February 7, 2024

raghuvanshi /
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ 19 ਸਾਲਾ ਭਰਾ ਰਾਤ ਨੂੰ ਮੋਬਾਈਲ ਉਤੇ ਅਸ਼ਲੀਲ ਫਿਲਮਾਂ ਵੇਖਦਾ ਰਿਹਾ। ਜਦੋਂ ਖੁਦ ਨੂੰ ਰੋਕ ਨਾ ਸਕਿਆ ਤਾਂ ਕੋਲ ਸੁੱਤੀ ਨਾਬਾਲਿਗ ਸਕੀ ਭੈਣ ਨਾਲ ਹੀ ਜਬਰ ਜਨਾਹ ਕਰ ਦਿੱਤਾ। ਕਲਯੁੱਗੀ ਭਰਾ ਰਿਸ਼ਤੇ ਤਾਰ-ਤਾਰ ਕਰਦਿਆਂ ਇੱਥੇ ਹੀ ਨਹੀਂ ਰੁਕਿਆ। ਕਿਸੇ ਨੂੰ ਕੁਝ ਦੱਸ ਨਾ ਦੇਵੇ ਇਸ ਡਰੋਂ ਉਸ ਨੇ ਭੈਣ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਜਦੋਂ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।
ਦਰਅਸਲ ਘਟਨਾ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਕੋਤਵਾਲੀ ਇਲਾਕੇ ਦੀ ਹੈ। ਜਿੱਥੇ 3 ਫਰਵਰੀ 2024 ਦੀ ਅੱਧੀ ਰਾਤ ਨੂੰ ਇੱਕ 19 ਸਾਲਾ ਭਰਾ ਨੇ ਆਪਣੀ 17 ਸਾਲਾ ਸਕੀ ਭੈਣ, ਜੋ ਘਰ ਵਿੱਚ ਸੁੱਤੀ ਪਈ ਸੀ। ਉਸਨੇ ਇੱਕ ਅਸ਼ਲੀਲ ਵੀਡੀਓ ਦੇਖ ਕੇ ਆਪਣੇ ਕੋਲ ਸੁੱਤੀ ਹੋਈ ਆਪਣੀ ਨਾਬਾਲਗ ਭੈਣ ਨਾਲ ਜਬਰ ਜਨਾਹ ਕੀਤਾ। ਮਾਮਲਾ ਸਾਹਮਣੇ ਆਉਣ ਦੇ ਡਰੋਂ ਉਸ ਨੇ ਆਪਣੀ ਭੈਣ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਪੁੱਛਗਿੱਛ ਦੌਰਾਨ ਸੰਜੂ ਨੇ ਪੁਲਿਸ ਨੂੰ ਸਾਰੀ ਘਟਨਾ ਦਾ ਖੁਲਾਸਾ ਕੀਤਾ। ਮ੍ਰਿਤਕ ਦੇ ਚਾਚਾ ਰਾਧੇਸ਼ਿਆਮ ਪੁੱਤਰ ਕੁੰਵਰਪਾਲ ਪਾਲ ਨੇ 4 ਫਰਵਰੀ 2024 ਨੂੰ ਆਪਣੇ ਭਤੀਜੇ ਸੰਜੂ ਪੁੱਤਰ ਮਰਹੂਮ ਤਾਰਾਚੰਦ ਦੇ ਖਿਲਾਫ ਥਾਣਾ ਕੋਤਵਾਲੀ ਪਟਿਆਲਵੀ ਵਿਖੇ ਕੇਸ ਦਰਜ ਕਰਵਾਇਆ ਸੀ। ਉਦੋਂ ਤੋਂ ਹੀ ਪੁਲਿਸ ਦੋਸ਼ੀ ਦੀ ਭਾਲ ਚ ਲੱਗੀ ਹੋਈ ਸੀ। ਅੱਜ ਪੁਲੀਸ ਨੇ ਅਪਰਾਧੀ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਪੁਲਿਸ ਨੇ ਮੋਬਾਈਲ ਚ ਅਸ਼ਲੀਲ ਵੀਡੀਓ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਹੈ।
Live punjabi tv