ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ    ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ    ਸ਼੍ਰੋਮਣੀ ਅਕਾਲੀ ਦਲ ਵੱਲੌਂ ਕੋਰ ਕਮੇਟੀ ਦੀ ਪਹਿਲੀ ਸੂਚੀ ਦਾ ਐਲਾਨ, ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ    ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ   
ਕਿਸਾਨਾਂ ਲਈ ਖੁਸ਼ਖਬਰੀ: ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗਾ ਇੰਨਾ ਮੁਆਵਜ਼ਾ, ਪੜ੍ਹੋ ਖ਼ਬਰ
July 28, 2022
Good-news-for-farmers-Farmers-wh

LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖਬਰੀ ਹੈ। ਪੰਜਾਬ 'ਚ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਪੰਜਾਬ ਅਤੇ ਦਿੱਲੀ ਸਰਕਾਰ ਵੱਲੋਂ 500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ, ਜਦਕਿ ਕੇਂਦਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਸੂਬਾ ਸਰਕਾਰਾਂ ਅਤੇ ਕੇਂਦਰ ਦੋਵਾਂ ਵੱਲੋਂ ਸਾਂਝੇ ਤੌਰ 'ਤੇ ਕਦਮ ਚੁੱਕਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਇਸ ਸਬੰਧੀ ਏਅਰ ਕੁਆਲਿਟੀ ਕਮਿਸ਼ਨ ਨੂੰ ਮਤਾ ਭੇਜਿਆ ਹੈ। ਇਕ ਰਿਪੋਰਟ ਅਨੁਸਾਰ ਰਾਜ ਸਰਕਾਰ ਦੇ 'ਅਨਾਜ ਖਰੀਦ' ਪੋਰਟਲ 'ਤੇ ਸਾਰੇ ਕਿਸਾਨਾਂ ਦੇ ਵੇਰਵੇ ਪਹਿਲਾਂ ਹੀ ਅਪਲੋਡ ਕੀਤੇ ਜਾ ਚੁੱਕੇ ਹਨ। ਕਿਸਾਨਾਂ ਤੋਂ ਖਰੀਦੀ ਗਈ ਫਸਲ ਦੀ ਅਦਾਇਗੀ ਵੀ ਇਸ ਪੋਰਟਲ ਰਾਹੀਂ ਕੀਤੀ ਜਾਂਦੀ ਹੈ। ਸਰਕਾਰ ਅਨਾਜ ਖਰੀਦ ਪੋਰਟਲ ਰਾਹੀਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਇਨ-ਸੀਟੂ ਮੈਨੇਜਮੈਂਟ ਲਈ ਇਹ ਨਕਦ ਪ੍ਰੋਤਸਾਹਨ ਦੇਵੇਗੀ।
ਸਰਕਾਰ ਇਸ ਮੁਆਵਜ਼ੇ ਦੀ ਮੰਗ ਲਈ ਕਿਸਾਨਾਂ ਦੁਆਰਾ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਰਿਮੋਟ ਸੈਂਸਿੰਗ ਇਮੇਜਰੀ ਦੇ ਨਾਲ-ਨਾਲ ਖੇਤਾਂ ਦੀ ਭੌਤਿਕ ਤਸਦੀਕ 'ਤੇ ਨਿਰਭਰ ਕਰੇਗੀ। ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਦੂਰ ਰੱਖਣ ਲਈ ਨਕਦ ਉਤਸਾਹਤ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

Good news for farmers Farmers who do not burn paddy straw will get this much compensation Read the news

local advertisement banners
Comments


Recommended News
Popular Posts
Just Now