ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ    ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ    ਸ਼੍ਰੋਮਣੀ ਅਕਾਲੀ ਦਲ ਵੱਲੌਂ ਕੋਰ ਕਮੇਟੀ ਦੀ ਪਹਿਲੀ ਸੂਚੀ ਦਾ ਐਲਾਨ, ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ    ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ   
ਸਰਕਾਰ ਨੇ Samsung 'ਤੇ ਕੱਸਿਆ ਸ਼ਿਕੰਜਾ, 601 ਮਿਲੀਅਨ ਡਾਲਰ ਦਾ ਟੈਕਸ ਨੋਟਿਸ ਜਾਰੀ, ਕੰਪਨੀ ਸਵਾਲਾਂ ਦੇ ਘੇਰੇ 'ਚ
March 26, 2025
Government-Tightens-Grip-On-Sams

Admin / Business

ਲਾਈਵ ਪੰਜਾਬੀ ਟੀਵੀ ਬਿਊਰੋ : ਸੈਮਸੰਗ ਇੰਡੀਆ ਤੇ ਉਸ ਦੇ ਅਧਿਕਾਰੀਆਂ ਨੂੰ ਭਾਰਤ ਵਿਚ ਸਥਾਨਕ ਅਧਿਕਾਰੀਆਂ ਤੋਂ 601 ਮਿਲੀਅਨ ਡਾਲਰ (ਲਗਭਗ 4,960 ਕਰੋੜ ਰੁਪਏ) ਦਾ ਟੈਕਸ ਨੋਟਿਸ ਮਿਲਿਆ ਹੈ। ਸੈਮਸੰਗ 'ਤੇ ਦੋਸ਼ ਹੈ ਕਿ ਉਸ ਨੇ "ਮੁੱਖ ਦੂਰਸੰਚਾਰ ਉਪਕਰਣਾਂ ਦੇ ਦਰਾਮਦ 'ਤੇ ਟੈਰਿਫ ਤੋਂ ਬਚਣ ਲਈ ਗਲਤ ਤਰੀਕੇ ਨਾਲ ਦਰਾਮਦ ਕੀਤੇ। ਇਸ ਦੇ ਚਲਦੇ ਕੰਪਨੀ ਨੂੰ ਪਿਛਲਾ ਟੈਕਸ ਤੇ ਜੁਰਮਾਨਾ ਭਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।


ਸੈਮਸੰਗ 'ਤੇ ਦੋਸ਼?


ਭਾਰਤ ਸੈਮਸੰਗ ਲਈ ਇਕ ਮਹੱਤਵਪੂਰਨ ਬਾਜ਼ਾਰ ਹੈ, ਖਾਸ ਤੌਰ 'ਤੇ ਇਲੈਕਟ੍ਰੋਨਿਕਸ ਅਤੇ ਸਮਾਰਟਫੋਨ ਸੈਕਟਰ ਵਿਚ। ਰਾਇਟਰ ਦੀ ਰਿਪੋਰਟ ਦੇ ਅਨੁਸਾਰ, ਭਾਰਤ ਸਰਕਾਰ ਆਪਣੇ ਸਥਾਨਕ ਨਿਰਮਾਣ ਨੂੰ ਹੁਲਾਰਾ ਦੇਣ ਲਈ ਸਬਸਿਡੀ ਦੇ ਰਹੀ ਹੈ, ਪਰ ਸੈਮਸੰਗ 'ਤੇ ਇਹ ਦੋਸ਼ ਹੈ ਕਿ ਉਸਨੇ ਟੈਲੀਕਾਮ ਉਪਕਰਣਾਂ ਦਾ ਦਰਾਮਦ ਕਰਕੇ ਰਿਲਾਇੰਸ ਜੀਓ ਨੂੰ ਵੇਚੇ।


