January 13, 2025
Admin / Agriculture
ਲਾਈਵ ਪੰਜਾਬੀ ਟੀਵੀ ਬਿਊਰੋ : ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਉਹੀ ਕੰਮ ਕਰਨਾ ਚਾਹੀਦਾ ਹੈ ਜਿਸ ਵਿਚ ਕਰਨ ਦਾ ਮਨ ਹੋਵੇ। ਜਿੱਥੇ ਅੱਜ ਦੇ ਨੌਜਵਾਨ ਵਿੱਦਿਆ ਪ੍ਰਾਪਤ ਕਰਕੇ ਨੌਕਰੀ ਕਰਨਾ ਚਾਹੁੰਦੇ ਹਨ, ਉੱਥੇ ਹੀ ਗਯਾ ਦਾ ਇੱਕ ਨੌਜਵਾਨ ਹੈ ਜੋ ਆਪਣੀ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਖੇਤੀ ਕਰਨ ਲੱਗਾ ਅਤੇ ਆਪਣੀ ਮਿਹਨਤ ਅਤੇ ਲਗਨ ਸਦਕਾ ਅੱਜ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।
ਅਸੀਂ ਗੱਲ ਕਰ ਰਹੇ ਹਾਂ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਟਿਕਾਰੀ ਦੇ ਬਡਗਾਓਂ ਪਿੰਡ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਪ੍ਰਭਾਤ ਕੁਮਾਰ ਦੀ, ਜੋ ਪਹਿਲਾਂ ਇੰਜੀਨੀਅਰ ਸੀ। ਪ੍ਰਭਾਤ ਨੇ ਆਪਣੀ ਇੰਜੀਨੀਅਰਿੰਗ ਦੀ ਨੌਕਰੀ ਛੱਡ ਦਿੱਤੀ ਅਤੇ ਖੇਤੀ ਵਿਚ ਹੱਥ ਅਜ਼ਮਾਇਆ ਅਤੇ ਇਸ ਵਿਚ ਸਫਲ ਰਿਹਾ।
ਇੰਜੀਨੀਅਰਿੰਗ ਕਰ ਵਿਦੇਸ਼ 'ਚ ਕੀਤਾ ਕੰਮ
ਪ੍ਰਭਾਤ ਅਨੁਸਾਰ ਅੱਠਵੀਂ ਜਮਾਤ ਤੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਣ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਲਈ ਸਕੂਲ ਦੀ ਫੀਸ ਭਰਨ ਲਈ ਮੋਹਤਾਜ਼ ਹੋ ਗਿਆ। 8ਵੀਂ ਤੋਂ ਬਾਅਦ ਜ਼ਿਲ੍ਹੇ ਦੇ ਸਕੂਲ ਵਿਚ ਦਾਖ਼ਲਾ ਲੈ ਲਿਆ। ਫਿਰ ਇਲੈਕਟ੍ਰੀਕਲ ਇੰਜੀਨੀਅਰਿੰਗ ਤੋਂ ਬਾਅਦ ਉਸਨੇ ਐਗਰੀਕਲਚਰਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਸ ਨੇ ਦੇਸ਼-ਵਿਦੇਸ਼ ਦਾ ਦੌਰਾ ਕੀਤਾ। ਵਿਦੇਸ਼ ਵਿਚ ਕੰਮ ਕਰਨ ਤੋਂ ਬਾਅਦ ਤਜਰਬਾ ਹਾਸਲ ਕਰ ਚੁੱਕਾ ਸੀ।
ਖੁੰਬਾਂ ਦੀ ਖੇਤੀ ਕੀਤੀ ਸ਼ੁਰੂ
ਆਪਣੀ ਮਿੱਟੀ ਲਈ ਕੁਝ ਕਰਨ ਦਾ ਖਿਆਲ ਆਇਆ। ਪਹਿਲਾਂ ਲੋਕ ਖੁੰਬਾਂ ਬਾਰੇ ਨਹੀਂ ਜਾਣਦੇ ਸਨ। ਪਿਛਲੇ 10 ਸਾਲਾਂ ਤੋਂ ਇਸ ਦੀ ਮੰਗ ਵਧੀ ਹੈ। ਰਾਜ ਨੇ ਇਸ ਵਿਚ ਬਹੁਤ ਤਰੱਕੀ ਕੀਤੀ ਹੈ। ਖੇਤੀ ਵਿਚ ਬਦਲਾਅ ਆਇਆ ਹੈ। ਮਸ਼ਰੂਮ ਦੀ ਕਾਸ਼ਤ 2016-17 ਵਿਚ ਸ਼ੁਰੂ ਕੀਤੀ ਗਈ ਸੀ। ਵਰਤਮਾਨ ਵਿਚ ਸਾਲਾਨਾ ਟਰਨਓਵਰ 2 ਕਰੋੜ ਰੁਪਏ ਹੈ।
