class="post-template-default single single-post postid-25979 single-format-standard wpb-js-composer js-comp-ver-6.11.0 vc_responsive">

Latest ਅਪਰਾਧ ਪੰਜਾਬ ਵਿਦੇਸ਼

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋ+ਲੀ+ਆਂ ਮਾਰ ਕੇ ਹੱਤਿ+ਆ, ਤਿੰਨ ਮਹੀਨੇ ਪਹਿਲਾ ਗਿਆ ਸੀ ਵਿਦੇਸ਼

ਸਟੇਟ ਡੈਸਕ: ਸੁਨਹਿਰੀ ਭਵਿੱਖ ਤੇ ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਵਰਗੇ ਵਿਦੇਸ਼ੀ ਮੁਲਕਾਂ ਦੀ ਧਰਤੀ ਉਤੇ ਗਏ ਨੌਜਵਾਨਾਂ ਨਾਲ ਵਾਪਰ ਰਹੀਆਂ ਵਾਰਦਾਤਾਂ ਕਾਰਨ ਸਮੁੱਚੇ ਪੰਜਾਬ ਦੇ ਲੋਕ ਸਦਮੇ ਵਿੱਚ ਹਨ। ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਨਾਲ ਵਾਪਰ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।ਅਜਿਹੀ ਹੀ ਇੱਕ ਹੋਰ ਦੁਖਦਾਈ ਘਟਨਾ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਤੋਂ ਸਾਹਮਣੇ ਆਈ ਹੈ, ਜਿੱਥੇ 15 ਨਵੰਬਰ ਦੀ ਰਾਤ ਨੂੰ ਟਰਾਂਸਪੋਰਟ ਯਾਰਡ ਵਿੱਚ ਸਿਕਿਓਰਿਟੀ ਗਾਰਡ ਵਜੋਂ ਨੌਕਰੀ ਕਰਦੇ ਰਾਏਕੋਟ ਦੇ ਪਿੰਡ ਨੱਥੋਵਾਲ ਦੇ ਵਸਨੀਕ 28 ਸਾਲਾਂ ਨੌਜਵਾਨ ਦੀ ਬਾਈਕ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।ਮ੍ਰਿਤਕ ਨੌਜਵਾਨ ਜੁਗਰਾਜ ਸਿੰਘ ਰਾਜਾ ਤਿੰਨ ਮਹੀਨੇ ਪਹਿਲਾਂ ਹੀ ਸਟੱਡੀ ਵੀਜੇ ਉਤੇ ਕੈਨੇਡਾ ਗਿਆ ਸੀ। ਮ੍ਰਿਤਕ ਜੁਗਰਾਜ ਮਾਪਿਆਂ ਦਾ ਹੋਣਹਾਰ ਪੁੱਤਰ ਸੀ ਅਤੇ MSc (ਮੈਥ) ਤੱਕ ਪੜ੍ਹਿਆ ਲਿਖਿਆ ਸੀ। ਮ੍ਰਿਤਕ ਨੌਜਵਾਨ ਕਾਫ਼ੀ ਮਿਹਨਤੀ ਤੇ ਸਾਊ ਸੁਭਾਅ ਦਾ ਮਾਲਕ ਸੀ ਤੇ ਪਿਤਾ ਦੀ ਮੌਤ ਤੋਂ ਬਾਅਦ ਦੁਬਈ ਵਿੱਚ ਕੰਮ ਕਰਦੇ ਵੱਡੇ ਭਰਾ ਸਮੇਤ ਆਪਣੀ ਬਿਰਧ ਮਾਂ ਲਈ ਵੱਡਾ ਸਹਾਰਾ ਸੀ।ਮ੍ਰਿਤਕ ਦੀ ਭਾਬੀ ਨੇ ਧਾਹਾਂ ਮਾਰ ਕੇ ਵਿਲਕਦਿਆਂ ਦੱਸਿਆ ਕਿ ਹਾਲੇ ਜੁਗਰਾਜ ਸਿੰਘ ਨੂੰ ਗਏ ਤਿੰਨ ਮਹੀਨੇ ਹੋਏ ਸਨ ਅੱਜ ਆਹ ਭਾਣਾ ਵਾਪਰ ਗਿਆ। ਕੈਨੇਡੀਅਨ ਪੁਲਿਸ ਨੇ ਮ੍ਰਿਤਕ ਜਗਰਾਜ ਦੇ ਪਰਿਵਾਰਕ ਮੈਂਬਰਾਂ ਨੂੰ ਉਸਦੀ ਮੌਤ ਦੀ ਸੂਚਨਾ ਦਿੱਤੀ। ਜਗਰਾਜ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਗਰਾਤੇ ਦੀ ਮੌਤ ਤੋਂ ਬਾਅਦ ਰਾਏਕੋਟ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਹੈ।

Leave a Comment

Your email address will not be published.

You may also like