December 16, 2024

Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਥੋਕ ਮੁੱਲ ਆਧਾਰਿਤ ਮਹਿੰਗਾਈ ਨਵੰਬਰ ਵਿਚ ਘੱਟ ਕੇ 1.89 ਫੀਸਦੀ ਰਹਿ ਗਈ। ਇਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਵਸਤੂਆਂ ਖਾਸ ਕਰ ਕੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਨਰਮੀ ਰਹੀ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਅਕਤੂਬਰ 2024 'ਚ ਥੋਕ ਮੁੱਲ ਸੂਚਕ ਅੰਕ (WPI) ਆਧਾਰਿਤ ਮਹਿੰਗਾਈ ਦਰ 2.36 ਫੀਸਦੀ ਦੇ ਪੱਧਰ 'ਤੇ ਸੀ। ਨਵੰਬਰ 2023 'ਚ ਇਹ 0.39 ਫੀਸਦੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਨਵੰਬਰ 'ਚ ਘੱਟ ਕੇ 8.63 ਫੀਸਦੀ ਰਹਿ ਗਈ, ਜਦੋਂ ਕਿ ਅਕਤੂਬਰ 'ਚ ਇਹ 13.54 ਫੀਸਦੀ ਸੀ।
ਸਬਜ਼ੀਆਂ ਦੇ ਭਾਅ ਘਟੇ
ਸਬਜ਼ੀਆਂ ਦੀ ਮਹਿੰਗਾਈ ਦਰ ਘਟ ਕੇ 28.57 ਫੀਸਦੀ ਰਹੀ, ਜਦੋਂ ਕਿ ਅਕਤੂਬਰ 'ਚ ਇਹ 63.04 ਫੀਸਦੀ ਸੀ। ਹਾਲਾਂਕਿ, ਆਲੂ ਦੀ ਮਹਿੰਗਾਈ ਦਰ 82.79 ਫੀਸਦੀ ਦੇ ਉਚ ਪੱਧਰ 'ਤੇ ਬਣੀ ਰਹੀ, ਜਦੋਂ ਕਿ ਪਿਆਜ਼ ਦੀ ਮਹਿੰਗਾਈ ਨਵੰਬਰ 'ਚ ਤੇਜ਼ੀ ਨਾਲ ਘੱਟ ਕੇ 2.85 ਫੀਸਦੀ 'ਤੇ ਆ ਗਈ।
ਈਂਧਨ ਅਤੇ ਬਿਜਲੀ ਸ਼੍ਰੇਣੀ ਦੀ ਮਹਿੰਗਾਈ ਦਰ 5.83 ਫੀਸਦੀ ਰਹੀ ਜਦੋਂ ਕਿ ਅਕਤੂਬਰ 'ਚ ਇਹ 5.79 ਫੀਸਦੀ ਸੀ। ਨਿਰਮਿਤ ਵਸਤਾਂ ਦੀ ਮਹਿੰਗਾਈ ਦਰ ਨਵੰਬਰ ਵਿਚ 2 ਫੀਸਦੀ ਰਹੀ ਜੋ ਅਕਤੂਬਰ ਵਿਚ 1.50 ਫੀਸਦੀ ਸੀ।
Wholesale Price Based Inflation Some Relief From Inflation Wholesale Inflation Rate Was 1 89 Percent In November