ਸਟੇਟ ਡੈਸਕ: ਅੰਤਰਰਾਸ਼ਟਰੀ ਅਟਾਰੀ-ਵਾਹਗਾ ਸਰਹੱਦ ‘ਤੇ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਝੰਡੇ ਦੀ ਰਸਮ ਅੱਜ ਨਵੇਂ ਸਮੇਂ ਅਨੁਸਾਰ ਹੋਈ ਹੈ। ਦੇਸ਼ ਭਗਤੀ ਦੇ ਗੀਤ ਚੱਲਣ ਤੋਂ ਬਾਅਦ 4.30 ਵਜੇ ਨਵੇਂ ਸਮੇਂ ਅਨੁਸਾਰ ਰੀਟਰੀਟ ਸੈਰੇਮਨੀ ਸ਼ੁਰੂ ਹੋਈ ਅਤੇ 5.15 ‘ਤੇ ਸਮਾਪਤੀ ਵੱਲ ਵਧੀ। ਛੁੱਟੀਆਂ ਕਾਰਨ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਅਟਾਰੀ ਸਰਹੱਦ ‘ਤੇ ਝੰਡੇ ਦੀ ਰਸਮ ਦਾ ਆਨੰਦ ਮਾਨਣ ਪਹੁੰਚੇ ਹੋਏ ਸਨ। ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਨੂੰ ਉਤਾਰਨ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵਲੋਂ ਸਤਿਕਾਰ ਨਾਲ ਆਪਣੇ ਸਥਾਨ ਵੱਲ ਲਿਜਾਇਆ ਗਿਆ।
PUNJAB: ਨਵੇਂ ਸਮੇਂ ਅਨੁਸਾਰ ਹੋਈ ਦੋਵਾਂ ਸਰਹੱਦੀ ਦੇਸ਼ਾਂ ਦੀ ਝੰਡੇ ਦੀ ਰਸਮ, ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਲੋਕ
