ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ 69 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ    ਸ਼ਾਨਨ ਪਾਵਰ ਪ੍ਰੋਜੈਕਟ ਪੰਜਾਬ ਰਾਜ ਦੀ ਮਲਕੀਅਤ, ਹਿਮਾਚਲ ਦਾ ਹੱਕ ਨਹੀਂ: ਹਰਭਜਨ ਸਿੰਘ ਈਟੀਓ     PBKS ਬਨਾਮ RCB: ਬੰਗਲੌਰ 'ਚ ਮੀਂਹ ਰੁਕਣ 'ਤੇ ਮੈਦਾਨ ਕਵਰ ਹਟਾਏ, ਜਲਦ ਹੋਸਕਦੈ ਟਾਸ    ਨੈਸ਼ਨਲ ਹੈਰਾਲਡ ਮਾਮਲੇ 'ਚ ED ਵੱਲੋਂ ਚਾਰਜਸ਼ੀਟ 'ਚ 661 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ    ਮਿਆਂਮਾਰ 'ਚ ਮੁੜ ਭੂਚਾਲ ਦੇ ਝਟਕੇ ਕੀਤੇ ਮਹਿਸੂਸ, 3.9 ਤੀਬਰਤਾ ਨਾਲ ਹਿੱਲੀ ਧਰਤੀ    ਬਾਬਾ ਬਕਾਲਾ ਸਾਹਿਬ ਵਿਖੇ ਪੁਲਿਸ ਨੇ ਬੁਲਡੋਜ਼ਰ ਨਾਲ ਨਜਾਇਜ਼ ਕਬਜ਼ਾ ਹਟਾਇਆ    ਜਲੰਧਰ 'ਚ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ FIR ਦਰਜ    ਮੌਸਮ ਵਿਭਾਗ ਵੱਲੋਂ ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ    ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਲਾਈਨਜ਼ ਥਾਣੇ ਦੇ SHO ਤੇ ਵਧੀਕ SHO ਨੂੰ ਕੀਤਾ ਮੁਅੱਤਲ    MI ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਸਾਹਮਣੇ 163 ਦੌੜਾਂ ਦਾ ਟੀਚਾ ਰੱਖਿਆ   
ਗਰਮੀਆਂ ਸ਼ੁਰੂ ਹੁੰਦਿਆਂ ਹੀ ਬਾਜ਼ਾਰਾਂ 'ਚ ਦਿਸਣ ਲੱਗੇ 'ਗਰੀਬਾਂ ਦੇ ਫਰਿੱਜ', ਵਧਣ ਲੱਗੀ ਮੰਗ, ਜਾਣੋ ਕੀ ਹੈ ਇਸ ਦੀ ਖਾਸੀਅਤ
February 18, 2025
As-Summer-Begins-poor-People-s-R

Admin / Article

ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ‘ਦੇਸੀ ਫਰਿੱਜ’ ਯਾਨੀ ਪਾਣੀ ਦੇ ਘੜਿਆਂ ਦੀ ਖਰੀਦਦਾਰੀ ਸ਼ੁਰੂ ਹੋ ਗਈ ਹੈ। ਭਾਵੇਂ ਅੱਜ ਦੇ ਸਮੇਂ ਵਿਚ ਲੋਕ ਫਰਿੱਜ ਦਾ ਪਾਣੀ ਜ਼ਿਆਦਾ ਪੀਂਦੇ ਹਨ ਪਰ ਫਿਰ ਵੀ ਕਈ ਲੋਕ ਘੜੇ ਦਾ ਪਾਣੀ ਪੀਣਾ ਬਿਹਤਰ ਸਮਝਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਫਰਿੱਜ ਦੇ ਪਾਣੀ ਨਾਲੋਂ ਘੜੇ ਦਾ ਪਾਣੀ ਵਧੀਆ ਹੈ। ਇਸ ਤੋਂ ਇਲਾਵਾ, ਘੜੇ ਦੇ ਪਾਣੀ ਦਾ ਇੱਕ ਵੱਖਰਾ ਮਿੱਠਾ ਸੁਆਦ ਹੁੰਦਾ ਹੈ।


ਘੜੇ ਦਾ ਪਾਣੀ ਪੀਣ ਨਾਲ ਸਰਦੀ-ਗਰਮੀ ਦੀ ਸਮੱਸਿਆ ਨਹੀਂ ਹੁੰਦੀ। ਦੇਸ਼ ਭਰ 'ਚ ਵੱਡੀ ਗਿਣਤੀ 'ਚ ਲੋਕ ਬਾਜ਼ਾਰ 'ਚ ਲੱਗੇ ਘੜਿਆਂ ਨੂੰ ਖਰੀਦਦੇ ਦੇਖੇ ਜਾ ਸਕਦੇ ਹਨ। ਪਿੰਡਾਂ ਦੇ ਨਾਲ-ਨਾਲ ਕਈ ਸ਼ਹਿਰਾਂ ਵਿੱਚ ਵੀ ਘੜਿਆਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਬਾਜ਼ਾਰ ਤੋਂ ਇਲਾਵਾ ਸੜਕ ਕਿਨਾਰੇ ਫੁੱਟਪਾਥ 'ਤੇ ਵੀ ਘੜੇ ਵੇਚਣ ਵਾਲੇ ਨਜ਼ਰ ਆਉਣਗੇ। ਮਟਕਾ ਅਤੇ ਜੱਗ ਮਿਲੇਗਾ। ਹੁਣ ਇਸ ਵਿਚ ਟੁੱਟੀ ਲੱਗੀ ਹੁੰਦੀ ਹੈ, ਤਾਂ ਜੋ ਘੜੇ ਵਿਚੋਂ ਪਾਣੀ ਕੱਢਣ ਵਿਚ ਕੋਈ ਮੁਸ਼ਕਲ ਨਾ ਆਵੇ। ਪਹਿਲਾਂ ਬਿਨਾਂ ਟੂਟੀ ਵਾਲੇ ਘੜੇ ਹੀ ਬਾਜ਼ਾਰ ਵਿਚ ਉਪਲਬੱਧ ਹੋਇਆ ਕਰਦੇ ਸੀ।


