ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਨਿਰਧਾਰਨ ਲਈ ਆਪ ਸਰਕਾਰ ਨੇ ਕੇਂਦਰ ਨੂੰ ਭੇਜੀ ਤਜ਼ਵੀਜ
January 12, 2024

raghuvanshi /
ਸਟੇਟ ਡੈਸਕ : ਪੰਜਾਬ ਸਰਕਾਰ ਨੇ ਸਾਉਣੀ 2024-25 ਦੇ ਸੀਜ਼ਨ ਦੌਰਾਨ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਤਜਵੀਜ਼ ਕੇਂਦਰ ਅੱਗੇ ਰੱਖੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਨਿਰਧਾਰਨ ਲਈ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜ ਦਿੱਤੀ ਹੈ। ਪੰਜਾਬ ਸਰਕਾਰ ਨੇ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਪਾਹ ਤੇ 10767 ਰੁਪਏ MSP ਦੇਣ ਦੀ ਮੰਗ ਕੀਤੀ ਗਈ ਹੈ। ਸਾਉਣੀ 2024-25 ਦੀਆਂ ਫਸਲਾਂ ‘ਤੇ ਝੋਨਾ 3284, ਮੱਕੀ 2975, ਕਪਾਹ 10767, ਮੂੰਗ 11555, ਮਾਂਹ 9385, ਅਰਹਰ 9450, ਮੂੰਗਫਲੀ 8610 MSP ਦੀ ਤਜ਼ਵੀਜ ਰੱਖੀ ਹੈ।
Live punjabi tv
Comments
Recommended News
Popular Posts
Just Now