ਲਾਈਵ ਪੰਜਾਬੀ ਟੀਵੀ ਬਿਊਰੋ : ਮਾਛੀਵਾੜਾ ਨੇੜਲੇ ਇਤਿਹਾਸਕ ਪਿੰਡ ਝਾੜ ਸਾਹਿਬ ਵਿਚ ਅੱਧੀ ਰਾਤ ਨੂੰ ਸਰਹਿੰਦ ਨਹਿਰ ਦੇ ਨਾਲ ਸੜਕ ’ਤੇ ਦੋ ਚਚੇਰੇ ਭਰਾਵਾਂ ਵਿ ">
Gidderbaha 'ਚ ਹਰਦੀਪ ਸਿੰਘ Dimpy Dhillon ਦੀ ਝੰਡੀ, ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਡੇ ਫਰਕ ਨਾਲ ਹਾਰੀ    Barnala ਸੀਟ 'ਤੇ ਕਾਂਗਰਸੀ ਉਮੀਦਵਾਰ Kuldeep Singh Kala Dhillon ਨੇ ਕੀਤਾ ਕਬਜ਼ਾ    Dera Baba Nanak By-election : ਕਿਸਾਨ ਗੁਰਦੀਪ ਰੰਧਾਵਾ ਬਣਿਆ MLA, ਕਾਂਗਰਸੀ ਸੰਸਦ ਮੈਂਬਰ ਦੀ ਪਤਨੀ ਦੇ ਹੱਥ ਲੱਗੀ ਨਿਰਾਸ਼ਾ    Chabbewal By-election : 'ਆਪ' ਦੀ ਵੱਡੀ ਜਿੱਤ, 30 ਹਜ਼ਾਰ ਵੋਟਾਂ ਨਾਲ ਜਿੱਤਿਆ ਡਾ. ਇਸ਼ਾਕ, 51,753 ਵੋਟਾਂ ਮਿਲੀਆਂ    Punjab Elections 'ਚ 'ਆਪ' ਨੇ ਲਹਿਰਾਇਆ ਜਿੱਤ ਦਾ ਝੰਡਾ, AAP ਨੇ ਜਿੱਤੀਆਂ 2 ਸੀਟਾਂ, ਕਾਂਗਰਸ ਦੇ ਹਿੱਸੇ ਆਈ ਇਕ ਸੀਟ    Municipal Corporation Elections: ਪੰਜਾਬ 'ਚ ਕਦੋਂ ਹੋਣਗੀਆਂ ਨਗਰ ਨਿਗਮ ਚੋਣਾਂ, ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ    Punjab Power Cut : ਕੱਲ੍ਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇਨ੍ਹਾਂ ਇਲ਼ਾਕਿਆਂ 'ਚ ਲੱਗੇਗਾ ਬਿਜਲੀ ਕੱਟ    ਸਰਕਾਰ ਨੇ ਲਿਆ ਵੱਡਾ ਫੈਸਲਾ, ਲੁਧਿਆਣਾ ਤੋਂ ਜਾਣ ਵਾਲੀਆਂ BS-6 ਮਾਡਲ ਦੀਆਂ ਬੱਸਾਂ 'ਤੇ ਲੱਗੀ ਰੋਕ, ਜਾਣੋ ਵਜ੍ਹਾ    Canada ਦੀ ਟਰੂਡੋ ਸਰਕਾਰ ਨੇ ਲਿਆ U-Turn, ਭਾਰਤੀਆਂ ਦੀ ਵਾਧੂ ਜਾਂਚ ਦਾ ਹੁਕਮ ਲਿਆ ਵਾਪਸ    Punjab By Election Results: ਪੰਜਾਬ 'ਚ ਵੋਟਾਂ ਦੀ ਗਿਣਤੀ ਜਾਰੀ, ਕੋਣ ਮਾਰੇਗਾ ਬਾਜ਼ੀ   
Punjab: ਦੋ ਭਰਾਵਾਂ 'ਚ ਹੋਈ ਖੂਨੀ ਝੜਪ, ਤੇਜ਼ਧਾਰ ਹਥਿਆਰ ਨਾਲ ਭਰਾ ਦਾ ਬੇਰਹਿਮੀ ਨਾਲ ਕਤਲ
November 20, 2024
Punjab-Brother-Brutally-Murdered

