October 11, 2022
LPTV / Chandigarh
ਲਾਈਵ ਪੰਜਾਬੀ ਟੀਵੀ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੀ ਉਮਰ 80 ਸਾਲ ਹੈ। ਮੁੰਬਈ ਦੇ ਜੁਹੂ ਸਥਿਤ ਅਮਿਤਾਭ ਦੇ ਘਰ ਫੈਨਜ਼ ਨੇ ਇਕੱਠੇ ਹੋ ਕੇ ਕੇਕ ਕੱਟਿਆ। ਪ੍ਰਸ਼ੰਸਕਾਂ ਦੀ ਖੁਸ਼ੀ 'ਚ ਸ਼ਾਮਲ ਹੋਣ ਲਈ ਅਮਿਤਾਭ ਬੱਚਨ ਘਰ ਤੋਂ ਬਾਹਰ ਆਏ ਅਤੇ ਦੇਰ ਰਾਤ ਤੱਕ ਇਕੱਠੇ ਹੁੰਦੇ ਰਹੇ। ਅਮਿਤਾਭ ਅੱਧੀ ਰਾਤ ਤੋਂ ਬਾਅਦ ਆਪਣੀ ਰਿਹਾਇਸ਼ ‘ਜਲਸਾ’ ਤੋਂ ਬਾਹਰ ਆਏ, ਜਿੱਥੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਕੱਠੇ ਹੋਏ ਸਨ। ਉਨ੍ਹਾਂ ਨੇ ਹੱਥ ਹਿਲਾ ਕੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਕੁਝ ਦੇਰ ਬਾਅਦ ਮੁੜ ਘਰ ਦੇ ਅੰਦਰ ਚਲੇ ਗਏ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਇਸ ਦੇ ਨਾਲ ਹੀ ‘ਜਲਸਾ’ ਦਾ ਗੇਟ ਬੰਦ ਹੋਣ ਤੋਂ ਬਾਅਦ ਗੇਟ ਦੇ ਬਾਹਰ ਹੀ ਇੱਕ ਫੈਨ ਉਨ੍ਹਾਂ ਦੰਡਵੰਤ ਪ੍ਰਨਾਮ ਕਰਦਾ ਝੁਕਦਾ ਦੇਖਿਆ ਗਿਆ। ਨਿਊਜ਼ ਏਜੰਸੀ ਏਐਨਆਈ ਨੇ ਇਸ ਨਾਲ ਜੁੜਿਆ ਇੱਕ ਵੀਡੀਓ ਟਵੀਟ ਕੀਤਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪ੍ਰਸ਼ੰਸਕ ਅੱਧੀ ਰਾਤ ਨੂੰ ਅਮਿਤਾਭ ਬੱਚਨ ਨੂੰ ਆਪਣੇ ਸਾਹਮਣੇ ਦੇਖ ਕੇ ਖੁਸ਼ੀ ਨਾਲ ਝੂਮ ਰਹੇ ਹਨ।
Big B Birthday Fans gathered outside to celebrate Amitabh Bachchans 80th birthday Watch video