ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ    ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ    ਸ਼੍ਰੋਮਣੀ ਅਕਾਲੀ ਦਲ ਵੱਲੌਂ ਕੋਰ ਕਮੇਟੀ ਦੀ ਪਹਿਲੀ ਸੂਚੀ ਦਾ ਐਲਾਨ, ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ    ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ   
USA: ਸ਼ਿਕਾਗੋ ਚ ਭਾਰਤੀ ਵਿਦਿਆਰਥੀ ਤੇ ਜਾਨਲੇਵਾ ਹਮਲਾ, ਦੂਤਾਵਾਸ ਨੇ ਪਰਿਵਾਰ ਨੂੰ ਮਦਦ ਦਾ ਦਿੱਤਾ ਭਰੋਸਾ
February 7, 2024
live-punjabi-tv

raghuvanshi /

"

ਵਿਦੇਸ਼ ਡੈਸਕ : ਅਮਰੀਕਾ ਚ ਇਕ ਵਾਰ ਫਿਰ ਭਾਰਤੀ ਵਿਦਿਆਰਥੀ ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਿਕਾਗੋ ਚ ਬੀਤੇ ਦਿਨ ਨੂੰ ਇਕ ਭਾਰਤੀ ਵਿਦਿਆਰਥੀ ਤੇ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤ ਵਿਦਿਆਰਥੀ ਦੀ ਪਛਾਣ ਹੈਦਰਾਬਾਦ ਦੇ ਰਹਿਣ ਵਾਲੇ ਸਈਅਦ ਮਜ਼ਾਹਿਰ ਅਲੀ ਵਜੋਂ ਹੋਈ ਹੈ। ਭਾਰਤੀ ਮਿਸ਼ਨ ਨੇ ਅਲੀ ਅਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਸ਼ਿਕਾਗੋ ਵਿੱਚ ਭਾਰਤੀ ਵਣਜ ਦੂਤਘਰ ਨੇ ਕਿਹਾ ਹੈ ਕਿ ਉਹ ਪੀੜਤ ਵਿਦਿਆਰਥੀ ਸਈਦ ਮਜ਼ਾਹਿਰ ਅਲੀ ਅਤੇ ਭਾਰਤ ਵਿੱਚ ਉਸਦੀ ਪਤਨੀ ਦੇ ਸੰਪਰਕ ਵਿੱਚ ਹੈ। ਵਿਦਿਆਰਥੀ ਤੇ ਹਮਲੇ ਤੋਂ ਬਾਅਦ ਕੌਂਸਲੇਟ ਨੇ ਸਥਾਨਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਹੈ, ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਭਾਰਤੀ ਵਣਜ ਦੂਤਘਰ ਨੇ ਟਵਿੱਟਰ ਤੇ ਇਕ ਪੋਸਟ ਚ ਲਿਖਿਆ, ਵਣਜ ਦੂਤਘਰ ਭਾਰਤ ਚ ਸਈਅਦ ਮਜ਼ਾਹਿਰ ਅਲੀ ਅਤੇ ਉਨ੍ਹਾਂ ਦੀ ਪਤਨੀ ਸਈਦਾ ਰੁਕਈਆ ਫਾਤਿਮਾ ਰਿਜ਼ਵੀ ਦੇ ਸੰਪਰਕ ਚ ਹੈ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਸੋਸ਼ਲ ਮੀਡੀਆ ਤੇ ਭਾਰਤੀ ਵਿਦਿਆਰਥੀ ਤੇ ਵਹਿਸ਼ੀਆਨਾ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਚ ਜ਼ਖਮੀ ਅਲੀ ਆਪਣੇ ਨਾਲ ਵਾਪਰੀ ਭਿਆਨਕ ਘਟਨਾ ਬਿਆਨ ਕਰ ਰਿਹਾ ਹੈ ਅਤੇ ਉਸ ਦੇ ਸਰੀਰ ਚੋਂ ਖੂਨ ਵਹਿ ਰਿਹਾ ਹੈ। ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਇਕ ਹੋਰ ਵੀਡੀਓ ਚ ਤਿੰਨ ਹਮਲਾਵਰ ਸ਼ਿਕਾਗੋ ਦੀਆਂ ਗਲੀਆਂ ਚ ਅਲੀ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਸ਼ਿਕਾਗੋ ਪੁਲਿਸ ਨੇ ਇਸ ਘਟਨਾ ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਅਮਰੀਕਾ ਚ ਭਾਰਤੀ ਮੂਲ ਦੇ ਵਿਦਿਆਰਥੀਆਂ ਤੇ ਹਮਲੇ ਵਧੇ
ਹਾਲ ਹੀ ਦੇ ਸਮੇਂ ਵਿੱਚ ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਉੱਤੇ ਹਮਲੇ ਵਧੇ ਹਨ। ਪਿਛਲੇ ਹਫਤੇ ਹੀ ਅਮਰੀਕਾ ਦੇ ਓਹੀਓ ਸੂਬੇ ਦੇ ਸਿਨਸਿਨਾਟੀ ਚ ਸ਼੍ਰੇਅਸ ਰੈੱਡੀ ਨਾਂ ਦੇ ਭਾਰਤੀ ਵਿਦਿਆਰਥੀ ਦੀ ਸ਼ੱਕੀ ਹਾਲਤ ਚ ਮੌਤ ਹੋ ਗਈ ਸੀ। ਉਸ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਖਬਰਾਂ ਮੁਤਾਬਕ ਸ਼੍ਰੇਅਸ ਲਿੰਡਰ ਸਕੂਲ ਆਫ ਬਿਜ਼ਨੈੱਸ ਚ ਪੜ੍ਹਦਾ ਸੀ। ਇਸ ਤੋਂ ਪਹਿਲਾਂ ਵੀ ਦੋ ਹੋਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।

"

Live punjabi tv

local advertisement banners
Comments


Recommended News
Popular Posts
Just Now