Covid-19 Vaccine : ਕੀ ਕੋਵਿਡ-19 ਵੈਕਸੀਨ ਨਾਲ ਹੋ ਰਹੀ ਹੈ ਨੌਜਵਾਨਾਂ ਦੀ ਮੌਤ ? ਸਿਹਤ ਮੰਤਰੀ ਨੇ ਸੰਸਦ 'ਚ ਦਿੱਤਾ ਜਵਾਬ    ਸੰਜੇ ਮਲਹੋਤਰਾ ਨੇ RBI ਦੇ 26ਵੇਂ ਗਵਰਨਰ ਵਜੋਂ ਸੰਭਾਲਿਆ ਅਹੁਦਾ, ਜਾਣੋ ਕੋਣ ਹਨ ਸੰਜੇ ਮਲਹੋਤਰਾ    Congress Protest: ਸੰਸਦ ਦੇ ਬਾਹਰ ਕਾਂਗਰਸ ਦਾ ਅਨੋਖਾ ਵਿਰੋਧ, ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੁਲਾਬ ਦਾ ਫੁੱਲ ਤੇ ਤਿਰੰਗਾ ਕੀਤਾ ਭੇਟ    TRAI ਦਾ ਨਵਾਂ OTP ਮੈਸੇਜ ਟਰੇਸੇਬਿਲਿਟੀ ਨਿਯਮ ਅੱਜ ਤੋਂ ਹੋਇਆ ਲਾਗੂ    Instagram 'ਤੇ ਇਤਰਾਜ਼ਯੋਗ ਫੋਟੋਆਂ ਅਪਲੋਡ ਕਰਕੇ ਲੜਕੀ ਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਵਾਲਾ ਗ੍ਰਿਫਤਾਰ    Punjab ਦੇ 17 ਜ਼ਿਲ੍ਹੇ ਪਾਣੀ 'ਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ, ਪਾਣੀ 'ਚ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਨਾਲ ਜੂਝ ਰਹੇ ਛੇ ਜ਼ਿਲ੍ਹੇ     Syrian Civil War : ਭਾਰਤ ਨੇ ਆਪਣੇ 75 ਨਾਗਰਿਕਾਂ ਨੂੰ ਸੀਰੀਆ 'ਚੋਂ ਸੁਰੱਖਿਅਤ ਕੱਢਿਆ, ਲੇਬਨਾਨ ਦੇ ਰਸਤੇ ਹੋਵੇਗੀ ਵਤਨ ਵਾਪਸੀ    PUBG ਖੇਡਦੀ ਲਾਪਤਾ ਹੋਈ 14 ਸਾਲਾ ਲੜਕੀ ਗਾਜ਼ੀਆਬਾਦ ਤੋਂ ਬਰਾਮਦ, ਤਕਨੀਕੀ ਸਹਾਇਤਾ ਨਾਲ ਲੜਕੀ ਨੂੰ ਕੀਤਾ Trace, ਪੜ੍ਹੋ ਪੂਰੀ ਖਬਰ    Delhi Assembly Elections: ਦਿੱਲੀ 'ਚ ਆਪਣੇ ਦਮ 'ਤੇ ਚੋਣਾਂ ਲੜੇਗੀ 'ਆਪ', ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ    Dr. Patel Takes Oath : ਕੈਲੀਫੋਰਨੀਆ ‘ਚ ਭਾਰਤੀ ਮੂਲ ਦੀ ਡਾਕਟਰ ਪਟੇਲ ਨੇ ਵਿਧਾਇਕ ਵਜੋਂ ਚੁੱਕੀ ਸਹੁੰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੀਤਾ ਵਾਅਦਾ   
ਹਨੀ ਸਿੰਘ ਵਾਰ ਫਿਰ ਵਿਵਾਦਾਂ 'ਚ ਘਿਰੇ, ਜਾਣੋ ਕਿਸ ਨੇ ਕਰਵਾਈ ਸ਼ਿਕਾਇਤ
April 20, 2023
Honey-Singh-again-surrounded-by-

LPTV / Chandigarh

ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਇਨ੍ਹੀਂ ਦਿਨੀਂ ਹਨੀ ਸਿੰਘ ਆਪਣੀ ਲੇਟੈਸਟ ਮਿਊਜ਼ਿਕ ਐਲਬਮ ਹਨੀ ਸਿੰਘ 3.0 ਨੂੰ ਲੈ ਕੇ ਚਰਚਾ 'ਚ ਹਨ। ਇਸ ਦੌਰਾਨ ਹੁਣ ਯੋ ਯੋ ਹਨੀ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵੇਕ ਰਮਨ ਨਾਂ ਦੇ ਵਿਅਕਤੀ ਨੇ ਯੋ ਯੋ ਹਨੀ ਸਿੰਘ ਖਿਲਾਫ ਮੁੰਬਈ ਦੇ ਬੀਕੇਸੀ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕੁੱਟਮਾਰ ਵਰਗੇ ਗੰਭੀਰ ਦੋਸ਼ ਵੀ ਲਗਾਏ ਹਨ।

ਇਕ ਮਸ਼ਹੂਰ ਈਵੈਂਟ ਕੰਪਨੀ ਦੇ ਮਾਲਕ ਵਿਵੇਕ ਰਵੀ ਰਮਨ ਨੇ ਯੋ ਯੋ ਹਨੀ ਸਿੰਘ ਖਿਲਾਫ ਪੁਲਿਸ ਸਟੇਸ਼ਨ 'ਚ ਅਗਵਾ, ਉਸ ਨੂੰ ਬੰਧਕ ਬਣਾ ਕੇ ਰੱਖਣ ਅਤੇ ਕੁੱਟਮਾਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਤੁਹਾਨੂੰ ਦੱਸ ਦੇਈਏ ਕਿ ਵਿਵੇਕ ਰਮਨ ਨਾਮ ਦੇ ਵਿਅਕਤੀ ਨੇ ਮੁੰਬਈ ਦੇ ਬੀਕੇਸੀ ਵਿੱਚ ਯੋ ਯੋ ਹਨੀ ਸਿੰਘ ਦੇ ਫੈਸਟੀਵਿਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਪ੍ਰੋਗਰਾਮ 15 ਅਪ੍ਰੈਲ ਨੂੰ ਸੀ, ਪੈਸਿਆਂ ਦੇ ਲੈਣ-ਦੇਣ 'ਚ ਗੜਬੜੀ ਕਾਰਨ ਵਿਵੇਕ ਨੇ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਕੀਤਾ।

ਇਸ ਤੋਂ ਗੁੱਸੇ 'ਚ ਆ ਕੇ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਨੇ ਵਿਵੇਕ ਨੂੰ ਅਗਵਾ ਕਰਕੇ ਮੁੰਬਈ ਦੇ ਸਹਾਰ ਵਿੱਚ ਸਥਿਤ ਇੱਕ ਹੋਟਲ 'ਚ ਬੰਦੀ ਬਣਾ ਕੇ ਰੱਖਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਵਿਵੇਕ ਨੇ ਆਪਣੀ ਸ਼ਿਕਾਇਤ 'ਚ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਐੱਫਆਈਆਰ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਅਜਿਹੇ 'ਚ ਇਸ ਖਬਰ ਦੇ ਨਾਲ ਹੀ ਹਨੀ ਸਿੰਘ ਦਾ ਨਾਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ।

Honey Singh again surrounded by controversies know who filed the complaint

local advertisement banners
Comments


Recommended News
Popular Posts
Just Now
The Social 24 ad banner image