February 21, 2026
Mohaliਮੋਹਾਲੀ: 1 ਲੱਖ ਰੁਪਏ ਰਿਸ਼ਵਤ ਲੈਂਦਾ ਫਾਇਰ ਅਫਸਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, NOC ਦੇ ਨਾਂ 'ਤੇ ਮੰਗੇ ਸੀ ਪੈਸੇ
ਮੋਹਾਲੀ/ਡੇਰਾਬੱਸੀ, 21 Feb 2026 : ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਡੇਰਾਬੱਸੀ ਵਿਖੇ ਤਾਇਨਾਤ ਫਾਇਰ ਸਬ-ਅਫਸਰ ਜਸਵੰਤ ਸਿੰਘ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਅਧਿਕਾਰੀ ਕੋਲ ਮੋਹਾਲੀ ਦਾ ਵਾਧੂ ਚਾਰਜ ਵੀ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਡੇਢ ਲੱਖ 'ਚ ਹੋਇਆ ਸੀ ਸੌਦਾ
ਜੀ ਐਂਡ ਜੀ ਫਾਇਰ ਟੈਕ ਸਰਵਿਸ ਦੇ ਮਾਲਕ ਗਗਨਦੀਪ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਫਰਮ ਨੇ ਇੱਕ ਨਿੱਜੀ ਏਜੰਸੀ ਵਿੱਚ ਫਾਇਰ ਸੇਫਟੀ ਸਿਸਟਮ ਲਗਾਇਆ ਸੀ। ਇਸ ਦੇ ਲਈ ਫਾਇਰ ਵਿਭਾਗ ਤੋਂ ਐਨਓਸੀ (NOC) ਲੈਣੀ ਸੀ। ਜਸਵੰਤ ਸਿੰਘ ਨੇ ਐਨਓਸੀ ਜਾਰੀ ਕਰਨ ਦੇ ਬਦਲੇ 1.50 ਲੱਖ ਰੁਪਏ ਦੀ ਮੰਗ ਕੀਤੀ ਸੀ।
ਟਰੈਪ ਲਗਾ ਕੇ ਕੀਤੀ ਗ੍ਰਿਫ਼ਤਾਰੀ
ਸ਼ਿਕਾਇਤਕਰਤਾ ਮੁਤਾਬਕ 50 ਹਜ਼ਾਰ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ। ਜਦੋਂ ਜਸਵੰਤ ਸਿੰਘ ਬਾਕੀ ਰਹਿੰਦੇ ਇੱਕ ਲੱਖ ਰੁਪਏ ਲੈਣ ਆਇਆ ਤਾਂ ਵਿਜੀਲੈਂਸ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਅਧਿਕਾਰੀਆਂ ਨੇ ਰਿਸ਼ਵਤ ਵਜੋਂ ਦਿੱਤੀ ਗਈ ਰਾਸ਼ੀ ਮੌਕੇ 'ਤੇ ਹੀ ਬਰਾਮਦ ਕਰ ਲਈ ਹੈ।
Mohali Fire Officer Arrested By Vigilance For Taking Bribe Of Rs 1 Lakh Demanded Money In The Name Of NOC