class="post-template-default single single-post postid-26001 single-format-standard wpb-js-composer js-comp-ver-6.11.0 vc_responsive">

Latest ਖੇਡ ਦੇਸ਼ ਵਿਦੇਸ਼

ਕੱਲ੍ਹ ਹੋਵੇਗੀ ਭਾਰਤ ਤੇ ਆਸਟ੍ਰੇਲੀਆ ਵਿਚਾਲੇ ‘ਖਿਤਾਬੀ ਜੰਗ’, ਜਾਣੋਂ ਕੀ ਹੋਵੇਗਾ ਮਾਸਟਰ ਪਲਾਨ

ਸਪੋਰਟਸ ਡੈਸਕ: ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਭਾਰਤ ਅਤੇ ਆਸਟਰੇਲੀਆ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਪਹੁੰਚ ਗਏ ਹਨ। 20 ਸਾਲ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਸ਼ਵ ਕੱਪ ਫਾਈਨਲ ‘ਚ ਕੱਲ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਭਾਰਤ ਨੇ ਪਹਿਲੀ ਵਾਰ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਅਤੇ 2011 ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ 2003 ਵਿੱਚ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ ਭਾਰਤ ਫਾਈਨਲ ਵਿੱਚ ਪਹੁੰਚ ਕੇ ਵੀ ਆਸਟਰੇਲੀਆ ਤੋਂ ਹਾਰ ਗਿਆ ਸੀ ।ਭਾਰਤੀ ਟੀਮ 2003 ਦੇ ਵਿਸ਼ਵ ਕੱਪ ਫਾਈਨਲ ਵਿੱਚ 125 ਦੌੜਾਂ ਨਾਲ ਹਾਰ ਗਈ ਸੀ।2003 ਵਿੱਚ, ਆਸਟਰੇਲੀਆ ਨੇ ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਨੂੰ 125 ਦੌੜਾਂ ਨਾਲ ਹਰਾਇਆ ਸੀ। 20 ਸਾਲਾਂ ਬਾਅਦ ਵਿਸ਼ਵ ਕੱਪ ਫਾਈਨਲ ‘ਚ ਭਾਰਤ ਅਤੇ ਆਸਟ੍ਰੇਲੀਆ ਫਿਰ ਤੋਂ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। 2003 ‘ਚ ਕਰੋੜਾਂ ਭਾਰਤੀਆਂ ਦੇ ਦਿਲਾਂ ‘ਤੇ ਲੱਗੇ ਜ਼ਖ਼ਮ ਨੂੰ ਮਿਟਾਉਣ ਲਈ ਭਾਰਤੀ ਟੀਮ ਇਸ ਵਾਰ ਪੂਰੀ ਤਰ੍ਹਾਂ ਤਿਆਰ ਹੈ।

ਭਾਰਤੀ ਟੀਮ ਦੀ ਤਾਕਤ ਅਤੇ ਕਮਜ਼ੋਰੀ :-ਭਾਰਤ (India) ਦੀ ਤਾਕਤ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਵਿਸ਼ਵ ਕੱਪ 2023 ਵਿੱਚ ਸਾਰੇ 10 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚ ਚੁੱਕੀ ਹੈ, ਇਸ ਲਈ ਇਸ ਟੀਮ ਦੇ ਜਿੱਤ ਦੇ ਰੱਥ ਨੂੰ ਰੋਕਣਾ ਬਹੁਤ ਮੁਸ਼ਕਲ ਹੈ। ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਸ਼ੁਰੂ ਤੋਂ ਹੀ ਵਿਰੋਧੀ ਗੇਂਦਬਾਜ਼ਾਂ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਵਰਗੇ ਮੱਧਕ੍ਰਮ ਦੇ ਬੱਲੇਬਾਜ਼ ਵੀ ਜ਼ੋਰਦਾਰ ਮੁਕਾਬਲਾ ਕਰਦੇ ਹਨ। ਇੰਨਾ ਹੀ ਨਹੀਂ ਇਸ ਵਿਸ਼ਵ ਕੱਪ ਦੇ ਸ਼ਾਨਦਾਰ ਗੇਂਦਬਾਜ਼ ਮੁਹੰਮਦ ਸ਼ਮੀ ਵੀ ਆਪਣੀ ਸ਼ਾਨਦਾਰ ਫਾਰਮ ‘ਚ ਚੱਲ ਰਹੇ ਹਨ।ਕਮਜ਼ੋਰੀਆਂ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਪਿਛਲੇ ਕਈ ਮੈਚਾਂ ‘ਚ ਵੱਡੀ ਪਾਰੀ ਨਹੀਂ ਖੇਡ ਸਕੇ ਹਨ, ਉਨ੍ਹਾਂ ਨੂੰ ਫਾਈਨਲ ਵਿੱਚ ਵੱਡੀ ਪਾਰੀ ਖੇਡਣੀ ਪਵੇਗੀ ਤਾਂ ਜੋ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਮਿਲ ਸਕੇ | ਸੂਰਿਆਕੁਮਾਰ ਯਾਦਵ ਵੀ ਕਈ ਥਾਵਾਂ ‘ਤੇ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਇਸ ਲਈ ਭਾਰਤੀ ਟੀਮ ਨੂੰ ਲਗਾਤਾਰ ਜਿੱਤਾਂ ਕਾਰਨ ਜ਼ਿਆਦਾ ਆਤਮਵਿਸ਼ਵਾਸ ਤੋਂ ਬਚਣਾ ਹੋਵੇਗਾ ਅਤੇ ਸਬਰ ਨਾਲ ਖੇਡਣਾ ਹੋਵੇਗਾ।ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਸੈਮੀਫਾਈਨਲ ਦੇ ਸ਼ੁਰੂਆਤੀ ਓਵਰਾਂ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ | ਮਹੁੰਮਦ ਸ਼ਾਮੀ ਨੂੰ ਛੱਡ ਕੇ ਸਾਰੇ ਗੇਂਦਬਾਜ ਸੰਘਰਸ਼ ਕਰਦੇ ਨਜ਼ਰ ਆਏ | ਇਸਦੇ ਨਾਲ ਹੀ ਭਾਰਤੀ ਟੀਮ ਨੂੰ ਚੰਗੀ ਫੀਲਡਿੰਗ ਕਰਨੀ ਪਵੇਗੀ, ਪਿਛਲੇ ਮੈਚ ‘ਚ ਛੱਡੇ ਕੈਚ ਅਤੇ ਐਕਸਟਰਾ ਦੌੜਾਂ ਦੇਣ ਤੋਂ ਬਚਣਾ ਹੋਵੇਗਾ |

Leave a Comment

Your email address will not be published.

You may also like