ਡੀ.ਜੀ.ਪੀ. ਪੰਜਾਬ ਵਲੋਂ ਪੁਲਿਸ ਦੇ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਘਰ ਜਾ ਕੇ ਸ਼ਰਧਾਂਜਲੀ ਭੇਟ    ਜਲੰਧਰ ’ਚ ਵਾਪਰੀ ਵੱਡੀ ਵਾਰਦਾਤ; RTI ਕਾਰਕੁਨ ਤੇ ਵਕੀਲ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ    ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ    ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ    ਪੰਜਾਬ ਦੀ 4 ਨਗਰ ਕੌਂਸਲਾਂ ਵਿਚ ਚੋਣਾਂ 13 ਜੂਨ ਨੂੰ, ਭਲਕੇ ਤੋਂ ਦਾਖਲ ਹੋਣਗੇ ਨਾਮਜ਼ਦਗੀ ਪੱਤਰ    ਪੰਜਾਬ ਨਗਰ ਨਿਗਮ ਚੋਣ ਨਤੀਜੇ, ਸਮਾਣਾ ਤੋਂ ਟਰਾਂਸਜੈਂਡਰ ਉਮੀਦਵਾਰ ਕੋਮਲ ਮਹੰਤ ਨੇ ਜਿੱਤੀ ਚੋਣ    ਪੰਜਾਬੀਆਂ ਨੇ ਇੱਕ ਵਾਰ ਫਿਰ 'ਤੁਹਾਡੀ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ -ਭਗਵੰਤ ਮਾਨ    ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਉਡਾਏ ਕਾਂਗਰਸ, SAD ਤੇ BJP ਦੇ ਹੋਸ਼    ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ! ਏਸ਼ੀਅਨ ਖੇਡਾਂ 2026 ਦੇ ਟਰਾਇਲਾਂ ਸਬੰਧੀ ਸੁਣਾਇਆ ਵੱਡਾ ਫੈਸਲਾ    ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ   
ਮਨੁੱਖਾਂ-ਪੰਛੀਆਂ ਲਈ ਖ਼ਤਰਨਾਕ ਡਰੈਗਨ ਡੋਰ ; ਹਰ ਸਾਲ China Dor ਕਾਰਨ ਹਜ਼ਾਰਾਂ ਲੋਕ ਹੁੰਦੇ ਹਨ ਜ਼ਖਮੀ ਤੇ ਕਈਆਂ ਦੀ ਹੋ ਜਾਂਦੀ ਹੈ ਮੌਤ
January 8, 2025
Dragonflies-Are-Dangerous-For-Hu

