November 29, 2023
LPTV / Chandigarh
ਵਿਦੇਸ਼ ਡੈਸਕ: ਕੈਨੇਡਾ ਦੇ ਲੇਂਗਲੀ ਇਲਾਕੇ ਦੇ ਰਹਿਣ ਵਾਲੇ ਉੱਘੇ ਫਿਲਮ ਪ੍ਰੋਡਿਊਸਰ ਅੰਮ੍ਰਿਤ ਸਰਾਭਾ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੇ ਅਧਾਰਿਤ ਇਤਿਹਾਸਿਕ ਪੰਜਾਬੀ ਫਿਲਮ ਸਰਾਭਾ ਹਰ ਪਾਸੇ ਜਿੱਥੇ ਬਹੁਤ ਚੰਗਾ ਨਿਮਾਣਾ ਖੱਟ ਰਹੀ ਹੈ,ਉਥੇ ਹੀ ਹੁਣ ਕੈਨੇਡਾ ਦੇ ਸਰਕਾਰੀ ਸਕੂਲਾਂ ਨੇ ਵੀ ਇਹ ਫਿਲਮ ਆਪਣੇ ਸਕੂਲ ਦੇ ਬੱਚਿਆਂ ਨੂੰ ਦਿਖਾ ਕੇ ਉਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਵਲੋਂ ਦਿੱਤੀ ਛੋਟੀ ਉਮਰ ਦੀ ਕੁਰਬਾਨੀ ਦਾ ਮਹੱਤਵ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।ਇਸੇ ਲੜੀ ਵਿਚ ਅੱਜ ਸਰੀ ਸ਼ਹਿਰ ਦੇ ਲੈਂਡਮਾਰਕ ਸਿਨੇਮਾ ਵਿਚ ਵੀ 200 ਬੱਚਿਆਂ ਨੂੰ ਇਹ ਇਤਿਹਾਸਿਕ ਫਿਲਮ ਦਿਖਾਈ ਗਈ।ਇਸ ਮੌਕੇ ਜਿੱਥੇ ਇਸ ਫਿਲਮ ਨੂੰ ਦੇਖ ਕੇ ਬੱਚਿਆਂ ਦਾ ਉਤਸ਼ਾਹ ਦੇਖਣ ਵਾਲਾ ਸੀ,ਉਥੇ ਹੀ ਬੱਚਿਆਂ ਨੇ ਫਿਲਮ ਦੇ ਪ੍ਰੋਡਿਊਸਰ ਅੰਮ੍ਰਿਤ ਸਰਾਭਾ ਤੇ ਉਨਾਂ ਦੀ ਪੂਰੀ ਟੀਮ ਨੂੰ ਏਨੀ ਵਧੀਆ ਪੰਜਾਬੀ ਫਿਲਮ ਬਣਾਉਣ ਤੇ ਉਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਉਨਾਂ ਅੰਦਰ ਦੇਸ਼ ਭਗਤੀ ਨੂੰ ਜਗਾਓਣ ਦਾ ਇਸ ਤੋ ਵਧੀਆ ਕੋਈ ਉਪਰਾਲਾ ਨਹੀਂ ਹੋ ਸਕਦਾ। ਕਿਉਂਕਿ ਅੱਜ ਦੇ ਤਕਨੀਕੀ ਯੁੱਗ ਵਿਚ ਬੱਚੇ ਜੋਂ ਦੇਖਦੇ ਹਨ,ਉਸ ਨੂੰ ਜਲਦੀ ਸਮਝਦੇ ਹਨ।ਇਸ ਮੌਕੇ ਸਕੂਲ ਟੀਚਰ ਗੁਰਪ੍ਰੀਤ ਕੌਰ ਬੈਂਸ ਨੇ ਵੀ ਕਿਹਾ ਕਿ ਉਨਾਂ ਨੇ ਬੱਚਿਆਂ ਨੂੰ ਪੰਜਾਬ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੇ ਉਨਾਂ ਦੀਆਂ ਦੇਸ਼ ਲਈ ਦਿੱਤੀਆਂ ਛੋਟੀ ਉਮਰ ਵਿਚ ਕੁਰਬਾਨੀਆਂ ਨਾਲ ਜੋੜਨ ਲਈ ਇਹ ਫਿਲਮ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ,ਉਸ ਵਿੱਚ ਉਹ ਪੂਰੇ ਸਫਲ ਰਹੇ ਹਨ ਤੇ ਉਹ ਹੋਰ ਸਕੂਲਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਇਤਿਹਾਸਿਕ ਫਿਲਮ ਸਰਾਭਾ ਜਰੂਰ ਦਿਖਾਉਣ।ਇਸ ਮੌਕੇ ਫਿਲਮ ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਵੀ ਸਕੂਲ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਕਿਹਾਕਿ ਸਾਡੇ ਬੱਚੇ ਅੱਜਕਲ ਦੇ ਤੇਜ਼ੀ ਦੇ ਜਮਾਨੇ ਵਿੱਚ ਆਪਣੇ ਇਤਿਹਾਸ ਨਾਲੋ ਦੂਰ ਹੁੰਦੇ ਜਾ ਰਹੇ ਹਨ ਤੇ ਇਸ ਫਿਲਮ ਨੂੰ ਬਣਾ ਕੇ ਜਿੱਥੇ ਉਨਾਂ ਨੇ ਹਰ ਇੱਕ ਨੂੰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ,ਉਥੇ ਹੀ ਇਹ ਕੋਸ਼ਿਸ਼ ਉਨ੍ਹਾਂ ਦੀ ਕਮਾਈ ਦਾ ਦਸਵੰਧ ਹੈ ਤੇ ਹੋਰ ਵੀ ਪੰਜਾਬੀ ਫਿਲਮਾਂ ਬਣਾਉਣ ਵਾਲੇ ਪ੍ਰੋਡਿਊਸਰਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ ਅਨਮੋਲ ਪੰਜਾਬੀ ਵਿਰਸੇ ਦੀ ਸੰਭਾਲ ਲਈ ਸਾਲ ਵਿੱਚ ਇੱਕ ਇਤਿਹਾਸਿਕ ਪੰਜਾਬੀ ਫਿਲਮ ਬਣਾ ਕੇ ਆਪਣਾ ਦਸਵੰਧ ਜਰੂਰ ਕੱਢਣ,ਤਾਂ ਜੋਂ ਹੁਣ ਦੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਨਾਲ ਜੁੜੀਆਂ ਰਹਿ ਸਕਣ। ਇਸ ਮੌਕੇ ਉਨਾਂ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਕੀਤੀ ਕਿ ਇਸ ਫਿਲਮ ਨੂੰ ਆਪਣੇ ਬੱਚਿਆਂ ਨੂੰ ਦਿਖਾਉਣ ਲਈ ਉਨਾਂ ਨੂੰ ਸਾਡੀ ਟੀਮ ਦੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਉਹ ਸਾਡੇ ਇਸ ਨੰਬਰ 6046005835 ਤੇ ਜਦੋਂ ਮਰਜੀ ਸੰਪਰਕ ਕਰ ਸਕਦੇ ਹਨ।
The film Sarabha which made public school children aware of history was shown in the landmark cinema of Surrey Canada