February 16, 2024

raghuvanshi /
ਸਟੇਟ ਡੈਸਕ: ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚ ਤੀਜੇ ਦੌਰ ਦੀ ਗੱਲਬਾਤ ਵੀ ਫੇਲ ਹੋ ਕੇ ਰਹਿ ਗਈ ਹੈ। ਚੰਡੀਗੜ੍ਹ ਵਿਚ ਬੁਲਾਈ ਗਈ ਤੀਜੇ ਦੌਰ ਦੀ ਮੀਟਿੰਗ ਵੀ ਬੇਨਤੀਜਾ ਰਹੀ। ਹੁਣ ਐਤਵਾਰ ਨੂੰ ਅਗਲੀ ਬੈਠਕ ਹੋਵੇਗੀ ਤੇ ਉਸ ਮੀਟਿੰਗ ਵਿਚ ਇੰਟਰਨੈੱਟ ਬੰਦ ਸਣੇ ਕਈ ