ਮਨੋਰੰਜਨ ਡੈਸਕ। ਪੰਜਾਬੀ ਗਾਇਕ ਹਾਰਡੀ ਸੰਧੂ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਗੁਰੂਗ੍ਰਾਮ ਵਿਚ ਅਪਣਾ ਸ਼ੋਅ ਮੁਲਤਵੀ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਪ੍ਰਸ਼ੰਸਕਾਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।
ਸੰਧੂ 18 ਨਵੰਬਰ ਨੂੰ ‘ਇਨ ਮਾਈ ਫੀਲਿੰਗਸ’ ਸਿਰਲੇਖ ਨਾਲ ਅਪਣਾ ਪਹਿਲਾ ਪੈਨ-ਇੰਡੀਆ ਟੂਰ ਸ਼ੁਰੂ ਕਰਨ ਵਾਲੇ ਸਨ, ਜਿਸ ਦਾ ਪਹਿਲਾ ਸ਼ੋਅ ਦਿੱਲੀ-ਐਨਸੀਆਰ ਵਿਚ ਹੋਣ ਵਾਲਾ ਸੀ। ਹਾਰਡੀ ਨੂੰ ‘ਬਿਜਲੀ ਬਿਜਲੀ’, ‘ਕਿਆ ਬਾਤ ਹੈ’ ਅਤੇ ‘ਨਾਹ’ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਜਲਦੀ ਹੀ ਗੁਰੂਗ੍ਰਾਮ ਸ਼ੋਅ ਦੀ ਨਵੀਂ ਤਰੀਕ ਦਾ ਐਲਾਨ ਕਰਨਗੇ।
ਇਹ ਹੈ ਪ੍ਰਦੂਸ਼ਣ ਦਾ ਪੱਧਰ
ਜ਼ੀਰੋ ਅਤੇ 50 ਦੇ ਵਿਚਕਾਰ AQI ‘ਚੰਗਾ’, 51 ਤੋਂ 100 ‘ਤਸੱਲੀਬਖਸ਼’, 101 ਤੋਂ 200 ‘ਦਰਮਿਆਨਾ’, 201 ਤੋਂ 300 ‘ਖ਼ਰਾਬ’, 301 ਤੋਂ 400 ‘ਬਹੁਤ ਖ਼ਰਾਬ’, 401 ਤੋਂ 450 ਨੂੰ ‘ਗੰਭੀਰ’, 450 ਤੋਂ ਉੱਪਰ ਏਕਿਊਆਈ ਨੂੰ ‘ਬਹੁਤ ਗੰਭੀਰ’ ਮੰਨਿਆ ਜਾਂਦਾ ਹੈ।
ਰਾਸ਼ਟਰੀ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸਵੇਰੇ 8 ਵਜੇ 392 ਦਰਜ ਕੀਤਾ ਗਿਆ। ਗੁਆਂਢੀ ਗੁਰੂਗ੍ਰਾਮ ਵਿਚ ਵੀ AQI 322 ਦਰਜ ਕੀਤਾ ਗਿਆ ਅਤੇ ਹਵਾ ਦੀ ਗੁਣਵੱਤਾ ਬਹੁਤ ਖਰਾਬ ਦਰਜ ਕੀਤੀ ਗਈ।