਹ ਵਾਇਰਲ ਵੀਡੀਓ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਸਥਿਤ ਮੋਹਨ ਸਿਨੇਮਾ ਦੇ ਅੰਦਰ ਦਾ ਹੈ। ਸਲਮਾਨ ਖਾਨ ਦੀ ‘ਟਾਈਗਰ 3’ 12 ਨਵੰਬਰ ਨੂੰ ਕਈ ਭਾਸ਼ਾਵਾਂ ‘ਚ ਰਿਲੀਜ਼ ਹੋ ਚੁੱਕੀ ਹੈ ਅਤੇ ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ ‘ਤੇ 44 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਪ੍ਰਸ਼ੰਸਕਾਂ ਨੂੰ ਥੀਏਟਰ ਦੇ ਅੰਦਰ ਪਟਾਕੇ ਫੂਕਦੇ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਨਾਸਿਕ ਦੇ ਮਾਲੇਗਾਓਂ ਸਥਿਤ ਮੋਹਨ ਸਿਨੇਮਾ ਦੇ ਅੰਦਰ ਤੋਂ ਲਿਆ ਗਿਆ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸਲਮਾਨ ਖਾਨ ਸਕ੍ਰੀਨ ‘ਤੇ ਨਜ਼ਰ ਆਏ ਤਾਂ ਲੋਕਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸਿਨੇਮਾ ਹਾਲ ਦੇ ਅੰਦਰ ਬੈਠੇ ਕਈ ਪ੍ਰਸ਼ੰਸਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਭੱਜਦੇ ਦੇਖਿਆ ਗਿਆ। ਇਸ ਦੇ ਨਾਲ ਹੀ ਮਾਲੇਗਾਓਂ ਹੀ ਨਹੀਂ ਦੇਸ਼ ਭਰ ਦੇ ਕਈ ਹੋਰ ਸਿਨੇਮਾਘਰਾਂ ‘ਚ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੇ ਰਾਕੇਟ ਅਤੇ ਪਟਾਕੇ ਚਲਾਏ ਹਨ।
Watch Video: TIGER 3 ਫਿਲਮ ਦੇਖਣ ਗਏ ਲੋਕਾਂ ਨੇ ਕਰ ਦਿੱਤੀ ਆਤਿਸ਼ਬਾਜ਼ੀ, ਸਿਨੇਮਾ ਹਾਲ ‘ਚ ਜਾ+ਨ ਬਚਾਉਣ ਲਈ ਭੱਜਦੇ ਦਿਖੇ ਲੋਕ