Admin / Article

ਲੋਹੜੀ ਤੇ ਬਸੰਤ ਪੰਚਮੀ ਦੇ ਤਿਉਹਾਰ ਦਾ ਆਪਣਾ ਹੀ ਮਹੱਤਵ ਹੈ। ਇਨ੍ਹਾਂ ਤਿਉਹਾਰਾਂ ਦੇ ਵਿਚਕਾਰਲੇ ਅਰਸੇ ਵਿਚ ਅਕਸਰ ਪਤੰਗਬਾਜ਼ੀ ਕੀਤੀ ਜਾਂਦੀ ਹੈ। ਜਦ ਬੱਚੇ, ਨੌਜਵਾਨ ਰੰਗ-ਬਿਰੰਗੇ ਪਤੰਗ ਉਡਾਉਂਦੇ ਹਨ ਤਾਂ ਅੰਬਰ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਹੈ। ਪਤੰਗਬਾਜ਼ੀ ਭਾਰਤ ਸਮੇਤ ਸੰਸਾਰ ਦੇ ਕਈ ਮੁਲਕਾਂ ਜਿਵੇਂ ਜਾਪਾਨ, ਕੋਰੀਆ, ਥਾਈਲੈਂਡ, ਮਿਆਂਮਾਰ, ਅਰਬ ਮੁਲਕਾਂ, ਪਾਕਿਸਤਾਨ ਆਦਿ ਵਿਚ ਕਾਫ਼ੀ ਰੀਝ ਨਹੀਂ ਕੀਤੀ ਜਾਂਦੀ ਹੈ। ਭਾਰਤ ਵਿਚ ਪਤੰਗਬਾਜ਼ੀ ਪੁਰਾਤਨ ਸਮੇਂ ਤੋਂ ਹੀ ਹੁੰਦੀ ਆ ਰਹੀ ਹੈ। ਪਤੰਗ ਨੂੰ ਉਡਾਉਣ ਵਾਸਤੇ ਡੋਰ ਨੂੰ ਤਿਆਰ ਕਰਵਾਉਣਾ ਪਤੰਗਬਾਜ਼ਾਂ ਵਾਸਤੇ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਇਹ ਡੋਰ ਕਾਰੀਗਰਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ। ਡੋਰ ਨੂੰ ਮਜ਼ਬੂਤ ਬਣਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਦੂਜਿਆਂ ਦਾ ਪਤੰਗ ਕੱਟਿਆ ਜਾ ਸਕੇ। ਪਰ ਹੁਣ ਸਮੇਂ ਦੇ ਬਦਲਣ ਨਾਲ ਪਤੰਗਬਾਜ਼ੀ ਦੇ ਰੁਝਾਨ ਵੀ ਬਦਲ ਚੁੱਕੇ ਹਨ। ਰਵਾਇਤੀ ਤਰੀਕੇ ਨਾਲ ਬਣਨ ਵਾਲੀ ਡੋਰ ਨੂੰ ਵਰਤਣ ਦਾ ਰੁਝਾਨ ਕਾਫੀ ਘਟ ਗਿਆ ਹੈ ਤੇ ਆਧੁਨਿਕ ਸਮੇਂ ਇਸ ਦੀ ਜਗ੍ਹਾ ਚਾਈਨਾ ਡੋਰ ਨੇ ਲੈ ਲਈ ਹੈ ਜੋ ਕਿ ਕੱਚੇ ਧਾਗੇ ਦੀ ਨਹੀਂ ਸਗੋਂ ਪਲਾਸਟਿਕ ਦੇ ਬਰੀਕ ਧਾਗੇ (ਨਾਈਲੋਨ) ਦੀ ਬਣੀ ਹੁੰਦੀ ਹੈ। ਇਹ ਡੋਰ ਬੇਸ਼ੱਕ ਰਵਾਇਤੀ ਧਾਗੇ ਨਾਲੋਂ ਮਜ਼ਬੂਤ ਹੁੰਦੀ ਹੈ ਪਰ ਇਹ ਕਈ ਰੂਪਾਂ ਵਿਚ ਖ਼ਤਰਨਾਕ ਹੁੰਦੀ ਹੈ।

