ਡੀ.ਜੀ.ਪੀ. ਪੰਜਾਬ ਵਲੋਂ ਪੁਲਿਸ ਦੇ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਘਰ ਜਾ ਕੇ ਸ਼ਰਧਾਂਜਲੀ ਭੇਟ    ਜਲੰਧਰ ’ਚ ਵਾਪਰੀ ਵੱਡੀ ਵਾਰਦਾਤ; RTI ਕਾਰਕੁਨ ਤੇ ਵਕੀਲ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ    ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ    ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ    ਪੰਜਾਬ ਦੀ 4 ਨਗਰ ਕੌਂਸਲਾਂ ਵਿਚ ਚੋਣਾਂ 13 ਜੂਨ ਨੂੰ, ਭਲਕੇ ਤੋਂ ਦਾਖਲ ਹੋਣਗੇ ਨਾਮਜ਼ਦਗੀ ਪੱਤਰ    ਪੰਜਾਬ ਨਗਰ ਨਿਗਮ ਚੋਣ ਨਤੀਜੇ, ਸਮਾਣਾ ਤੋਂ ਟਰਾਂਸਜੈਂਡਰ ਉਮੀਦਵਾਰ ਕੋਮਲ ਮਹੰਤ ਨੇ ਜਿੱਤੀ ਚੋਣ    ਪੰਜਾਬੀਆਂ ਨੇ ਇੱਕ ਵਾਰ ਫਿਰ 'ਤੁਹਾਡੀ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ -ਭਗਵੰਤ ਮਾਨ    ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਉਡਾਏ ਕਾਂਗਰਸ, SAD ਤੇ BJP ਦੇ ਹੋਸ਼    ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ! ਏਸ਼ੀਅਨ ਖੇਡਾਂ 2026 ਦੇ ਟਰਾਇਲਾਂ ਸਬੰਧੀ ਸੁਣਾਇਆ ਵੱਡਾ ਫੈਸਲਾ    ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ   
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ
November 11, 2024
Jagat-Guru-Sri-Guru-Nanak-Dev-Ji

Admin / Article

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 15 ਨਵੰਬਰ ਨੂੰ 556ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੀ ਮਿਹਰ ਆਪਣੇ ਆਪ ਵਿਚ ਹੀ ਬਖਸ਼ਿਸ਼ ਹੈ।


ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲੁ ਜੀ ਦੇ ਘਰ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਬੀਬੀ ਨਾਨਕੀ ਜੀ ਸੀ। ਹਾਲਾਂਕਿ ਇਹ ਸਥਾਨ ਹੁਣ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮੌਜੂਦ ਨਨਕਾਣਾ ਸਾਹਿਬ ਵਿਚ ਹੈ। ਹੁਣ ਇਸ ਅਸਥਾਨ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਇੱਥੇ ਦੇਸ਼-ਵਿਦੇਸ਼ ਤੋਂ ਲੋਕ ਪ੍ਰਸਿੱਧ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੇਰ-ਏ ਪੰਜਾਬ ਵਜੋਂ ਜਾਣੇ ਜਾਂਦੇ ਸਿੱਖ ਸਾਮਰਾਜ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰਾ ‘ਨਨਕਾਣਾ ਸਾਹਿਬ’ਦਾ ਨਿਰਮਾਣ ਕਰਵਾਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਇਲਾਹੀ ਰੂਪ ’ਚ ਰਹੇ ਤੇ ਉਨ੍ਹਾਂ ਆਪਣੀ ਭੈਣ ਬੇਬੇ ਨਾਨਕੀ ਤੋਂ ਕਾਫੀ ਕੁਝ ਸਿੱਖਿਆ। ਥੋੜੇ ਵੱਡੇ ਹੋਏ ਤਾਂ ਪਿਤਾ ਨੇ 20 ਰੁਪਏ ਦੇ ਕੇ ਕਾਰੋਬਾਰ ਕਰਨ ਲਈ ਭੇਜ ਦਿੱਤਾ ਪਰ ਉਹ ਸਾਧੂਆਂ ਨੂੰ ਭੋਜਨ ਛਕਾ ਕੇ ਘਰ ਪਰਤ ਆਏ ਤੇ ਇਸ ਨੂੰ ਉਨ੍ਹਾਂ ਸੱਚਾ ਸੌਦਾ ਦਾ ਨਾਮ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤਾ ਭੋਜਨ ਅੱਜ ਤੱਕ ਸਿੱਖ ਧਰਮ ਦੇ ਲੰਗਰ ਦੇ ਰੂਪ ਵਿਚ ਪ੍ਰਫੁੱਲਤ ਹੋਇਆ।

ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਸਮਾਜ ਦੀ ਨੀਂਹ ਰੱਖੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਹਨ ਅਤੇ ਸਿੱਖ ਧਰਮ ਦੇ ਮੋਢੀ ਵੀ ਹਨ। ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਨਾਨਕ ਅਤੇ ਨਾਨਕ ਸ਼ਾਹ ਵੀ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ ਲੱਦਾਖ ਅਤੇ ਤਿੱਬਤ ਖੇਤਰ ਵਿਚ ਉਨ੍ਹਾਂ ਨੂੰ ਨਾਨਕ ਲਾਮਾ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਈਰਾਨ ਅਤੇ ਅਰਬ ਦੇਸ਼ਾਂ ਵਿਚ ਵੀ ਧਰਮ ਪ੍ਰਚਾਰ ਕੀਤਾ।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਜੀਵਨ ਮਨੁੱਖੀ ਸਮਾਜ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦਾ ਵਿਆਹ 16 ਸਾਲ ਦੀ ਉਮਰ ਵਿਚ ਮਾਤਾ ਸੁਲੱਖਣੀ ਜੀ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਪੁੱਤਰ, ਬਾਬਾ ਸ਼੍ਰੀਚੰਦ ਅਤੇ ਲਖਮੀਦਾਸ ਸਨ। ਬੇਟਿਆਂ ਦੇ ਜਨਮ ਤੋਂ ਬਾਅਦ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਲੰਮੀਆਂ ਤੀਰਥ ਯਾਤਰਾਵਾਂ ’ਤੇ ਨਿਕਲ ਗਏ ਤੇ ਉਨ੍ਹਾਂ ਦੇ ਨਾਲ ਭਾਈ ਮਰਦਾਨਾ, ਲਹਿਣਾ ਜੀ, ਭਾਈ ਬਾਲਾ ਤੇ ਭਾਈ ਰਾਮਦਾਸ ਵੀ ਗਏ ਸੀ। ਸਾਲ 1521 ਤੱਕ ਉਨ੍ਹਾਂ ਯਾਤਰਾਵਾਂ (ਉਦਾਸੀਆਂ) ਕੀਤੀਆਂ ਤੇ ਸਾਰਿਆਂ ਨੂੰ ਸਮਾਜਕ ਕੁਰੀਤੀਆਂ ਵਿਰੁੱਧ ਉਪਦੇਸ਼ ਦਿੱਤਾ ਤੇ ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਡਾ ਸਮਾਜ ਸੁਧਾਰਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤ, ਅਫਗਾਨੀਸਤਾਨ ਤੇ ਅਰਬ ਦੀਆਂ ਕਈ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ੇਸ਼ ਤੌਰ ’ਤੇ ਮੂਰਤੀ ਪੂਜਾ ਤੇ ਰੂੜੀਵਾਦੀ ਵਿਚਾਰ ਧਾਰਾ ਦੀ ਵਿਰੋਧਤਾ ਕੀਤੀ। ਉਨ੍ਹਾਂ ਮੱਕਾ ਤੇ ਮਦੀਨਾ ਵਿਚ ਵੀ ਕੌਤਕ ਵਰਤਾਏ, ਜਿਸ ਨਾਲ ਮੁਸਲਮਾਨ ਧਰਮ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਅੱਜ ਤੱਕ ਮੁਸਲਮਾਨ ਧਰਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਪੂਰੀ ਸ਼ਰਧਾ ਹੈ। ਉਨ੍ਹਾਂ ਆਪਣਾ ਅੰਤਮ ਸਮਾਂ ਪਾਕਿਸਤਾਨ ’ਚ ਮੌਜੂਦ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਤੇ 22 ਸਤੰਬਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਛੱਡ ਗਏ। ਭਾਵੇਂ ਉਹ ਜੋਤੀ ਜੋਤ ਸਮਾ ਗਏ ਪਰ ਤਿੰਨ ਮੂਲ ਸਿਧਾਂਤ ‘ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ’ਛੱਡ ਗਏ। ਉਨ੍ਹਾਂ ਨੇ ਭਾਈ ਲਹਿਣਾ ਨੂੰ ਗੁਰੂ ਗੱਦੀ ਦਿੱਤੀ, ਜਿਨ੍ਹਾਂ ਨੂੰ ਦੂਜੇ ਗੁਰੂ ਸਾਹਿਬ ਅੰਗਦ ਦੇਵ ਜੀ ਵਜੋਂ ਮੰਨਿਆ ਜਾਂਦਾ ਹੈ।


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਂਤ


ਗੁਰੂ ਨਾਨਕ ਦੇਵ ਜੀ ਨੇ 3 ਜ਼ਰੂਰੀ ਗੱਲਾਂ ਦੱਸੀਆਂ ਹਨ, ਜਿਨ੍ਹਾਂ ਦਾ ਹਰ ਸਿੱਖ ਨੂੰ ਪਾਲਣ ਕਰਨਾ ਚਾਹੀਦਾ ਹੈ। ਹਰ ਸਿੱਖ ਨੂੰ ਨਾਮ ਜਪਣਾ, ਕਿਰਤ ਕਰਨਾ ਅਤੇ ਵੰਡ ਛਕਣਾ ਚਾਹੀਦਾ ਹੈ। ਭਾਵ ਇਮਾਨਦਾਰੀ ਅਤੇ ਮਿਹਨਤ ਨਾਲ ਆਪਣਾ ਕੰਮ ਕਰਨਾ ਅਤੇ ਸੱਚ ਦੇ ਮਾਰਗ 'ਤੇ ਚੱਲਣਾ ਅਤੇ ਜੋ ਵੀ ਹਾਸਲ ਕੀਤਾ ਹੈ, ਉਸ ਦਾ ਮਿਲ-ਵੰਡ ਕੇ ਅਨੰਦ ਲਓ। ਆਪਣੀ ਕਮਾਈ ਦਾ ਇੱਕ ਹਿੱਸਾ ਗਰੀਬਾਂ ਨੂੰ ਦਾਨ ਜਾਂ ਸਮਾਜਿਕ ਵਿਕਾਸ ਵਿੱਚ ਲਾਓ।

Jagat Guru Sri Guru Nanak Dev Ji

local advertisement banners
Comments


Recommended News
Popular Posts
Just Now