February 12, 2024

raghuvanshi /
ਨੈਸ਼ਨਲ ਡੈਸਕ: ਬ੍ਰਿਜ ਭੂਸ਼ਣ ਸ਼ਰਨ ਦੇ ਪੁੱਤਰ ਕਰਨ ਭੂਸ਼ਣ ਨੂੰ ਬਣਾਇਆ ਗਿਆ ਯੂਪੀ ਕੁਸ਼ਤੀ ਸੰਘ ਦਾ ਪ੍ਰਧਾਨ। ਭਾਰਤੀ ਕੁਸ਼ਤੀ ਸੰਘ ਦੇ ਰਾਸ਼ਟਰੀ ਪ੍ਰਧਾਨ ਸੰਜੇ ਸਿੰਘ ਦੀ ਅਗਵਾਈ ਚ ਐਤਵਾਰ ਨੂੰ ਗੋਂਡਾ ਚ ਏਜੀਐੱਮ ਦੀ ਬੈਠਕ ਹੋਈ। ਜਿਸ ਵਿੱਚ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਬ੍ਰਿਜ-ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਕਰਨ-ਭੂਸ਼ਣ ਸਿੰਘ ਨੂੰ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦਾ ਪ੍ਰਧਾਨ ਅਤੇ ਸੁਰੇਸ਼ ਚੰਦਰ ਉਪਾਧਿਆਏ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦੀਆਂ ਚੋਣਾਂ ਸੇਵਾਮੁਕਤ ਜੱਜ ਅਨਿਲ ਕੁਮਾਰ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ | ਭਾਰਤੀ ਕੁਸ਼ਤੀ ਸੰਘ ਦੇ ਰਾਸ਼ਟਰੀ ਪ੍ਰਧਾਨ ਸੰਜੇ ਸਿੰਘ ਨੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਲਈ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਕਰਨ ਭੂਸ਼ਣ ਸਿੰਘ ਦਾ ਨਾਂ ਪ੍ਰਸਤਾਵਿਤ ਕੀਤਾ ਹੈ, ਜਿਸ ਦਾ ਸਾਰਿਆਂ ਨੇ ਸਮਰਥਨ ਕੀਤਾ ਅਤੇ ਕਰਨ ਭੂਸ਼ਣ ਸਿੰਘ ਨੂੰ ਉੱਤਰ ਪ੍ਰਦੇਸ਼ ਰੈਸਲਿੰਗ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ। ਸੁਰੇਸ਼ ਚੰਦਰ ਉਪਾਧਿਆਏ ਨੂੰ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਸੰਜੇ ਕੁਮਾਰ ਸਿੰਘ, ਉਪ ਪ੍ਰਧਾਨ ਦੇ ਅਹੁਦੇ ਤੇ ਵਿਜੇ ਸ਼ੰਕਰ ਯਾਦਵ, ਜੈਪ੍ਰਕਾਸ਼ ਸ਼ਰਮਾ, ਸੁਸ਼ੀਲ ਰਾਜਪੂਤ, ਆਦਿਤਿਆ ਪ੍ਰਤਾਪ ਅਤੇ ਆਨੰਦ ਦੇਵ ਉਪਾਧਿਆਏ ਨੂੰ ਚੁਣਿਆ ਗਿਆ |
Live punjabi tv