ਇਹ ਪਤੰਗਬਾਜ਼ ਤੋਂ ਲੈ ਕੇ ਹੋਰ ਮਨੁੱਖਾਂ-ਪੰਛੀਆਂ ਹਰੇਕ ਲਈ ਘਾਤਕ ਹੈ। ਜਦੋਂ ਕੋਈ ਵਿਅਕਤੀ ਜਾਂ ਪੰਛੀ ਆਦਿ ਇਸ ਦੇ ਸੰਪਰਕ ਵਿਚ ਆ ਜਾਂਦਾ ਹੈ ਤਾਂ ਇਹ ਡੋਰ ਮਜ਼ਬੂਤ ਹੋਣ ਕਾਰਨ ਟੁੱਟਦੀ ਨਹੀਂ ਬਲਕਿ ਸਰੀਰ ਦੇ ਅੰਗਾਂ ਵਿਚ ਖੁਭ ਕੇ ਚਮੜੀ ਨੂੰ ਕੱਟ ਦਿੰਦੀ ਹੈ ਜਿਸ ਕਾਰਨ ਗੰਭੀਰ ਜ਼ਖਮ ਹੋ ਜਾਂਦਾ ਹੈ। ਰਵਾਇਤੀ ਡੋਰ ਇੰਨੀ ਖ਼ਤਰਨਾਕ ਨਹੀਂ ਸੀ ਹੁੰਦੀ ਕਿਉਂਕਿ ਉਸ ਨੂੰ ਬਣਾਉਣ ਵਿਚ ਰਵਾਇਤੀ ਕੱਚਾ ਧਾਗਾ ਵਰਤਿਆ ਜਾਂਦਾ ਸੀ ਜਿਸ ਕਾਰਨ ਉਹ ਟੁੱਟ ਜਾਂਦਾ ਸੀ ਤੇ ਬਚਾਅ ਹੋ ਜਾਂਦਾ ਸੀ। ਪਤੰਗ ਕੱਟੇ ਜਾਣ ਮਗਰੋਂ ਇਸ ਦੀ ਡੋਰ ਵਿਚ ਫਸ ਕੇ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਇਹੋ ਨਹੀਂ! ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਪਤੰਗਬਾਜ਼ਾਂ ਦੀਆਂ ਉਂਗਲਾਂ ਵੀ ਜ਼ਖ਼ਮੀ ਹੋ ਜਾਂਦੀਆਂ ਹਨ। ਇਸ ਲਈ ਪਤੰਗਬਾਜ਼ੀ ਚਾਈਨਾ ਡੋਰ ਦੀ ਥਾਂ ਆਮ ਡੋਰ ਨਾਲ ਕੀਤੀ ਜਾਵੇ ਤੇ ਇਸ ਸਬੰਧੀ ਸਕੂਲਾਂ, ਕਾਲਜਾਂ ਦੇ ਅਧਿਆਪਕ, ਪ੍ਰਿੰਸੀਪਲ ਬੱਚਿਆਂ ਨੂੰ ਜਾਗਰੂਕ ਕਰਨ। ਮਾਪਿਆਂ ਦੀ ਇਸ ਪਾਸੇ ਵਿਸ਼ੇਸ਼ ਤੌਰ 'ਤੇ ਨਿਭਾਈ ਜਾਣ ਵਾਲੀ ਭੂਮਿਕਾ ਕਾਰਗਰ ਸਿੱਧ ਹੋ ਸਕਦੀ ਹੈ। ਉਹ ਆਪਣੇ ਬੱਚਿਆਂ ਨੂੰ ਇਸ ਡੋਰ ਨੂੰ ਵਰਤਣ ਤੋਂ ਗੁਰੇਜ਼ ਕਰਵਾਉਣ। ਇਸ ਦੇ ਨਾਲ ਹੀ ਸਰਕਾਰ ਤੇ ਪ੍ਰਸ਼ਾਸਨ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਕਰੇ। ਸਾਨੂੰ ਸਾਰਿਆਂ ਨੂੰ ਚਾਈਨਾ ਡੋਰ ਦੇ ਖ਼ਤਰਨਾਕ ਸਿੱਟਿਆਂ ਨੂੰ ਮੁੱਖ ਰੱਖਦੇ ਹੋਏ ਇਸ ਦੀ ਵਰਤੋਂ ਤੋਂ ਬਚਣ ਦੇ ਯਤਨ ਕਰਨੇ ਚਾਹੀਦੇ ਹਨ।


ਚਾਈਨਾ ਡੋਰ ਨੇ ਬੱਚੇ ਦੇ ਹੱਥ ਕੀਤੇ ਜ਼ਖਮੀ, ਲੱਗੇ ਕਈ ਟਾਂਕੇ

ਚਾਈਨਾ ਡੋਰ ਦੇ ਚਲਦੇ ਕੁਝ ਦਿਨ ਪਹਿਲਾਂ ਇਕ ਬੱਚਾ ਜ਼ਖਮੀ ਹੋ ਗਿਆ। ਜੋ ਮੋਗਾ ਦੇ ਨਿਗਾਹਾ ਰੋਡ ‘ਤੇ ਰਹਿਣ ਵਾਲਾ 8 ਸਾਲਾ ਬੱਚਾ ਸੀ ਜੋ ਪਤੰਗ ਉਡਾਉਂਦੇ ਸਮੇਂ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖਮੀ ਹੋ ਗਿਆ, ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਲਿਆਂਦਾ ਗਿਆ। ਜਿੱਥੇ ਉਸ ਦੀਆਂ ਉਂਗਲਾਂ ‘ਤੇ 4 ਤੋਂ 5 ਟਾਂਕੇ ਲੱਗੇ ਹਨ, ਖੁਸ਼ਕਿਸਮਤੀ ਰਹੀ ਕਿ ਬੱਚੇ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਇਆ। ਹਲਾਂਕਿ ਪ੍ਰਸ਼ਾਸਨ ਵੀ ਚਾਈਨਾ ਡੋਰ ਨੂੰ ਲੈ ਕੇ ਲਗਾਤਾਰ ਚੌਕਸ ਹੈ ਪਰ ਫਿਰ ਵੀ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਜਦੋਂ ਕਿ ਜੇਕਰ ਕੱਟੀ ਹੋਈ ਪਤੰਗ ਇੱਕ ਸਧਾਰਨ ਧਾਗੇ ਨਾਲ ਬੰਨ੍ਹੀ ਵੀ ਹੁੰਦੀ ਤਾਂ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਸੀ।


