February 21, 2026
Punjabਅੰਮ੍ਰਿਤਸਰ: 30 ਲੱਖ ਦੀ ਫਿਰੌਤੀ ਮੰਗਣ ਦੇ ਇਲਜ਼ਾਮ 'ਚ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ
ਅੰਮ੍ਰਿਤਸਰ/ਜੰਡਿਆਲਾ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਹਲਕਾ ਬਾਬਾ ਬਕਾਲਾ ਨਾਲ ਸਬੰਧਤ ਕਾਂਗਰਸੀ ਆਗੂ ਆਜ਼ਾਦ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ ਮੁਲਜ਼ਮ ਪੰਜਾਬ ਯੂਥ ਕਾਂਗਰਸ ਦਾ ਸਰਗਰਮ ਮੈਂਬਰ ਹੈ ਅਤੇ ਕਾਂਗਰਸ ਦੇ ਵੱਡੇ ਆਗੂਆਂ ਦਾ ਚਹੇਤਾ ਮੰਨਿਆ ਜਾਂਦਾ ਹੈ।
ਵਪਾਰੀ ਕੋਲੋਂ ਮੰਗੀ ਸੀ ਲੱਖਾਂ ਦੀ ਫਿਰੌਤੀ
ਜੰਡਿਆਲਾ ਗੁਰੂ ਦੇ ਰਹਿਣ ਵਾਲੇ ਦੀਪਕ ਜੁਲਕਾ ਨੇ ਪੁਲਿਸ ਨੂੰ ਦੱਸਿਆ ਸੀ ਕਿ 14 ਜਨਵਰੀ ਤੋਂ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਮੁਲਜ਼ਮਾਂ ਨੇ ਸੱਤਾ ਨੌਸ਼ਹਿਰਾ ਅਤੇ ਕਰਨ ਬਾਠ ਵਰਗੇ ਗੈਂਗਸਟਰਾਂ ਦੇ ਨਾਂ 'ਤੇ 30 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਸਿਆਸੀ ਲਾਹੇ ਲਈ ਗੈਂਗਸਟਰਾਂ ਨਾਲ ਸੰਪਰਕ
ਐਸ.ਐਸ.ਪੀ. ਸੁਹੇਰ ਮੀਰ ਮੁਤਾਬਕ ਆਜ਼ਾਦ ਸਿੰਘ ਪਿੰਡ ਬੁਟਾਰੀ ਦਾ ਰਹਿਣ ਵਾਲਾ ਹੈ ਅਤੇ ਉਸ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਸਿਆਸਤ ਵਿੱਚ ਅੱਗੇ ਵਧਣ ਅਤੇ ਚੋਣਾਂ ਜਿੱਤਣ ਲਈ ਗੈਂਗਸਟਰਾਂ ਦੀ ਮਦਦ ਲੈ ਰਿਹਾ ਸੀ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਦੇ ਤਾਰ ਹੋਰ ਕਿਹੜੇ-ਕਿਹੜੇ ਅਪਰਾਧੀਆਂ ਨਾਲ ਜੁੜੇ ਹੋਏ ਹਨ।
Amritsar Youth Congress Leader Arrested On Charges Of Demanding Ransom Of Rs 30 Lakh