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਮਾਛੀਵਾੜਾ ਨੇੜਲੇ ਇਤਿਹਾਸਕ ਪਿੰਡ ਝਾੜ ਸਾਹਿਬ ਵਿਚ ਅੱਧੀ ਰਾਤ ਨੂੰ ਸਰਹਿੰਦ ਨਹਿਰ ਦੇ ਨਾਲ ਸੜਕ ’ਤੇ ਦੋ ਚਚੇਰੇ ਭਰਾਵਾਂ ਵਿਚ ਖੂਨੀ ਝੜਪ ਹੋ ਗਈ। ਇਸ ਦੌਰਾਨ ਇਕ ਭਰਾ ਨੇ ਦੂਜੇ ਭਰਾ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12.50 ਵਜੇ ਥਾਣਾ ਮਾਛੀਵਾੜਾ ਨੂੰ ਫੋਨ ਆਇਆ ਕਿ ਝਾੜ ਸਾਹਿਬ ਨੇੜੇ ਖੂਨੀ ਝੜਪ ਹੋ ਗਈ ਹੈ। ਉਸ ਨੇ ਦੱਸਿਆ ਕਿ ਰਛਪਾਲ ਸਿੰਘ ਵਾਸੀ ਗੁਮਾਨਪੁਰ, ਹਲਕਾ ਮਜੀਠਾ ਆਪਣੇ ਟਰੱਕ ਨਾਲ ਲੁਧਿਆਣਾ ਤੋਂ ਬੱਦੀ ਵੱਲ ਜਾ ਰਿਹਾ ਸੀ, ਜਦਕਿ ਚਮਕੌਰ ਸਿੰਘ ਬੱਦੀ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਇਹ ਦੋਵੇਂ ਝਾੜ ਸਾਹਿਬ ਵਿੱਚ ਇੱਕ ਦੂਜੇ ਨੂੰ ਮਿਲੇ ਸਨ ਅਤੇ ਦੋਵਾਂ ਵਿੱਚ ਪਹਿਲਾ ਪਰਿਵਾਰਕ ਕਲੇਸ਼ ਚੱਲ ਰਿਹਾ ਹੈ।


ਇੱਥੇ ਦੋਵਾਂ ਨੇ ਇੱਕ ਦੂਜੇ 'ਤੇ ਕਰਪਾਨਾਂ ਨਾਲ ਹਮਲਾ ਕਰ ਦਿੱਤਾ ਅਤੇ ਦੋਵਾਂ ਵਿਚਾਲੇ ਖੂਨੀ ਝਗੜਾ ਹੋ ਗਿਆ। ਚਮਕੌਰ ਸਿੰਘ ਨੇ ਰਛਪਾਲ ਸਿੰਘ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਮੌਤ ਕਰ ਦਿੱਤੀ, ਜਦਕਿ ਚਮਕੌਰ ਸਿੰਘ ਆਪ ਵੀ ਇਸ ਲੜਾਈ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਡੀ.ਐਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਪਵਿੱਤਰ ਸਿੰਘ, ਚੌਕੀ ਇੰਚਾਰਜ ਸੁਖਵਿੰਦਰ ਸਿੰਘ ਅਤੇ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਦੇਖਿਆ ਕਿ ਰਛਪਾਲ ਸਿੰਘ ਸੜਕ ਕਿਨਾਰੇ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਨੇੜੇ ਹੀ ਚਮਕੌਰ ਸਿੰਘ ਜ਼ਖਮੀ ਹਾਲਤ 'ਚ ਪਿਆ ਸੀ। ਪੁਲਸ ਨੇ ਰਛਪਾਲ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ, ਜਦਕਿ ਚਮਕੌਰ ਸਿੰਘ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡੀ.ਐਸ. ਪੀ ਤਰਲੋਚਨ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Punjab Brother Brutally Murdered With Sharp Weapon

local advertisement banners
Comments


Recommended News
Popular Posts
Just Now
The Social 24 ad banner image