October 30, 2024

Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤ ਨੇ ਇੰਗਲੈਂਡ ਤੋਂ ਆਪਣਾ 100 ਟਨ ਤੋਂ ਵੱਧ ਸੋਨਾ ਵਾਪਸ ਮੰਗਵਾ ਲਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅਪ੍ਰੈਲ-ਸਤੰਬਰ ਦੀ ਮਿਆਦ 'ਚ ਘਰੇਲੂ ਪੱਧਰ 'ਤੇ ਰੱਖੇ ਸੋਨੇ ਦੇ ਭੰਡਾਰ 'ਚ 102 ਟਨ ਦਾ ਵਾਧਾ ਕੀਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਅੰਕੜਿਆਂ ਤੋਂ ਮਿਲੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ 30 ਸਤੰਬਰ, 2024 ਤੱਕ ਸਥਾਨਕ ਤਿਜੋਰੀਆਂ ਵਿਚ ਸੋਨੇ ਦੀ ਕੁੱਲ ਮਾਤਰਾ 510.46 ਟਨ ਸੀ। ਇਹ ਮਾਤਰਾ 31 ਮਾਰਚ 2024 ਤੱਕ ਰੱਖੇ ਗਏ 408 ਟਨ ਸੋਨੇ ਤੋਂ ਵੱਧ ਹੈ।
ਵਿਦੇਸ਼ੀ ਮੁਦਰਾ ਭੰਡਾਰ ਦੇ ਪ੍ਰਬੰਧਨ 'ਤੇ ਜਾਰੀ ਛਿਮਾਹੀ ਰਿਪੋਰਟ ਮੁਤਾਬਕ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਸੋਨੇ ਦੇ ਭੰਡਾਰ 'ਚ 32 ਟਨ ਦਾ ਵਾਧਾ ਕੀਤਾ ਹੈ। ਇਸ ਨਾਲ ਕੁੱਲ ਸਟਾਕ ਵਧ ਕੇ 854.73 ਟਨ ਹੋ ਗਿਆ। ਪਿਛਲੇ ਕੁਝ ਸਾਲਾਂ ਤੋਂ, ਭਾਰਤ ਹੌਲੀ-ਹੌਲੀ ਆਪਣੇ ਸੋਨੇ ਦੇ ਭੰਡਾਰ ਨੂੰ ਵਾਪਸ ਲਿਆ ਰਿਹਾ ਹੈ। ਵਿੱਤੀ ਸਾਲ 2023-24 ਵਿਚ ਇਹ ਬ੍ਰਿਟੇਨ ਤੋਂ ਘਰੇਲੂ ਸਥਾਨਾਂ 'ਤੇ 100 ਟਨ ਤੋਂ ਵੱਧ ਸੋਨਾ ਵਾਪਸ ਮੰਗਾਇਆ ਸੀ। ਇਹ 1991 ਤੋਂ ਬਾਅਦ ਸੋਨੇ ਦੀ ਸਭ ਤੋਂ ਵੱਡੀ ਮੂਵਮੈਂਟ ਸੀ।
ਵਿਦੇਸ਼ੀ ਮੁਦਰਾ ਭੰਡਾਰ ਦੇ ਪ੍ਰਬੰਧਨ 'ਤੇ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਸਤੰਬਰ ਦੇ ਅੰਤ ਵਿੱਚ ਭਾਰਤੀ ਕੇਂਦਰੀ ਬੈਂਕ ਕੋਲ 855 ਟਨ ਵਿੱਚੋਂ 510.5 ਟਨ ਘਰੇਲੂ ਪੱਧਰ 'ਤੇ ਸੀ। ਸਤੰਬਰ 2022 ਤੋਂ ਹੁਣ ਤੱਕ ਦੇਸ਼ ਵਿੱਚ 214 ਟਨ ਸੋਨਾ ਆ ਚੁੱਕਾ ਹੈ, ਕਿਉਂਕਿ ਵਿਸ਼ਵ ਭਰ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਆਰਬੀਆਈ ਅਤੇ ਸਰਕਾਰ ਨੇ ਆਪਣੀ ਹੋਲਡਿੰਗ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਦੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਘਰ ਵਿਚ ਸੋਨਾ ਰੱਖਣਾ ਸੁਰੱਖਿਅਤ ਹੈ।
ਪਿਛਲੀ ਵਾਰ ਦੀ ਤਰ੍ਹਾਂ ਆਰਬੀਆਈ ਅਤੇ ਸਰਕਾਰ ਨੇ ਸੋਨੇ ਦੇ ਸ਼ਿਪਮੈਂਟ ਲਈ ਵਿਸ਼ੇਸ਼ ਜਹਾਜ਼ ਤੇ ਵਿਸਤਿ੍ਤ ਵਿਵਸਥਾ ਨਾਲ ਜੁੜੇ ਇਕ ਗੁਪਤ ਮਿਸ਼ਨ ਨੂੰ ਅੰਜਾਮ ਦਿੱਤਾ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਕਿ ਜਾਣਕਾਰੀ ਲੀਕ ਨਾ ਹੋਵੇ। ਬੈਂਕ ਆਫ ਇੰਗਲੈਂਡ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ ਦੀ ਸੁਰੱਖਿਅਤ ਕਸਟਡੀ ਵਿੱਚ 324 ਟਨ ਸੋਨਾ ਰੱਖਿਆ ਗਿਆ ਹੈ। ਉਥੇ ਹੀ ਭਾਰਤ ਦੀ 20 ਟਨ ਤੋਂ ਵੱਧ ਪੂੰਜੀ ਸੋਨੇ ਦੇ ਭੰਡਾਰ ਵਿੱਚ ਰੱਖੀ ਗਈ ਸੀ।
India Brought Back More Than 100 Tons Of Gold From England
