January 8, 2025

Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਇਸ ਸਾਲ 68 ਲੱਖ ਕਰੋੜ ਰੁਪਏ ਦੇ ਮਿਊਚਲ ਫੰਡ ਉਦਯੋਗ ਵਿਚ ਕਈ ਨਵੀਆਂ ਐੱਫਐੱਮ ਕੰਪਨੀਆਂ ਦਾਖਲ ਹੋਣ ਦੀ ਤਿਆਰੀ ਕਰ ਰਹੀਆਂ ਹਨ। ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਪਿਛਲੇ ਕੁਝ ਮਹੀਨਿਆਂ ਵਿੱਚ ਇਸ ਸਬੰਧ ਵਿਚ ਕਈ ਅੰਸ਼ਕ ਅਤੇ ਅੰਤਮ ਪ੍ਰਵਾਨਗੀਆਂ ਦਿੱਤੀਆਂ ਹਨ। ਇਸ ਸਮੇਂ ਘੱਟੋ-ਘੱਟ 6 ਬਿਨੈਕਾਰ ਹਨ ਜਿਨ੍ਹਾਂ ਕੋਲ ਲਾਇਸੈਂਸ ਹੈ ਜਾਂ ਜਿਨ੍ਹਾਂ ਨੂੰ ਸਿਧਾਂਤਕ ਪ੍ਰਵਾਨਗੀ ਮਿਲ ਚੁੱਕੀ ਹੈ।
ਏਂਜਲ ਵਨ ਅਤੇ ਯੂਨਿਫੀ ਕੈਪੀਟਲ ਨੇ ਲਾਇਸੈਂਸ ਪ੍ਰਾਪਤ ਕੀਤੇ ਹਨ, ਜਦੋਂ ਕਿ ਚਾਰ ਬਿਨੈਕਾਰਾਂ - ਜੀਓ ਬਲੈਕਰਾਕ, ਕੈਪੀਟਲਮਾਈਂਡ, ਚੁਆਇਸ ਇੰਟਰਨੈਸ਼ਨਲ ਅਤੇ ਕੋਸਮੀਆ ਫਾਈਨੈਂਸ਼ੀਅਲ ਹੋਲਡਿੰਗਜ਼ - ਨੂੰ ਸਿਧਾਂਤਕ ਮਨਜ਼ੂਰੀ ਮਿਲ ਗਈ ਹੈ। ਸੇਬੀ ਤੋਂ ਸਿਧਾਂਤਕ ਪ੍ਰਵਾਨਗੀ ਨੂੰ ਐੱਫਐੱਮ ਕਾਰੋਬਾਰ ਸ਼ੁਰੂ ਕਰਨ ਲਈ ਰੈਗੂਲੇਟਰ ਤੋਂ ਹਰੀ ਝੰਡੀ ਮੰਨਿਆ ਜਾਂਦਾ ਹੈ। ਸੇਬੀ ਛੇ ਮਹੀਨਿਆਂ ਬਾਅਦ ਪ੍ਰਗਤੀ ਦਾ ਨਿਰੀਖਣ ਕਰਦਾ ਹੈ। ਜੇਕਰ ਬਿਨੈਕਾਰ ਸਾਰੇ ਮਾਪਦੰਡ ਪੂਰੇ ਕਰਦਾ ਹੈ ਤਾਂ ਉਸਨੂੰ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ।
ਜੇਕਰ ਸਾਰੇ ਚਾਰ ਬਿਨੈਕਾਰ ਜਿਨ੍ਹਾਂ ਨੇ ਸਿਧਾਂਤਕ ਪ੍ਰਵਾਨਗੀ ਪ੍ਰਾਪਤ ਕੀਤੀ ਹੈ, ਇਸ ਸਾਲ ਆਪਣੇ ਪਹਿਲੇ ਫੰਡ ਪੇਸ਼ ਕਰਨ ਵਿਚ ਸਫਲ ਹੋ ਜਾਂਦੇ ਹਨ, ਤਾਂ 2025 ਫੰਡ ਹਾਊਸਾਂ ਦੀ ਰਿਕਾਰਡ ਗਿਣਤੀ (6) ਵਿਚ ਦਾਖਲ ਹੋਣ ਵਾਲਾ ਸਾਲ ਹੋਵੇਗਾ। 2023 ਵਿਚ ਪੰਜ ਨਵੇਂ ਨਾਮ ਐੱਫਐੱਮ ਉਦਯੋਗ ਵਿਚ ਸ਼ਾਮਲ ਹੋਏ ਸੀ। ਮਿਉਚੁਅਲ ਫੰਡ ਉਦਯੋਗ ਵਿਚ ਨਿਵੇਸ਼ਕਾਂ ਦੀ ਵੱਧ ਰਹੀ ਦਿਲਚਸਪੀ ਦੀ ਵਜ੍ਹਾ ਨਾਲ ਹਾਲ ਹੀ ਦੇ ਸਾਲਾਂ ਵਿਚ ਕਈ ਨਵੀਆਂ ਕੰਪਨੀਆਂ ਦੇ ਦਾਖਲੇ ਨੂੰ ਹੁਲਾਰਾ ਮਿਲਿਆ ਹੈ। ਨਵੀਆਂ ਕੰਪਨੀਆਂ ਵਿਚ ਪੋਰਟਫੋਲੀਓ ਪ੍ਰਬੰਧਨ ਸੇਵਾਵਾਂ ਕੰਪਨੀਆਂ, ਵਿੱਤੀ ਤਕਨਾਲੋਜੀ ਕੰਪਨੀਆਂ, ਵਿੱਤੀ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਅਤੇ ਹੋਰ ਵਿੱਤੀ ਸੇਵਾਵਾਂ ਫਰਮਾਂ ਸ਼ਾਮਲ ਹਨ।
ਸਿਧਾਂਤਕ ਮਨਜ਼ੂਰੀ ਲੈ ਚੁੱਕੀਆਂ ਕੁਝ ਕੰਪਨੀਆਂ 6 ਮਹੀਨੇ ਦੀ ਤਿਆਰੀ ਦੇ ਪੜਾਅ ਵਿਚੋਂ ਲਗਭਗ ਅੱਧੇ ਰਸਤੇ ਵਿਚ ਹਨ। ਸਭ ਤੋਂ ਵੱਧ ਉਡੀਕੇ ਜਾਣ ਵਾਲੇ ਫੰਡ ਹਾਊਸਾਂ ਵਿਚੋਂ ਇਕ ਜੀਓ ਬਲੈਕਰੌਕ ਐਸੇਟ ਮੈਨੇਜਮੈਂਟ ਕੰਪਨੀ ਨੇ ਹਾਲ ਹੀ ਵਿਚ ਜਾਰਜ ਹੇਬਰ ਜੋਸੇਫ ਨੂੰ ਆਪਣਾ ਮੁੱਖ ਨਿਵੇਸ਼ ਅਧਿਕਾਰੀ (ਸੀਆਈਓ) ਨਿਯੁਕਤ ਕੀਤਾ ਹੈ। ਇੱਕ ਤਜਰਬੇਕਾਰ ਸੀਆਈਓ ਨੂੰ ਨਿਯੁਕਤ ਕਰਨਾ ਇਕ ਐਮਐਫ ਲਾਇਸੈਂਸ ਪ੍ਰਾਪਤ ਕਰਨ ਲਈ ਮਾਪਦੰਡਾਂ ਵਿਚੋਂ ਇਕ ਹੈ।
Mutual Fund Industry 6 New Fund Companies Will Enter The Mutual Fund Industry This Year