ਸਪੋਰਟਸ ਡੈਸਕ : ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੇ ਸੈਂਕੜੇ ਦੇ ਦਮ ‘ਤੇ ਭਾਰਤ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ 398 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੌਰਾਨ ਮੁਹੰਮਦ ਸ਼ਮੀ ਨੇ ਵਨਡੇ ਵਿਸ਼ਵ ਕੱਪ ’ਚ ਸਭ ਤੋਂ ਤੇਜ਼ 53 ਵਿਕਟਾਂ ਲੈ ਕੇ ਇਤਿਹਾਸ ਰਚ ਦਿਤਾ ਹੈ। ਮੁਹੰਮਦ ਸ਼ਮੀ ਨੇ 17 ਮੈਚਾਂ ਵਿਚ 53 ਵਿਕਟਾਂ ਲੈ ਕੇ ਨਵਾਂ ਰਿਕਾਰਡ ਬਣਾਇਆ ਹੈ।ਭਾਰਤੀ ਟੀਮ ਦੇ ਟੀਚੇ ਦਾ ਪਿੱਛਾ ਕਰਦਿਆਂ ‘ਚ ਨਿਊਜ਼ੀਲੈਂਡ ਨੇ 35 ਓਵਰਾਂ ‘ਚ 4 ਵਿਕਟਾਂ ‘ਤੇ 224 ਦੌੜਾਂ ਬਣਾ ਲਈਆਂ ਹਨ। ਡੇਰਿਲ ਮਿਸ਼ੇਲ ਅਤੇ ਗਲੇਨ ਫਿਲਿਪਸ ਕ੍ਰੀਜ਼ ‘ਤੇ ਹਨ।
ਮਿਸ਼ੇਲ ਨੇ ਇਸ ਵਿਸ਼ਵ ਕੱਪ ਵਿਚ ਅਪਣਾ ਦੂਜਾ ਸੈਂਕੜਾ ਲਗਾਇਆ। ਇਸ ਦੌਰਾਨ ਟਾਮ ਲੈਥਮ ਜ਼ੀਰੋ ‘ਤੇ ਆਊਟ ਹੋਏ। ਮੁਹੰਮਦ ਸ਼ਮੀ ਨੇ ਮੈਚ ਵਿਚ ਸੱਤ ਵਿਕਟ ਲਏ।ਉਸ ਨੇ ਕੇਨ ਵਿਲੀਅਮਸਨ (69 ਦੌੜਾਂ), ਰਚਿਨ ਰਵਿੰਦਰਾ (13 ਦੌੜਾਂ), ਡੇਵੋਨ ਕੋਨਵੇ (13 ਦੌੜਾਂ), ਡੇਰਿਲ ਮਿਚੇਲ (134 ਦੌੜਾਂ), ਟਿਮ ਸਾਊਦੀ (9 ਦੌੜਾਂ) ਅਤੇ ਲੋਕੀ ਫਾਰਗਿਊਸਨ (6 ਦੌੜਾਂ) ਨੂੰ ਵੀ ਆਊਟ ਕੀਤਾ। ਸ਼ਮੀ ਨੇ ਅਪਣੇ ਸਪੈੱਲ ਦੀ ਪਹਿਲੀ ਗੇਂਦ ‘ਤੇ ਸਫਲਤਾ ਹਾਸਲ ਕੀਤੀ। ਉਸ ਨੇ ਵਿਲੀਅਮਸਨ ਅਤੇ ਲੈਥਮ ਨੂੰ 3 ਗੇਂਦਾਂ ‘ਤੇ ਆਊਟ ਕੀਤਾ।