ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ    ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ    ਪੰਜਾਬ ਤੇ ਚੰਡੀਗੜ੍ਹ 'ਚ ਸਰਦੀ ਦੀ ਵਿਦਾਇਗੀ: ਅੱਜ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ   
ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ
April 14, 2025
Life-Of-Dr-Bhimrao-Ambedkar-Ji

Admin / Article

ਭਾਰਤ ਦੇ ਸੰਵਿਧਾਨ ਨਿਰਮਾਤਾ, ਚਿੰਤਕ, ਸਮਾਜ ਸੁਧਾਰਕ ਡਾ. ਭੀਮਰਾਓ ਅੰਬੇਡਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ ਵਿਚ 14 ਅਪ੍ਰੈਲ 1891 ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਂ ਭੀਮਾਬਾਈ ਸੀ। ਉਹ ਆਪਣੇ ਮਾਪਿਆਂ ਦੀ 14ਵੀਂ ਅਤੇ ਆਖਰੀ ਔਲਾਦ ਸਨ। ਡਾ: ਅੰਬੇਡਕਰ ਨੇ ਆਪਣਾ ਪੂਰਾ ਜੀਵਨ ਸਮਾਜਿਕ ਬੁਰਾਈਆਂ ਜਿਵੇਂ ਛੂਤ–ਛਾਤ ਅਤੇ ਜਾਤਵਾਦ ਖਿਲਾਫ਼ ਸੰਘਰਸ਼ ਵਿਚ ਲਗਾ ਦਿੱਤਾ। ਇਸ ਦੌਰਾਨ ਡਾ: ਅੰਬੇਡਕਰ ਗ਼ਰੀਬ, ਦਲਿਤਾਂ ਅਤੇ ਪੀੜਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ।

ਉਨ੍ਹਾਂ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਨੂੰ ਲੈ ਕੇ ਡਾ: ਅੰਬੇਡਕਰ ਦਾ ਪਰਿਵਾਰ ਮਹਾਰ ਜਾਤ (ਦਲਿਤ) ਨਾਲ ਸਬੰਧ ਰੱਖਦਾ ਸੀ, ਜਿਸ ਨੂੰ ਅਛੂਤ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਵੱਡ–ਵਡੇਰੇ ਲੰਬੇ ਸਮੇਂ ਤਕ ਬ੍ਰਿਟਿਸ਼ ਇੰਡੀਆ ਕੰਪਨੀ ਦੀ ਫ਼ੌਜ ਵਿਚ ਕੰਮ ਕਰਦੇ ਸਨ। ਉਨ੍ਹਾਂ ਦੇ ਪਿਤਾ ਬ੍ਰਿਟਿਸ ਫ਼ੌਜ ਦੀ ਮਹੂ ਛਾਊਣੀ ਵਿਚ ਸੂਬੇਦਾਰ ਸਨ। ਬਚਪਨ ਤੋਂ ਹੀ ਆਰਥਿਕ ਅਤੇ ਸਮਾਜਿਕ ਭੇਦਭਾਵ ਦੇਖਣ ਵਾਲੇ ਅੰਬੇਡਕਰ ਨੇ ਮੁ਼ਸ਼ਕਲ ਹਾਲਾਤਾਂ ਵਿਚ ਪੜ੍ਹਾਈ ਸ਼ੁਰੂ ਕੀਤੀ। ਸਕੂਲ ਵਿਚ ਉਨ੍ਹਾਂ ਨੂੰ ਕਾਫੀ ਭੇਦਭਾਵ ਝੱਲਣਾ ਪਿਆ।