25 ਹਜ਼ਾਰ ਤੋਂ ਵੱਧ ਕਿਸਾਨ ਜੁੜੇ
ਬਿਹਾਰ ਦੇ ਕਰੀਬ 450 ਪਿੰਡਾਂ ਦੇ 25 ਤੋਂ 28 ਹਜ਼ਾਰ ਕਿਸਾਨ ਪ੍ਰਭਾਤ ਕੁਮਾਰ ਦੀ ਖੇਤੀ ਇੰਜੀਨੀਅਰਿੰਗ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਰਵਾਇਤੀ ਵਿਧੀਆਂ ਤੋਂ ਬਾਹਰ ਕੱਢ ਕੇ ਨਵੀਆਂ ਖੇਤੀ ਤਕਨੀਕਾਂ ਨਾਲ ਜਾਣੂ ਕਰਵਾਇਆ। ਪ੍ਰਭਾਤ ਨੇ ਮਸ਼ਰੂਮ ਉਤਪਾਦਨ ਲਈ ਇੱਕ ਪ੍ਰੋਸੈਸਿੰਗ ਪਲਾਂਟ ਬਣਾਇਆ, ਜਿਸ ਵਿਚ ਬਹੁਤ ਸਾਰੇ ਲੋਕ ਕੰਮ ਕਰਦੇ ਹਨ। ਇੱਥੇ ਰੋਜ਼ਾਨਾ 10 ਹਜ਼ਾਰ ਕਿਲੋ ਮਸ਼ਰੂਮ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਨੇ ਸਿਖਲਾਈ ਲਈ ਸਮਰਥ ਨਾਂ ਦੀ ਸੰਸਥਾ ਬਣਾਈ ਅਤੇ ਲੋਕਾਂ ਨੂੰ ਇਸ ਨਾਲ ਜੋੜਨਾ ਸ਼ੁਰੂ ਕੀਤਾ।
ਇਕ ਛੋਟੇ ਕਮਰੇ 'ਚ ਉਗਾ ਸਕਦੇ ਹਾਂ ਖੁੰਬਾਂ
ਮਸ਼ਰੂਮ ਦਾ ਉਤਪਾਦਨ ਇਕ ਛੋਟੇ ਕਮਰੇ ਵਿਚ ਵੀ ਕੀਤਾ ਜਾ ਸਕਦਾ ਹੈ। ਇਸ ਲਈ ਖੇਤ ਦੀ ਲੋੜ ਨਹੀਂ ਪੈਂਦੀ। ਇਹੀ ਕਾਰਨ ਹੈ ਕਿ ਕੁਦਰਤੀ ਆਫ਼ਤ ਦਾ ਖ਼ਤਰਾ ਨਾ-ਮਾਤਰ ਹੀ ਰਹਿੰਦਾ ਹੈ। ਜਿਨ੍ਹਾਂ ਕੋਲ ਵਾਹੀਯੋਗ ਜ਼ਮੀਨ ਨਹੀਂ ਹੈ, ਉਹ ਵੀ ਛੋਟੇ ਕਮਰੇ ਵਿੱਚ ਖੁੰਬਾਂ ਦਾ ਉਤਪਾਦਨ ਕਰ ਸਕਦੇ ਹਨ।
ਸਰਕਾਰ ਦਿੰਦੀ ਹੈ ਸਬਸਿਡੀ
ਬਿਹਾਰ ਵਿਚ ਮਸ਼ਰੂਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ, ਰਾਜ ਸਰਕਾਰ ਕਿਸਾਨਾਂ ਨੂੰ ਬੰਪਰ ਸਬਸਿਡੀ ਦਿੰਦੀ ਹੈ। 'ਮਸ਼ਰੂਮ ਕਿੱਟ ਵੰਡ ਸਕੀਮ' ਤਹਿਤ ਸੂਬੇ ਦੇ ਕਿਸਾਨ 90 ਫੀਸਦੀ ਸਬਸਿਡੀ 'ਤੇ ਕੁੱਲ 55 ਰੁਪਏ ਦੀ ਲਾਗਤ ਨਾਲ ਮਸ਼ਰੂਮ ਕਿੱਟਾਂ ਖਰੀਦ ਸਕਦੇ ਹਨ। ਇਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਮਸ਼ਰੂਮ ਕਿੱਟ 'ਤੇ ਸਿਰਫ 5 ਤੋਂ 6 ਰੁਪਏ ਖਰਚ ਕਰਨੇ ਪੈਣਗੇ। ਇਸ ਸਕੀਮ ਤਹਿਤ ਕਿਸਾਨਾਂ ਨੂੰ ਘੱਟੋ-ਘੱਟ 25 ਕੀਟ ਅਤੇ ਵੱਧ ਤੋਂ ਵੱਧ 100 ਮਸ਼ਰੂਮ ਕਿੱਟਾਂ ਦਿੱਤੀਆਂ ਜਾਣਗੀਆਂ।
Success Story Left Engineering Job Started Farming Established A Business Worth Rs 2 Crore