ਪਾਣੀ ਦੀ ਸਮਰੱਥਾ ਘੜਿਆਂ ਦੇ ਡਿਜ਼ਾਈਨ 'ਤੇ ਨਿਰਭਰ


ਤੁਸੀਂ ਬਾਜ਼ਾਰ ਤੋਂ 70 ਰੁਪਏ ਤੋਂ 200 ਰੁਪਏ ਤੱਕ ਦਾ ਘੜਾ ਖਰੀਦ ਸਕਦੇ ਹੋ। ਇਨ੍ਹਾਂ ਸਾਰੇ ਘੜਿਆਂ ਦੀ ਪਾਣੀ ਦੀ ਸਮਰੱਥਾ ਇਨ੍ਹਾਂ ਦੇ ਡਿਜ਼ਾਈਨ 'ਤੇ ਨਿਰਭਰ ਕਰਦੀ ਹੈ। ਬਾਜ਼ਾਰ ਵਿਚ ਘੜਾ ਰੱਖਣ ਲਈ ਵੱਖਰਾ ਸਟੈਂਡ ਵੀ ਉਪਲਬਧ ਹੈ। ਗਰਮੀਆਂ ਦੌਰਾਨ ਘੜਾ ਰੱਖਣ ਲਈ ਮਟਕਾ ਸਟੈਂਡ ਖਰੀਦਣ ਵਾਲੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਘੜਾ ਸਟੈਂਡ ਨਾਲ ਹੀ ਉਪਲਬਧ ਕਰਵਾਉਂਦੇ ਹਨ ਜਿਸ ਕਾਰਨ ਮਟਕਾ ਸਟੈਂਡਾਂ ਦੀ ਚੰਗੀ ਵਿਕਰੀ ਹੁੰਦੀ ਹੈ। ਇਸ ਤੋਂ ਇਲਾਵਾ ਸ਼ੁੱਧ ਪਾਣੀ ਨਾਲ ਗਲੇ ਨੂੰ ਰਾਹਤ ਦੇਣ ਵਾਲੇ ਦੇਸੀ ਮਿੱਟੀ ਦੇ ਬਰਤਨ ਬਾਜ਼ਾਰਾਂ ਵਿੱਚ ਨਜ਼ਰ ਆਏ ਹਨ। ਪਹਿਲਾਂ ਹੀ ਲਗਭਗ ਥਾਂ-ਥਾਂ ਮਿੱਟੀ ਦੇ ਬਰਤਨ ਦੀਆਂ ਦੁਕਾਨਾਂ ਲੱਗ ਚੁੱਕੀਆਂ ਹਨ। ਮੌਜੂਦਾ ਸਮੇਂ 'ਚ ਮਿੱਟੀ ਦੇ ਇਨ੍ਹਾਂ ਘੜਿਆਂ 'ਚ ਵੀ ਆਧੁਨਿਕਤਾ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ।


ਸਿਹਤ ਲਈ ਬਹੁਤ ਫਾਇਦੇਮੰਦ


ਕਈ ਲੋਕਾਂ ਦਾ ਕਹਿਣਾ ਹੈ ਕਿ ਫਰਿੱਜ ਦਾ ਪਾਣੀ ਮਨੁੱਖੀ ਸਰੀਰ ਲਈ ਹਾਨੀਕਾਰਕ ਹੁੰਦਾ ਹੈ ਪਰ ਜੇਕਰ ਅਸੀਂ ਮਿੱਟੀ ਦੇ ਘੜੇ ਦਾ ਪਾਣੀ ਪੀਂਦੇ ਹਾਂ ਤਾਂ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜਿਸ ਕਾਰਨ ਲੋਕ ਹੁਣ ਦੇਸੀ ਪਰੰਪਰਾਗਤ ਮਿੱਟੀ ਦੇ ਬਰਤਨਾਂ ਵੱਲ ਪਰਤਣ ਲੱਗੇ ਹਨ। ਦੇਸ਼ ਵਿਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਕੁੰਭਕਾਰਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਕੋਰੋਨਾ ਸੰਕਟ ਦੌਰਾਨ ਵੀ ਲੋਕਾਂ ਨੇ ਮਿੱਟੀ ਦੇ ਬਰਤਨਾਂ ਨੂੰ ਪਹਿਲ ਦਿੱਤੀ ਸੀ। ਹੁਣ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਇਸ ਦੀ ਮੰਗ ਵੀ ਵਧ ਰਹੀ ਹੈ।

As Summer Begins poor People s Refrigerators Started Appearing In The Markets Demand Is Increasing Know What Is Special About Them

local advertisement banners
Comments


Recommended News
Popular Posts
Just Now