Ration Card New Instructions: ਜਲਦੀ ਕਰਵਾ ਲਓ ਇਹ ਜ਼ਰੂਰੀ ਕੰਮ, ਕੱਟੇ ਜਾਣਗੇ ਰਾਸ਼ਨ ਕਾਰਡ 'ਚੋਂ ਨਾਂ, ਨਹੀਂ ਮਿਲੇਗਾ ਕਣਕ ਦਾ ਇਕ ਵੀ ਦਾਣਾ    ਅਨੋਖਾ ਮਾਮਲਾ : ਚੋਰ ਨੇ ਵਿਖਾਈ ਦਰਿਆਦਿਲੀ, ਚੋਰੀ ਕੀਤੇ ਜ਼ਰੂਰੀ ਕਾਗਜ਼ ਪੱਤਰ ਪੀੜਤ ਵਿਅਕਤੀ ਨੂੰ ਡਾਕ ਰਾਹੀਂ ਕੀਤੇ ਵਾਪਸ    Chandigarh : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਇਹ ਦੋ ਪਲੇਟਫਾਰਮ 10 ਦਿਨਾਂ ਲਈ ਰਹਿਣਗੇ ਬੰਦ     ਕਾਰੋਬਾਰੀਆਂ ਨੂੰ ਝਟਕਾ : ਪੰਜਾਬ 'ਚ ਕੁਲੈਕਟਰ ਰੇਟਾਂ 'ਚ ਹੋਣ ਲੱਗਾ ਵਾਧਾ, ਹੁਣ ਜਾਇਦਾਦ ਖਰੀਦਣੀ ਹੋਵੇਗੀ ਮਹਿੰਗੀ     Golden Temple : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਲਈ ਸਖਤ ਚੇਤਾਵਨੀ ਜਾਰੀ    ਮਰਿਆ ਨੌਜਵਾਨ ਅਚਾਨਕ ਉੱਠ ਕੇ ਕਰਨ ਲੱਗਾ ਡਾਂਸ! ਵੀਡੀਓ ਵਾਇਰਲ    Aditi Rao Hydari-Siddharth Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਦਿਤੀ ਰਾਓ ਹੈਦਰੀ ਤੇ ਸਿਧਾਰਥ    Vande Metro: ਦੇਸ਼ ਨੂੰ ਅੱਜ ਮਿਲੇਗੀ ਪਹਿਲੀ ਵੰਦੇ ਮੈਟਰੋ, PM ਮੋਦੀ ਦਿਖਾਉਣਗੇ ਹਰੀ ਝੰਡੀ, ਯਾਤਰਾ ਦਾ ਘਟੇਗਾ ਸਮਾਂ, ਪੜ੍ਹੋ ਪੂਰੀ ਖਬਰ    2017 'ਚ NEET ਦੇ ਟਾਪਰ ਰਹੇ ਐੱਮਡੀ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ 'ਚ ਮੌਤ, ਇਲਾਕੇ 'ਚ ਫੈਲੀ ਸਨਸਨੀ    Amritsar: ਦਿਨ-ਦਿਹਾੜੇ ਸੈਂਟਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼, ਨੌਜਵਾਨਾਂ ਨੇ ਚੋਰਾਂ ਦਾ ਕੀਤਾ ਛਿੱਤਰ-ਪਰੇਡ   
ਅੱਜ ਖ਼ਤਮ ਹੋ ਸਕਦਾ ਹੈ ਕਿਸਾਨ ਅੰਦੋਲਨ, ਦੁਪਹਿਰ 12 ਵਜੇ ਤੋਂ ਬਾਅਦ ਹੋ ਸਕਦਾ ਹੈ ਐਲਾਨ
December 9, 2021
The-farmers-movement-may-end-tod