ਉਨ੍ਹਾਂ ਨੂੰ ਅਤੇ ਹੋਰਨਾਂ ਅਛੂਤ ਬੱਚਿਆਂ ਨੂੰ ਸਕੂਲ ਵਿਚ ਵੱਖ ਬਿਠਾਇਆ ਜਾਂਦਾ ਸੀ। ਉਹ ਖੁਦ ਪਾਣੀ ਵੀ ਨਹੀਂ ਪੀ ਸਕਦੇ ਸਨ। ਉੱਚੀ ਜਾਤ ਦੇ ਬੱਚੇ ਉਚਾਈ ਤੋਂ ਉਨ੍ਹਾਂ ਦੇ ਹੱਥਾਂ 'ਤੇ ਪਾਣੀ ਪਾਉਂਦੇ ਸਨ, ਤਾਂ ਹੀ ਉਹ ਪਾਣੀ ਪੀ ਪਾਉਂਦੇ ਸਨ। ਅੰਬੇਡਕਰ ਦਾ ਅਸਲ ਨਾਂ ਅੰਬਾਵਾਦਕਰ ਸੀ। ਇਹੀ ਨਾਂ ਉਨ੍ਹਾਂ ਦੇ ਪਿਤਾ ਨੇ ਸਕੂਲ ਵਿਚ ਦਰਜ ਕਰਵਾਇਆ ਸੀ ਪਰ ਉਨ੍ਹਾਂ ਦੇ ਇਕ ਅਧਿਆਪਕ ਨੇ ਉਨ੍ਹਾਂ ਦਾ ਨਾਂ ਬਦਲ ਕੇ ਆਪਣਾ ਸਰਨੇਮ ‘ਅੰਬੇਡਕਰ’ ਉਨ੍ਹਾਂ ਨੂੰ ਦੇ ਦਿੱਤਾ। ਇਸ ਤਰ੍ਹਾਂ ਸਕੂਲ ਰਿਕਾਰਡ ਵਿਚ ਉਨ੍ਹਾਂ ਦਾ ਨਾਂ ਅੰਬੇਡਕਰ ਦਰਜ ਹੋਇਆ।

1906 ਵਿਚ ਅੰਬੇਡਕਰ ਦਾ ਵਿਆਹ 9 ਸਾਲ ਦੀ ਕੁੜੀ ਰਮਾਬਾਈ ਨਾਲ ਹੋਇਆ। ਉਸ ਸਮੇਂ ਅੰਬੇਡਕਰ ਦੀ ਉਮਰ ਸਿਰਫ 15 ਸਾਲ ਦੀ ਸੀ। ਸਾਲ 1907 ਵਿਚ ਉਨ੍ਹਾਂ ਨੇ ਦਸਵੀਂ ਪਾਸ ਕੀਤੀ ਤੇ ਫਿਰ 1908 ਵਿਚ ਉਨ੍ਹਾਂ ਨੇ ਐਲਫ਼ਿੰਸਟਨ ਕਾਲਜ ਵਿਚ ਦਾਖਲਾ ਲਿਆ। ਇਸ ਕਾਲਜ ਵਿਚ ਦਾਖਲਾ ਲੈਣ ਵਾਲੇ ਉਹ ਪਹਿਲੇ ਦਲਿਤ ਵਿਦਿਆਰਥੀ ਸਨ। ਸਾਲ 1912 ਵਿਚ ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਤੋਂ ਇਕਨਾਮਿਕਸ ਤੇ ਪੌਲੀਟੀਕਲ ਸਾਇੰਸ ਤੋਂ ਡਿਗਰੀ ਪ੍ਰਾਪਤ ਕੀਤੀ। 22 ਸਾਲਾ ਅੰਬੇਡਕਰ 1913 ਵਿਚ ਐਮਏ ਕਰਨ ਲਈ ਅਮਰੀਕਾ ਚਲੇ ਗਏ।

ਅਮਰੀਕਾ ਪੜ੍ਹਨ ਲਈ ਜਾਣਾ ਗੁਜਰਾਤ ਦੇ ਵੜੋਦਾ ਵਿਚੋਂ ਮਿਲੀ ਸਕਾਲਰਸ਼ਿਪ ਕਾਰਨ ਸੰਭਵ ਹੋ ਸਕਿਆ ਸੀ। ਇਸ ਤੋਂ ਬਾਅਦ ਸਾਲ 1921 ਵਿਚ ਉਨ੍ਹਾਂ ਨੇ ਲੰਡਨ ਸਕੂਲ ਆਫ਼ ਇਕਨੌਮਿਕਸ ਤੋਂ ਐਮਏ ਦੀ ਡਿਗਰੀ ਹਾਸਲ ਕੀਤੀ। ਅੰਬੇਡਕਰ ਨੇ ਦਲਿਤਾਂ 'ਤੇ ਹੋ ਰਹੇ ਜ਼ੁਲਮਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਬਹਿਸ਼ਕ੍ਰਿਤ ਭਾਰਤ, ਮੂਕ ਨਾਇਕ, ਜਨਤਾ ਨਾਂ ਦੇ ਅਖ਼ਬਾਰ ਕੱਢਣੇ ਸ਼ੁਰੂ ਕੀਤੇ। ਸਾਲ 1927 ਤੋਂ ਉਨ੍ਹਾਂ ਨੇ ਛੂਤ–ਅਛੂਤ ਜਾਤੀਵਾਦ ਖਿਲਾਫ਼ ਆਪਣਾ ਅੰਦੋਲਨ ਤੇਜ਼ ਕੀਤਾ। ਮਹਾਰਾਸ਼ਟਰ ਵਿਚ ਰਾਏਗੜ੍ਹ ਦੇ ਮਹਾਡ ਵਿਚ ਉਨ੍ਹਾਂ ਨੇ ਸਤਿਆਗ੍ਰਹਿ ਵੀ ਸ਼ੁਰੂ ਕੀਤਾ।