ਇਕ ਵਿਅਕਤੀ ਦੀ ਹੋ ਗਈ ਸੀ ਮੌਤ


ਇਸੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਵੇਰਕਾ-ਬਟਾਲਾ ਰੋਡ ’ਤੇ ਬੀਆਰਟੀਐੱਸ ਫਲਾਈ ਓਵਰ ’ਤੇ ਪਤੰਗ ਦੀ ਡੋਰ ਕਾਰਨ ਗਲਾ ਵੱਢੇ ਜਾਣ ਕਾਰਨ ਰੇਲਵੇ ਕਰਮਚਾਰੀ ਤੇ ਵੇਰਕਾ ਵਾਸੀ ਹਰਅੰਮ੍ਰਿਤਪਾਲ ਸਿੰਘ ਉਰਫ਼ ਰਾਜਨ (43) ਦੀ ਮੌਤ ਹੋ ਗਈ ਸੀ। ਘਟਨਾ ਕੁਝ ਮਹੀਨੇ ਪਹਿਲਾਂ ਵਾਪਰੀ ਸੀ ਅਤੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਕੁਝ ਦਿਨ ਬਾਅਦ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਿਆਂ ਦਮ ਤੋੜ ਦਿੱਤਾ। ਉਹ ਇੱਥੇ ਉੱਤਰੀ ਰੇਲਵੇ ਦੇ ਇੰਜਨੀਅਰਿੰਗ ਬਲਾਕ ਵਿਚ ਤਾਇਨਾਤ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਮੋਟਰਸਾਈਕਲ ’ਤੇ ਆਪਣੀ ਡਿਊਟੀ ’ਤੇ ਜਾ ਰਿਹਾ ਸੀ।