LPTV / Chandigarh

ਇੱਕ ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਘਰ ਵਾਪਸੀ ਦਾ ਐਲਾਨ ਕਰ ਸਕਦੇ ਹਨ। ਕਿਸਾਨਾਂ ਅਤੇ ਸਰਕਾਰ ਵਿਚਕਾਰ ਸਹਿਮਤੀ ਬਣ ਗਈ ਹੈ। ਸੰਯੁਕਤ ਕਿਸਾਨ ਮੋਰਚਾ(ਐਸਕੇਐਮ)ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ ਲੰਬਿਤ ਮੰਗਾਂ ਬਾਰੇ ਕੇਂਦਰ ਦੇ ਸੋਧੇ ਹੋਏ ਖਰੜੇ ਦੇ ਮਤੇ'ਤੇ ਸਹਿਮਤੀ ਬਣ ਗਈ ਹੈ ਅਤੇ ਅੰਦੋਲਨ ਲਈ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਵੀਰਵਾਰ ਨੂੰ ਮੀਟਿੰਗ ਕੀਤੀ ਜਾਵੇਗੀ। ਇਹ ਮੀਟਿੰਗ ਦੁਪਹਿਰ12ਵਜੇ ਦਿੱਲੀ ਦੇ ਸਿੰਘੂ ਬਾਰਡਰ'ਤੇ ਹੋਣੀ ਹੈ।

ਦੱਸ ਦਈਏ ਕਿ ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਦਾ ਐਲਾਨ ਕੀਤਾ ਜਾ ਸਕਦਾ ਹੈ। ਐਸਕੇਐਮ ਦੇ ਸੂਤਰਾਂ ਨੇ ਕਿਹਾ ਕਿ ਜਿਵੇਂ ਹੀ ਸਰਕਾਰ ਵੱਲੋਂ ਨਵੇਂ ਡਰਾਫਟ ਪ੍ਰਸਤਾਵ 'ਤੇ ਰਸਮੀ ਸੁਨੇਹਾ ਮਿਲਦਾ ਹੈ ਤਾਂ ਕਿਸਾਨ ਅੰਦੋਲਨ ਤੁਰੰਤ ਖ਼ਤਮ ਕਰ ਦਿੱਤਾ ਜਾਵੇਗਾ।

ਕਿਸਾਨ ਆਗੂ ਅਤੇ ਐਸਕੇਐਮ ਦੇ ਕੋਰ ਕਮੇਟੀ ਮੈਂਬਰ ਗੁਰਨਾਮ ਸਿੰਘ ਚੜੂੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਾਕੀ ਮੰਗਾਂ ਸਬੰਧੀ ਪਹਿਲਾਂ ਹਾਸਲ ਹੋਇਆ ਪ੍ਰਸਤਾਵ ਦਾ ਖਰੜਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਸੀ, ਜਿਸ ਤੋਂ ਬਾਅਦ ਕੇਂਦਰ ਨੇ ਬੁੱਧਵਾਰ ਨੂੰ ਪ੍ਰਸਤਾਵ ਦਾ ਨਵਾਂ ਖਰੜਾ ਭੇਜਿਆ। ਐਸਕੇਐਮ ਦੇ ਸੂਤਰਾਂ ਮੁਤਾਬਕ ਭੇਜੇ ਗਏ ਨਵੇਂ ਖਰੜੇ 'ਚ ਸਪਸ਼ਟ ਕੀਤਾ ਗਿਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਬਾਰੇ ਕਮੇਟੀ ਵਿੱਚ ਐਸਕੇਐਮ ਦੇ ਮੈਂਬਰ ਸ਼ਾਮਲ ਹੋਣਗੇ ਅਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਦੀਆਂ ਸਰਕਾਰਾਂ ਕਿਸਾਨਾਂ ਖ਼ਿਲਾਫ਼ ਦਰਜ ਕੇਸ ਤੁਰੰਤ ਵਾਪਸ ਲੈਣਗੀਆਂ। ਇਸ ਦੇ ਨਾਲ ਹੀ ਦਿੱਲੀ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵੀ ਵਾਪਸ ਲਏ ਜਾਣਗੇ।

The farmers movement may end today the announcement may be made after 12 noon

local advertisement banners
Comments


Recommended News
Popular Posts
Just Now
The Social 24 ad banner image