ਸਾਲ 1935 ਵਿਚ ਅੰਬੇਡਕਰ ਨੂੰ ਸਰਕਾਰੀ ਲਾਅ ਕਾਲਜ, ਬੰਬੇ ਦਾ ਪ੍ਰਿੰਸੀਪਲ ਬਣਾਇਆ ਗਿਆ ਤੇ ਉਹ 2 ਸਾਲ ਤਕ ਇਸ ਅਹੁਦੇ 'ਤੇ ਰਹੇ। ਅੰਬੇਡਕਰ ਨੇ ਸਾਲ 1936 ਵਿਚ ਲੇਬਰ ਪਾਰਟੀ ਦਾ ਗਠਨ ਕੀਤਾ। ਅੰਬੇਡਕਰ ਨੂੰ ਸੰਵਿਧਾਨ ਦੀ ਮਸੌਦਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਭਾਰਤ ਦੀ ਆਜ਼ਾਦੀ ਮਗਰੋਂ ਉਨ੍ਹਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ। ਅੰਬੇਡਕਰ ਨੇ ਸਾਲ 1952 ਵਿਚ ਬੰਬੇ ਨਾਰਥ ਸੀਟ ਤੋਂ ਦੇਸ਼ ਦੀ ਪਹਿਲੀ ਚੋਣ ਲੜੀ ਸੀ ਪਰ ਹਾਰ ਗਏ ਸਨ। ਉਹ ਰਾਜ ਸਭਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ। ਸੰਸਦ ਵਿਚ ਆਪਣੇ ਹਿੰਦੂ ਕੋਡ ਬਿੱਲ ਮਸੌਦੇ ਨੂੰ ਰੋਕੇ ਜਾਣ ਮਗਰੋਂ ਅੰਬੇਡਕਰ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ।

ਇਸ ਮਸੌਦੇ ਤੇ ਵਾਰਸ, ਵਿਹਾਰ ਅਤੇ ਅਰਥਵਿਵਸਥਾ ਦੇ ਕਾਨੂੰਨਾਂ ਵਿਚ ਲਿੰਗ ਸਮਾਨਤਾ ਦੀ ਗੱਲ ਕਹੀ ਗਈ ਸੀ। ਅੰਬੇਡਕਰ ਭਾਰਤੀ ਸੰਵਿਧਾਨ ਦੀ ਧਾਰਾ 370 ਦੇ ਵੀ ਖਿਲਾਫ਼ ਸਨ। ਜਿਹੜੀ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਹੈ। 14 ਅਕਤੂਬਰ 1956 ਨੂੰ ਅੰਬੇਡਕਰ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਪੰਚਸ਼ੀਲ ਨੂੰ ਅਪਣਾਉਂਦਿਆਂ ਹੋਇਆਂ ਬੁੱਧ ਧਰਮ ਕਬੂਲ ਲਿਆ। 6 ਦਸੰਬਰ 1956 ਨੂੰ ਅੰਬੇਦਕਰ ਦੀ ਮੌਤ ਹੋ ਗਈ। ਸਾਲ 1990 ਵਿਚ ਉਨ੍ਹਾਂ ਦੇ ਦਿਹਾਂਤ ਮਗਰੋਂ ਉਹਨਾਂ ਨੂੰ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ।

Life Of Dr Bhimrao Ambedkar Ji

local advertisement banners
Comments


Recommended News
Popular Posts
Just Now