October 10, 2024

Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਮਾਰਕੀਟ ਕੈਪ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਐੱਮਡੀ ਮੁਕੇਸ਼ ਅੰਬਾਨੀ ਫੋਰਬਸ ਦੀ ਇਸ ਸਾਲ ਦੇ ਵੀ ਅਮੀਰਾਂ ਦੀ ਸੂਚੀ ਵਿਚ ਟਾਪ 'ਤੇ ਬਣੇ ਹੋਏ ਹਨ। ਇਸ ਸਾਲ 2024 ਦੇ ਫੋਰਬਸ ਦੇ ਦੇਸ਼ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 10.8 ਹਜ਼ਾਰ ਕਰੋੜ ਡਾਲਰ ਦੀ ਸੰਪਤੀ ਨਾਲ ਚੋਟੀ 'ਤੇ ਰੱਖਿਆ ਗਿਆ ਹੈ। ਦੁਨੀਆ ਭਰ ਦੇ ਅਮੀਰਾਂ ਦੀ ਸੂਚੀ ਵਿੱਚ ਉਹ 13ਵੇਂ ਸਥਾਨ 'ਤੇ ਹੈ। ਇਸ ਸਾਲ ਉਨ੍ਹਾਂ ਦੀ ਸੰਪਤੀ ਵਿੱਚ 2750 ਕਰੋੜ ਡਾਲਰ ਦਾ ਵਾਧਾ ਹੋਇਆ ਹੈ ਅਤੇ ਡਾਲਰ ਦੇ ਹਿਸਾਬ ਨਾਲ ਉਸਦੀ ਸੰਪਤੀ ਵਿੱਚ ਇਹ ਦੂਜਾ ਸਭ ਤੋਂ ਵੱਡਾ ਵਾਧਾ ਹੈ।
ਪਹਿਲੀ ਵਾਰ 1 ਟ੍ਰਿਲੀਅਨ ਡਾਲਰ ਦੇ ਪਾਰ ਪਹੁੰਚੀ 100 ਅਮੀਰਾਂ ਦੀ ਦੌਲਤ
ਪਹਿਲੀ ਵਾਰ ਦੇਸ਼ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੰਯੁਕਤ ਦੌਲਤ 1 ਲੱਖ ਕਰੋੜ ਡਾਲਰ ਨੂੰ ਪਾਰ ਕਰ ਗਈ ਹੈ। ਫੋਰਬਸ ਦੀ ਰਿਪੋਰਟ ਮੁਤਾਬਕ ਦੇਸ਼ ਦੇ ਚੋਟੀ ਦੇ 100 ਅਮੀਰਾਂ ਦੀ ਦੌਲਤ 40 ਫੀਸਦੀ ਵਧ ਕੇ 1.1 ਲੱਖ ਕਰੋੜ ਡਾਲਰ ਹੋ ਗਈ ਹੈ। ਫੋਰਬਸ ਦੀ ਰਿਪੋਰਟ ਮੁਤਾਬਕ ਸ਼ੇਅਰ ਬਾਜ਼ਾਰ 'ਚ ਆਈ ਉਛਾਲ ਦੇ ਨਾਲ-ਨਾਲ IPO ਅਤੇ ਮਿਊਚਲ ਫੰਡਾਂ ਪ੍ਰਤੀ ਨਿਵੇਸ਼ਕਾਂ ਦੀ ਵਧਦੀ ਰੁਚੀ ਕਾਰਨ ਅਮੀਰ ਹੋਰ ਅਮੀਰ ਹੁੰਦੇ ਗਏ। ਬਜ਼ਾਰ ਦੀ ਤੇਜ਼ੀ ਦੇ ਕਾਰਨ, ਘਰੇਲੂ ਇਕੁਇਟੀ ਬੈਂਚਮਾਰਕ ਸੂਚਕਾਂਕ ਬੀ.ਐੱਸ.