March 29, 2025

Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਆਪਣੇ ਅਜੀਬੋ-ਗਰੀਬ ਫੈਸਲਿਆਂ ਲਈ ਜਾਣੇ ਜਾਂਦੇ ਹਨ। ਹੁਣ ਉਸਨੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਆਪਣੀ ਹੀ ਇੱਕ ਕੰਪਨੀ ਨੂੰ ਵੇਚ ਦਿੱਤਾ ਹੈ। ਮਸਕ ਨੇ ਦੱਸਿਆ ਕਿ ਉਸਨੇ ਐਕਸ ਨੂੰ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਐਕਸਏਆਈ ਨੂੰ ਵੇਚ ਦਿੱਤਾ ਹੈ। ਇਹ 33 ਬਿਲੀਅਨ ਡਾਲਰ ਦਾ ਆਲ-ਸਟਾਕ ਸੌਦਾ ਹੈ। ਐਲਨ ਮਸਕ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਐਕਸਏਆਈ ਅਤੇ ਐਕਸ ਦਾ ਭਵਿੱਖ ਆਪਸ ਵਿਚ ਜੁੜਿਆ ਹੋਇਆ ਹੈ। ਅੱਜ ਅਸੀਂ ਡਾਟਾ, ਮਾਡਲ, ਗਣਨਾ, ਵੰਡ ਅਤੇ ਪ੍ਰਤਿਭਾ ਨੂੰ ਜੋੜਨ ਲਈ ਅਧਿਕਾਰਤ ਕਦਮ ਚੁੱਕ ਰਹੇ ਹਾਂ।
ਐਕਸਏਆਈ ਐਕਸ ਲਈ 45 ਅਰਬ ਡਾਲਰ ਦਾ ਭੁਗਤਾਨ ਕਰੇਗਾ, ਜੋ ਕਿ ਮਸਕ ਵੱਲੋਂ 2022 ਵਿਚ ਇਸ ਦੇ ਲਈ ਭੁਗਤਾਨ ਕੀਤੀ ਗਈ ਰਕਮ ਨਾਲੋਂ ਥੋੜ੍ਹਾ ਵੱਧ ਹੈ, ਪਰ ਇਸ ਸੌਦੇ ਵਿਚ 12 ਅਰਬ ਡਾਲਰ ਦਾ ਕਰਜ਼ਾ ਵੀ ਸ਼ਾਮਲ ਹੈ। ਮਸਕ ਨੇ ਕਿਹਾ ਕਿ ਇਹ ਕਦਮ ਐਕਸਏਆਈ ਦੀ ਐਡਵਾਂਸ ਏਆਈ ਸਮਰੱਥਾ ਅਤੇ ਐਕਸਪਰਟੀਜ਼ ਨੂੰ ਐਕਸ ਦੀ ਵਿਸ਼ਾਲ ਪਹੁੰਚ ਦੇ ਨਾਲ ਮਿਲਾ ਕੇ ਵਿਸ਼ਾਲ ਸਮਰੱਥਾ ਨੂੰ ਅਨਲਾਕ ਕਰੇਗਾ। ਉਸ ਨੇ ਕਿਹਾ ਕਿ ਇਸ ਸੌਦੇ ਵਿਚ ਐਕਸਏਆਈ ਦੀ ਵੈਲਿਊਸ਼ਨ 80 ਅਰਬ ਡਾਲਰ ਤੇ ਐਕਸ ਦੀ ਵੈਲਿਊਸ਼ਨ 33 ਅਰਬ ਡਾਲਰ ਅਨੁਮਾਲ ਲਗਾਇਆ ਹੈ। ਉਸ ਨੇ ਕਿਹਾ ਕਿ ਐਕਸਏਆਈ ਦੀ ਸਥਾਪਨਾ ਨੂੰ 2 ਸਾਲ ਹੋ ਗਏ ਹਨ ਤੇ ਇਹ ਅਦਭੁਤ ਗਤੀ ਤੇ ਵੱਡੇ ਪੱਧਰ 'ਤੇ ਮਾਡਲ ਤੇ ਡਾਟਾ ਸੈਂਟਰ ਬਣਾਉਂਦੇ ਹੋਏ ਦੁਨੀਆ ਦੀ ਪ੍ਰਮੁੱਖ ਏਆਈ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਬਣ ਗਿਆ ਹੈ। ਮਸਕ ਨੇ ਲਿਖਿਆ ਕਿ ਇਹ ਸੁਮੇਲ ਐਕਸਏਆਈ ਦੀਆਂ ਐਡਵਾਂਸ ਏਆਈ ਸਮਰੱਥਾ ਅਤੇ ਮੁਹਾਰਤ ਨੂੰ ਐਕਸ ਦੀ ਵਿਸ਼ਾਲ ਪਹੁੰਚ ਦੇ ਨਾਲ ਮਿਲਾਕੇ ਕੇ ਸਮਰਥਾ ਨੂੰ ਅਨਲੌਕ ਕਰੇਗਾ। ਸੰਯੁਕਤ ਕੰਪਨੀ ਅਰਬਾਂ ਲੋਕਾਂ ਨੂੰ ਸਮਾਰਟਰ ਅਤੇ ਵਧੇਰੇ ਅਰਥਪੂਰਨ ਅਨੁਭਵ ਪ੍ਰਦਾਨ ਕਰੇਗੀ।
ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ ਐਕਸ
ਸਚਾਈ ਨੂੰ ਦਿਖਾਉਣ ਤੇ ਗਿਆਨ ਨੂੰ ਅੱਗੇ ਵਧਾਉਣ ਦੇ ਸਾਡੇ ਮੂਲ ਮਿਸ਼ਨ 'ਤੇ ਕੰਪਨੀ ਕੰਮ ਕਰਦੀ ਰਹੇਗੀ। ਐਲਨ ਮਸਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਡਵਾਈਜ਼ਰ ਵੀ ਹਨ। ਮਸਕ ਨੇ ਸਾਲ 2022 ਵਿਚ ਐਕਸ ਨੂੰ 44 ਅਰਬ ਡਾਲਰ ਵਿਚ ਖਰੀਦਿਆ ਸੀ। ਉਸ ਸਮੇਂ ਇਸਨੂੰ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ। ਮਸਕ ਨੇ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਚ ਕਈ ਬਦਲਾਅ ਕੀਤੇ, ਜਿਸ ਕਾਰਨ ਕੁਝ ਇਸ਼ਤਿਹਾਰ ਦੇਣ ਵਾਲਿਆਂ ਨੇ ਇਸ ਤੋਂ ਦੂਰੀ ਬਣਾ ਲਈ ਸੀ। ਮਸਕ ਨੇ ਟਵਿਟਰ ਦੇ 80 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਸਨੇ ਨਫ਼ਰਤ ਭਰੇ ਭਾਸ਼ਣ, ਗਲਤ ਜਾਣਕਾਰੀ ਅਤੇ ਉਪਭੋਗਤਾ ਦੀ ਤਸਦੀਕ ਨਾਲ ਸਬੰਧਤ ਪਲੇਟਫਾਰਮ ਦੀਆਂ ਨੀਤੀਆਂ ਨੂੰ ਵੀ ਬਦਲਿਆ ਅਤੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਕਰ ਦਿੱਤਾ।
Elon Musk Sold X Deal Done For 33 Billion Know Which Company Became The Owner