February 7, 2025

Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਕੇਂਦਰੀ ਬਜਟ ਵਿਚ ਟੈਕਸ ਛੋਟ ਦੇਣ ਤੋਂ ਬਾਅਦ ਹੁਣ ਭਾਰਤੀ ਰਿਜ਼ਰਵ ਬੈਂਕ ਨੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਰੈਪੋ ਰੇਟ ਵਿਚ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਜਿਸ ਤੋਂ ਬਾਅਦ ਹੁਣ ਕਰਜ਼ਾ ਸਸਤਾ ਹੋ ਜਾਵੇਗਾ। ਮਤਲਬ ਤੁਹਾਡੀ ਈਐਮਆਈ ਹੁਣ ਘੱਟ ਜਾਵੇਗੀ। ਦੱਸਣਯੋਗ ਹੈ ਕਿ ਮੌਜੂਦਾ ਰੈਪੋ ਰੇਟ ਹੁਣ 6.25 ਫੀਸਦੀ ਹੈ।
ਪੰਜ ਸਾਲ ਪਹਿਲਾਂ ਘਟੇ ਸੀ ਰੈਪੋ ਰੇਟ
ਜ਼ਿਕਰਯੋਗ ਹੈ ਕਿ ਇਸ ਤੋਂ 5 ਸਾਲ ਪਹਿਲਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਈ 2020 ਵਿਚ ਰੈਪੋ ਦਰ ਵਿਚ ਕਟੌਤੀ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਵਧਾ ਕੇ 6.5 ਫੀਸਦੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰੈਪੋ ਰੇਟ 'ਚ ਆਖਰੀ ਵਾਧਾ ਫਰਵਰੀ 2023 'ਚ ਕੀਤਾ ਗਿਆ ਸੀ।
ਕੀ ਕਹਿੰਦਾ ਹੈ ਆਰਬੀਆਈ
ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਮੁਤਾਬਕ ਬੈਠਕ ਵਿਚ ਆਰਥਿਕ ਵਿਕਾਸ 'ਤੇ ਚਰਚਾ ਕੀਤੀ ਗਈ। ਗਵਰਨਰ ਮੁਤਾਬਕ ਅਸੀਂ ਬੈਠਕ 'ਚ ਫੈਸਲਾ ਲਿਆ ਹੈ ਕਿ ਰੈਪੋ ਰੇਟ ਘੱਟ ਕੀਤਾ ਜਾ ਰਿਹਾ ਹੈ। ਹੁਣ ਰੈਪੋ ਰੇਟ 6.50 ਤੋਂ ਘਟਾ ਕੇ 6.25 ਕੀਤਾ ਜਾ ਰਿਹਾ ਹੈ। ਰੈਪੋ ਰੇਟ 'ਚ ਕਟੌਤੀ ਤੋਂ ਬਾਅਦ ਹੁਣ ਤੁਹਾਡੀ ਲੋਨ ਦੀ ਈਐਮਆਈ ਘੱਟ ਜਾਵੇਗੀ।
ਚੁਣੌਤੀਆਂ 'ਚੋਂ ਲੰਘ ਰਿਹਾ ਵਿਸ਼ਵ ਆਰਥਿਕਤਾ
ਗਵਰਨਰ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਚੁਣੌਤੀਆਂ ਵਿਚੋਂ ਗੁਜ਼ਰ ਰਹੀ ਹੈ। ਇਸ ਤੋਂ ਇਲਾਵਾ ਵਿਸ਼ਵ ਪੱਧਰ 'ਤੇ ਮਹਿੰਗਾਈ ਵੀ ਵਧ ਰਹੀ ਹੈ। ਫੈਡਰਲ ਰਿਜ਼ਰਵ ਬੈਂਕ ਵੀ ਦਰਾਂ ਵਿਚ ਕਟੌਤੀ ਕਰ ਰਿਹਾ ਹੈ। ਭੂ-ਰਾਜਨੀਤਿਕ ਤਣਾਅ ਵੀ ਵਧ ਰਿਹਾ ਹੈ। ਜਿਸ ਕਾਰਨ ਦੁਨੀਆ ਭਰ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਭਾਰਤੀ ਰੁਪਿਆ ਅਜੇ ਵੀ ਦਬਾਅ ਵਿੱਚ ਹੈ। ਰਿਜ਼ਰਵ ਬੈਂਕ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ।
After Five Years RBI Gave Big News Repo Rate Cut EMI Will Be Reduced