ਪਲਾਸਟਿਕ ਦੀ ਬਣੀ ਹੁੰਦੀ ਹੈ ਡੋਰ


ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲੰਮੇ ਸਮੇ ਤੋਂ ਚਾਈਨਾ ਡੋਰ ’ਤੇ ਪਾਬੰਦੀ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ, ਨਤੀਜੇ ਵਜੋਂ ਭਾਵੇਂ ਅੱਜ ਪੰਜਾਬ ’ਚ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਪਲਾਸਟਿਕ ਦੀ ਬਣੀ ਡੋਰ ਅਰਥਾਤ ਚਾਈਨਾ ਡੋਰ ਦੀ ਵਰਤੋਂ ’ਤੇ ਵਾਤਾਵਰਨ ਸੁਰੱਖਿਆ ਐਕਟ ਤਹਿਤ ਪਾਬੰਦੀ ਲਾਈ ਜਾ ਚੁੱਕੀ ਹੈ ਪਰ ਅੱਜ ਵੀ ਦੁਕਾਨਾਂ ’ਤੇ ਸ਼ਰੇਆਮ ਧੜੱਲੇ ਨਾਲ ਵਿਕ ਰਹੀ ਹੈ। ਦਰਅਸਲ, ਆਪਣੀ ਪਤੰਗ ਨੂੰ ਕੱਟਣ ਤੋਂ ਬਚਾਉਣ ਲਈ ਲੋਕ ਇਸ ਡੋਰ ਦੀ ਵਰਤੋਂ ਕਰਦੇ ਹਨ। ਇਸ ਗੱਲ ਤੋਂ ਅਸੀਂ ਭਲੀਭਾਂਤ ਜਾਣੂ ਵੀ ਹਾਂ ਕਿ ਇਹ ਸੂਤੀ ਡੋਰ ਤੋਂ ਹਟਾ ਕੇ ਪਲਾਸਟਿਕ ਦੀ ਬਣੀ ਹੁੰਦੀ ਹੈ ਤੇ ਨਾ-ਗਲਣਯੋਗ ਹੁੰਦੀ ਹੈ। ਇਹ ਪਤੰਗਾਂ ਉਡਾਉਣ ਵਾਲੇ ਬੱਚੇ ਦੀਆਂ ਹੱਥਾਂ ਦੀਆਂ ਉਂਗਲਾਂ ਵੀ ਕੱਟ ਦਿੰਦੀ ਹੈ। ਸਾਈਕਲ ਤੇ ਸਕੂਟਰ-ਮੋਟਰਸਾਈਕਲ ’ਤੇ ਜਾਣ ਵਾਲੇ ਅਨੇਕਾਂ ਚਾਲਕਾਂ ਦੇ ਗਲ ਤੇ ਕੰਨ ਕੱਟੇ ਜਾ ਚੁੱਕੇ ਹਨ। ਇੱਥੋਂ ਤਕ ਕਿ ਅਨੇਕਾਂ ਬੇਜ਼ੁਬਾਨ ਪੰਛੀ ਇਸ ਦੀ ਲਪੇਟ ’ਚ ਆ ਕੇ ਮਰ ਰਹੇ ਹਨ।


ਭਾਰਤ ’ਚ ਤੇਜ਼ੀ ਨਾਲ ਹੋ ਰਿਹਾ ਹੈ ਨਿਰਮਾਣ


ਚਾਈਨਾ ਡੋਰ ਕਿਸੇ ਏਸ਼ੀਅਨ ਦੇਸ਼ ਤੋਂ ਦਰਾਮਦ ਨਹੀਂ ਕੀਤੀ ਜਾਂਦੀ ਸਗੋਂ ਭਾਰਤ ’ਚ ਇਸ ਦਾ ਤੇਜ਼ੀ ਨਾਲ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਖੌਫ਼ ਤੋਂ ਅੱਜ ਪੰਛੀ ਵੀ ਅਸਮਾਨੀ ਉਡਾਰੀਆਂ ਲਾਉਣ ਤੋਂ ਡਰ ਗਏ ਹਨ ਕਿਉਂਕਿ ਹਰ ਸਾਲ ਸੈਂਕੜਿਆਂ ਦੀ ਗਿਣਤੀ ’ਚ ਬੇਜ਼ੁਬਾਨ ਇਸ ਦਾ ਸ਼ਿਕਾਰ ਹੋ ਰਹੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਚਾਈਨਾ ਡੋਰ ਵਰਗੀ ਮਾਰੂ ਚੀਜ਼ ਨੂੰ ਵੇਚ ਰਹੇ ਹਨ, ਕੀ ਉਨ੍ਹਾਂ ਦੇ ਘਰਾਂ ’ਚ ਪਤੰਗ ਉਡਾਉਣ ਵਾਲੇ ਬੱਚੇ ਜਾਂ ਰਿਸ਼ਤੇਦਾਰ ਨਹੀਂ ਹਨ, ਜੋ ਸਿਰਫ਼ ਪੈਸੇ ਕਮਾਉਣ ਲਈ ਕਿਸੇ ਦੀ ਜ਼ਿੰਦਗੀ ਨੂੰ ਦਾਅ ’ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦੇ।