ਈ. ਸੈਂਸੈਕਸ ਪਿਛਲੇ ਮਹੀਨੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ ਅਤੇ ਇਕ ਸਾਲ 'ਚ 30 ਫੀਸਦੀ ਵਧਿਆ ਹੈ। ਫੋਰਬਸ ਦੀ ਰਿਪੋਰਟ ਮੁਤਾਬਕ 80 ਫੀਸਦੀ ਤੋਂ ਵੱਧ ਅਮੀਰ ਉਹ ਹਨ ਜਿਨ੍ਹਾਂ ਦੀ ਪੂੰਜੀ ਵਧੀ ਹੈ ਅਤੇ 58 ਦੀ ਦੌਲਤ 100 ਕਰੋੜ ਡਾਲਰ ਜਾਂ ਇਸ ਤੋਂ ਵੱਧ ਵਧੀ ਹੈ।
ਸਾਵਿਤਰੀ ਜਿੰਦਲ 4370 ਕਰੋੜ ਡਾਲਰ ਦੀ ਜਾਇਦਾਦ ਨਾਲ ਤੀਜੀ ਸਭ ਤੋਂ ਅਮੀਰ
ਸਟੀਲ ਤੋਂ ਲੈ ਕੇ ਪਾਵਰ ਸੈਕਟਰ ਤੱਕ ਫੈਲੇ ਓਪੀ ਜਿੰਦਲ ਗਰੁੱਪ ਦੀ ਸਾਵਿਤਰੀ ਜਿੰਦਲ 4370 ਕਰੋੜ ਡਾਲਰ ਦੀ ਜਾਇਦਾਦ ਨਾਲ ਪਹਿਲੀ ਵਾਰ ਦੇਸ਼ ਦੀ ਤੀਜੀ ਸਭ ਤੋਂ ਅਮੀਰ ਵਿਅਕਤੀ ਬਣ ਗਈ ਹੈ। ਇਸ ਸਾਲ ਉਨ੍ਹਾਂ ਦੀ ਸੰਪਤੀ 'ਚ 1970 ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਉਹ ਦੇਸ਼ ਦੀ ਸਭ ਤੋਂ ਅਮੀਰ ਔਰਤ ਬਣੀ ਹੋਈ ਹੈ। ਐਚਸੀਐਲ ਦੇ ਸ਼ਿਵ ਨਾਦਰ 4020 ਕਰੋੜ ਡਾਲਰ ਦੀ ਸੰਪਤੀ ਨਾਲ ਅਮੀਰਾਂ ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਹਨ। ਇਸ ਸਾਲ ਉਸ ਦੀ ਸੰਪਤੀ ਵਿੱਚ 10 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੋਇਆ ਹੈ। ਇਨ੍ਹਾਂ ਤੋਂ ਇਲਾਵਾ 3240 ਕਰੋੜ ਡਾਲਰ ਦੀ ਸੰਪਤੀ ਨਾਲ ਦਲੀਪ ਸਾਂਘਵੀ, 3150 ਕਰੋੜ ਡਾਲਰ ਦੀ ਸੰਪਤੀ ਨਾਲ ਰਾਧਾਕਿਸ਼ਨ ਦਾਮਾਨੀ, 3070 ਕਰੋੜ ਡਾਲਰ ਦੀ ਸੰਪਤੀ ਨਾਲ ਸੁਨੀਲ ਮਿੱਤਲ, 2480 ਕਰੋੜ ਡਾਲਰ ਦੀ ਸੰਪਤੀ ਨਾਲ ਕੁਮਾਰ ਬਿਰਲਾ, 2450 ਕਰੋੜ ਡਾਲਰ ਦੀ ਸੰਪਤੀ ਨਾਲ ਸਾਇਰਸ ਅਤੇ ਪੂਨਾਵਾਲਾ ਹਨ 2340 ਕਰੋੜ ਡਾਲਰ ਦੀ ਸੰਪਤੀ ਵਾਲਾ ਬਜਾਜ ਪਰਿਵਾਰ ਇਸ ਸੂਚੀ ਵਿੱਚ ਸ਼ਾਮਲ ਹੈ।
Mukesh Ambani Again Becomes The Country s Richest Man