ਸੈਮਸੰਗ ਨੇ ਭਾਰਤ ਵਿਚ 2023 ਵਿਚ ਇਲੈਕਟ੍ਰਾਨਿਕਸ ਅਤੇ ਸਮਾਰਟਫ਼ੋਨ ਦੀ ਵਿਕਰੀ ਤੋਂ 955 ਮਿਲੀਅਨ ਡਾਲਰ ਦਾ ਸ਼ੁੱਧ ਲਾਭ ਕਮਾਇਆ। ਹਾਲਾਂਕਿ ਕੰਪਨੀ ਨੂੰ ਟੈਕਸ ਰਿਫੰਡ ਨੋਟਿਸ ਮਿਲ ਗਿਆ ਹੈ, ਪਰਇਹ ਟੈਕਸ ਟ੍ਰਿਬਿਊਨਲ ਜਾਂ ਅਦਾਲਤਾਂ ਵਿਚ ਚੁਣੌਤੀ ਦੇਣ ਦੀ ਯੋਜਨਾ ਬਣਾ ਸਕਦੀ ਹੈ।


ਸੈਮਸੰਗ ਦੀ ਪ੍ਰਤੀਕਿਰਿਆ

ਸੈਮਸੰਗ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਟੈਲੀਕਾਮ ਉਪਕਰਣਾਂ ਦੇ ਵਰਗੀਕਰਨ ਨਾਲ ਜੁੜਿਆ ਹੈ ਅਤੇ ਕੰਪਨੀ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਦੀ ਹੈ। ਕੰਪਨੀ ਇਸ ਮਾਮਲੇ 'ਚ ਆਪਣੇ ਕਾਨੂੰਨੀ ਬਦਲਾਵਾਂ 'ਤੇ ਵਿਚਾਰ ਕਰ ਰਹੀ ਹੈ।


ਵਿਦੇਸ਼ੀ ਕੰਪਨੀਆਂ 'ਤੇ ਵਧ ਸਕਦੀਆਂ ਹਨ ਚੁਣੌਤੀਆਂ

ਹਾਲ ਹੀ ਵਿੱਚ, ਫਾਕਸਵੈਗਨ 'ਤੇ ਵੀ ਭਾਰਤ ਵਿਚ ਦਰਾਮਦ ਟੈਕਸ ਵਿਵਾਦ ਉਠ ਚੁੱਕਿਆ ਹੈ, ਜਿਸ ਵਿਚ ਕੰਪਨੀ 'ਤੇ 1.4 ਬਿਲੀਅਨ ਡਾਲਰ (ਲਗਭਗ 11,600 ਕਰੋੜ ਰੁਪਏ) ਦਾ ਦਰਾਮਦ ਟੈਕਸ ਲਗਾਇਆ ਗਿਆ ਸੀ। ਭਾਰਤ ਸਰਕਾਰ ਵਿਦੇਸ਼ੀ ਕੰਪਨੀਆਂ ਦੁਆਰਾ ਗਲਤ ਤਰੀਕੇ ਨਾਲ ਦਰਾਮਦ ਡਿਊਟੀਆਂ ਤੋਂ ਬਚਣ ਦੀਆਂ ਕੋਸ਼ਿਸ਼ਾਂ 'ਤੇ ਸਖਤੀ ਕਰ ਰਹੀ ਹੈ ਅਤੇ ਇਹ ਟੈਕਸ ਵਿਵਾਦ ਦਰਸਾਉਂਦੇ ਹਨ ਕਿ ਭਾਰਤ ਵਿਚ ਵਿਦੇਸ਼ੀ ਕੰਪਨੀਆਂ ਲਈ ਰੈਗੂਲੇਟਰੀ ਚੁਣੌਤੀਆਂ ਵਧ ਸਕਦੀਆਂ ਹਨ।

Government Tightens Grip On Samsung Issues Tax Notice Of 601 Million Company Under Question

local advertisement banners
Comments


Recommended News
Popular Posts
Just Now