September 27, 2022
LPTV / Chandigarh
ਮਨੋਰੰਜਨ ਡੈਸਕ, ਪ੍ਰਿਆ ਪਰਮਾਰ: ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਭਾਰੀ ਤੇ ਬੇਮੌਸਮੀ ਮੀਹ ਪੈਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ। ਆਰਥਿਕਤਾ ਨਾਲ ਜੂਝ ਰਹੇ ਕਿਸਾਨਾਂ ਲਈ ਇਹ ਦੋਹਰੀ ਮਾਰ ਹੈ। ਜਿਸਦੇ ਚਲਦਿਆਂ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇਕ ਗੀਤ ਗਾ ਕੇ ਕਿਸਾਨਾਂ ਦੇ ਇਸ ਦੁੱਖ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਿਸਾਨਾਂ ਲਈ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਗੀਤ ਦੇ ਜ਼ਰੀਏ ਉਨ੍ਹਾਂ ਦਾ ਕਹਿਣਾ ਹੈ ਕੀ ਕਿਸਾਨਾਂ ਨੂੰ ਹੀ ਕਿਉਂ ਹਰ ਕੁਦਰਤੀ ਆਫ਼ਤ ਦਾ ਹਰਜ਼ਾਨਾ ਭਰਨਾ ਪੈਂਦਾ ਹੈ। ਉਨ੍ਹਾਂ ਨੇ ਇਸ ਗੀਤ ਦੀ ਵੀਡੀਓ ਸਾਂਝੀ ਕਰ ਕੈਪਸ਼ਨ ਵੀ ਦਿੱਤੀ ਹੈ ਜਿਸ 'ਚ ਉਨ੍ਹਾਂ ਲਿਖਿਆ ਕਿ ‘ਪੁੱਤਾਂ ਵਾਂਗ ਫ਼ਸਲਾ ਨੂੰ ਪਾਲਕੇ ਪਲਾਂ ’ਚ ਸਭ ਕੁੱਝ ਡੋਬਤਾ।’ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਦੇ ਹਾਂ ਕੀ ਇਸ ਬੇਮੌਸਮੀ ਮੀਹ ਦੇ ਚਲਦਿਆਂ ਕਿਸਾਨਾਂ ਨੂੰ ਝੋਨੇ, ਆਲੂ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਦਾ ਵੱਡਾ ਨੁਕਸਾਨ ਹੋਇਆ ਹੈ।
ਮੀਹ ਪੈਣ ਨਾਲ ਤੇ ਤੇਜ਼ ਹਵਾ ਚਲਣ ਨਾਲ ਕਿਸਾਨਾਂ ਦੀਆਂ ਫ਼ਸਲਾ ਮੀਂਹ ਦੇ ਪਾਣੀ ਵਿੱਚ ਡਿੱਗ ਗਈਆਂ। ਜਿਸ ਕਰਕੇ ਇਨ੍ਹਾਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਜੇ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਗੱਲ ਕਰੀਏ ਤਾ ਉਹ ਹਮੇਸ਼ਾ ਗਲਤ ਦੇ ਖ਼ਿਲਾਫ਼ ਆਵਾਜ਼ ਚੁੱਕਦੇ ਨਜ਼ਰ ਆਉਂਦੇ ਹਨ ਜੇ ਦੇਖਿਆ ਜਾਵੇ ਤਾ ਇਸ ਤੋਂ ਪਹਿਲਾ ਵੀ ਉਨ੍ਹਾਂ ਨੇ ਇੱਕ ਸਕੂਲ ਜਾਂਦੀ ਬੱਚੀ ਦੇ ਉਪਰ ਜਦੋਂ ਕੋਈ ਗੱਡੀ ਵਾਲਾ ਕਿਚੜ ਸੁੱਟ ਦਿੰਦਾ ਹੈ ਤਾ ਉਦੋਂ ਵੀ ਸਿੰਘ ਅਨਮੋਲ ਵਲੋਂ ਉਸ ਬੱਚੀ ਦੀ ਪੋਸਟ ਸਾਂਝੀ ਕਰ ਲੋਕਾਂ ਨੂੰ ਨਸੀਹਤ ਦਿੱਤੀ ਜਾਂਦੀ ਹੈ। ਹੁਣ ਇੱਕ ਵਾਰ ਫਿਰ ਉਨ੍ਹਾਂ ਨੇ ਕਿਸਾਨਾਂ ਦਾ ਦੁੱਖ ਆਪਣੇ ਗੀਤ ਦੇ ਜਰੀਏ ਜਾਹਿਰ ਕੀਤਾ ਹੈ ਤੇ ਇਹ ਗੀਤ ਗਾਉਂਦਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ । ਕਿਸਾਨਾਂ ਦਾ ਦੁੱਖ ਉਨ੍ਹਾਂ ਨੇ ਉਸ ਜਗ੍ਹਾ ਖੜ ਕੇ ਗਾਣਾ ਗਾ ਕੇ ਜ਼ਾਹਿਰ ਕੀਤਾ ਹੈ, ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਮੀਹ ਦੇ ਪਾਣੀ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਹੀਆਂ ਹਨ।
Singer Resham Singh Anmol saddened the farmers through the song Read the full news