Punjab : ਪਾਸਪੋਰਟ ਬਣਵਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ; 25 ਫਰਵਰੀ ਨੂੰ ਲੱਗੇਗੀ 'ਪਾਸਪੋਰਟ ਅਦਾਲਤ'    Punjab Power Cut Alert : ਅੱਜ ਬਿਜਲੀ ਰਹੇਗੀ ਗੁੱਲ; ਮੁਰੰਮਤ ਦੇ ਚੱਲਦਿਆਂ ਲੱਗਣਗੇ ਲੰਬੇ ਕੱਟ    Earthquake News : ਭੂਚਾਲ ਦੇ ਜ਼ੋਰਦਾਰ ਝਟਕੇ: 5.9 ਰਹੀ ਤੀਬਰਤਾ    ਅੰਮ੍ਰਿਤਸਰ: 30 ਲੱਖ ਦੀ ਫਿਰੌਤੀ ਮੰਗਣ ਦੇ ਇਲਜ਼ਾਮ 'ਚ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ    ਮੋਹਾਲੀ: 1 ਲੱਖ ਰੁਪਏ ਰਿਸ਼ਵਤ ਲੈਂਦਾ ਫਾਇਰ ਅਫਸਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, NOC ਦੇ ਨਾਂ 'ਤੇ ਮੰਗੇ ਸੀ ਪੈਸੇ    ਪੰਜਾਬ ਤੇ ਚੰਡੀਗੜ੍ਹ 'ਚ ਗਰਮੀ ਨੇ ਦਿੱਤੀ ਦਸਤਕ: ਫਰਵਰੀ 'ਚ 97% ਘੱਟ ਪਿਆ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (21 ਫ਼ਰਵਰੀ 2026)    ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ   
ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ
February 20, 2026
-Vande-Bharat-Express-To-Stop-At
Barnala

ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ

ਬਰਨਾਲਾ, 20 February 2026 :ਬਰਨਾਲਾ ਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋ ਗਈ ਹੈ। ਅੱਜ ਯਾਨੀ 20 ਫਰਵਰੀ ਤੋਂ ਬਰਨਾਲਾ ਸਟੇਸ਼ਨ 'ਤੇ 'ਵੰਦੇ ਭਾਰਤ ਐਕਸਪ੍ਰੈੱਸ' ਦਾ ਠਹਿਰਾਅ ਸ਼ੁਰੂ ਹੋ ਗਿਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ-ਦਿੱਲੀ-ਫਿਰੋਜ਼ਪੁਰ ਵੰਦੇ ਭਾਰਤ ਹੁਣ ਬਰਨਾਲਾ ਵਿਖੇ ਵੀ ਰੁਕਿਆ ਕਰੇਗੀ।

2 ਮਿੰਟ ਦਾ ਹੋਵੇਗਾ ਸਟੌਪੇਜ

ਰੇਲਵੇ ਅਧਿਕਾਰੀਆਂ ਮੁਤਾਬਕ ਫਿਲਹਾਲ ਇਹ ਸਟੌਪੇਜ ਤਜ਼ਰਬੇ ਦੇ ਤੌਰ 'ਤੇ ਦਿੱਤਾ ਗਿਆ ਹੈ। ਯਾਤਰੀਆਂ ਦੀ ਗਿਣਤੀ ਅਤੇ ਫੀਡਬੈਕ ਦੇ ਆਧਾਰ 'ਤੇ ਇਸ ਨੂੰ ਪੱਕਾ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਰੇਲਵੇ ਸਟੇਸ਼ਨ 'ਤੇ ਗੱਡੀ ਦੇ ਰੁਕਣ ਦਾ ਸਮਾਂ 2 ਮਿੰਟ ਨਿਰਧਾਰਿਤ ਕੀਤਾ ਗਿਆ ਹੈ।

ਗੱਡੀ ਦੀ ਸਮਾਂ ਸਾਰਣੀ (Schedule):

  • ਗੱਡੀ ਨੰਬਰ 26462 (ਫਿਰੋਜ਼ਪੁਰ ਤੋਂ ਦਿੱਲੀ): ਸਵੇਰੇ 9:59 ਵਜੇ ਬਰਨਾਲਾ ਪਹੁੰਚੇਗੀ ਅਤੇ 10:01 ਵਜੇ ਅੱਗੇ ਰਵਾਨਾ ਹੋਵੇਗੀ।

  • ਗੱਡੀ ਨੰਬਰ 26461 (ਦਿੱਲੀ ਤੋਂ ਫਿਰੋਜ਼ਪੁਰ): ਰਾਤ 8:20 ਵਜੇ ਬਰਨਾਲਾ ਪਹੁੰਚੇਗੀ ਅਤੇ 8:22 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ।

ਅੰਮ੍ਰਿਤਸਰ-ਮਾਨਸੀ ਸਪੈਸ਼ਲ ਰੇਲਗੱਡੀ

ਇਸ ਦੇ ਨਾਲ ਹੀ ਰੇਲਵੇ ਨੇ ਅੰਮ੍ਰਿਤਸਰ ਤੋਂ ਬਿਹਾਰ ਦੇ ਮਾਨਸੀ ਤੱਕ ਸਪੈਸ਼ਲ ਰਿਜ਼ਰਵ ਟ੍ਰੇਨ ਚਲਾਉਣ ਦਾ ਵੀ ਐਲਾਨ ਕੀਤਾ ਹੈ। ਅੰਮ੍ਰਿਤਸਰ ਤੋਂ ਇਹ ਗੱਡੀ 24 ਫਰਵਰੀ, 28 ਫਰਵਰੀ ਅਤੇ 4 ਮਾਰਚ ਨੂੰ ਚੱਲੇਗੀ। ਇਹ ਗੱਡੀ ਜਲੰਧਰ, ਅੰਬਾਲਾ, ਸਹਾਰਨਪੁਰ ਅਤੇ ਬਰੇਲੀ ਵਰਗੇ ਅਹਿਮ ਸਟੇਸ਼ਨਾਂ ਰਾਹੀਂ ਆਪਣਾ ਸਫ਼ਰ ਤੈਅ ਕਰੇਗੀ।

Vande Bharat Express To Stop At Barnala Railway Station From Today Ravneet Bittu Shares Timetable

local advertisement banners
Comments

Recommended News
Popular Posts
Just Now