ਰਵਾਇਤੀ ਡੋਰ ਤੋਂ ਹੋਇਆ ਮੋਹ ਭੰਗ


ਵਿੱਦਿਅਕ ਅਦਾਰਿਆਂ ’ਚ ਵੀ ਹਰ ਸਾਲ ਸਵੇਰ ਦੀ ਸਭਾ ’ਚ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਛੋਟੀ ਉਮਰ ਤੋਂ ਲੈ ਕੇ ਸਿਆਣੀ ਉਮਰ ਤਕ ਦੇ ਵਿਅਕਤੀਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਂਦਿਆਂ ਆਮ ਵੇਖਿਆ ਜਾਂਦਾ ਹੈ। ਕਈ ਵਾਰ ਤਾਂ ਇੰਝ ਜਾਪਦਾ ਹੈ ਕਿ ਜਿਵੇਂ ਉਨ੍ਹਾਂ ਦਾ ਪੁਰਾਣੀ ਰਵਾਇਤੀ ਡੋਰ ਤੋਂ ਮੋਹ ਭੰਗ ਹੋ ਗਿਆ ਹੋਵੇ। ਇਹ ਮਸਲਾ ਇਕੱਲਿਆਂ ਪੰਜਾਬ ਤਕ ਹੀ ਸੀਮਤ ਨਹੀਂ ਸਗੋਂ ਭਾਰਤ ਦੇ ਹੋਰਨਾਂ ਸੂਬਿਆਂ ’ਚ ਵੀ ਹੈ, ਜਿੱਥੇ ਹਰ ਸਾਲ ਬਸੰਤ ਰੁੱਤ ਵਿਚ ਆਸਮਾਨੀ ਪਤੰਗ ਚਾੜ੍ਹਨ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ ਪਰ ਸ਼ਾਇਦ ਉਹ ਲੋਕ ਇਹ ਭੁੱਲ ਜਾਂਦੇ ਹਨ ਕਿ ਜਿਨ੍ਹਾਂ ਪਤੰਗਾਂ ਨੂੰ ਆਸਮਾਨੀ ਚਾੜ੍ਹ ਕੇ ਉਹ ਸਨਮਾਨ ਹਾਸਿਲ ਕਰ ਰਹੇ ਹਨ, ਉਨ੍ਹਾਂ ’ਚ ਇਸਤੇਮਾਲ ਹੋਈ ਚਾਈਨਾ ਡੋਰ ਕਿੱਥੇ-ਕਿੱਥੇ ਨੁਕਸਾਨ ਕਰੇਗੀ।





ਸਖ਼ਤੀ ਨਾਲ ਕੀਤੀ ਜਾਵੇ ਕਾਰਵਾਈ


ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਪਤੰਗ ਚੜ੍ਹਾਉਣ ’ਚ ਵਰਤੀ ਜਾ ਰਹੀ ਧਾਗਾ ਡੋਰ ਕਿਤੇ ਚਾਈਨਾ ਤਾਂ ਨਹੀ ? ਚਾਈਨਾ ਡੋਰ ਦੇ ਚੱਕਰਵਿਊ ਨੂੰ ਤਦ ਹੀ ਖ਼ਤਮ ਕੀਤਾ ਜਾ ਸਕਦਾ ਹੈ, ਜਦੋਂ ਦੇਸ਼ ਦੀਆਂ ਸਰਕਾਰਾਂ ਇਸ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਤੇ ਉਨ੍ਹਾਂ ਦੇ ਮਾਲਕਾਂ ਵਿਰੁੱਧ ਠੋਸ ਕਾਰਵਾਈ ਕਰ ਕੇ ਕਦਮ ਚੁੱਕਣ ਤੇ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਲੋਕਾਂ ਖ਼ਿਲਾਫ ਸਖ਼ਤੀ ਨਾਲ ਨਿਪਟਿਆ ਜਾਵੇ। ਪਿਛਲੇ ਕੁਝ ਸਾਲਾਂ ਤੋਂ ਚਾਈਨਾ ਡੋਰ ਨਾਲ ਕਈ ਜਾਨਾਂ ਜਾ ਚੱੁਕੀਆਂ ਹਨ। ਇਸ ਤੋਂ ਬਚਣ ਲਈ ਬੇਹੱਦ ਜਾਗਰੂਕ ਰਹਿਣ ਦੀ ਜ਼ਰੂਰਤ ਹੈ।


Dragonflies Are Dangerous For Humans And Birds Thousands Of People Are Injured And Many Die Every Year Due To China Dor

local advertisement banners
Comments


Recommended News
Popular Posts
Just Now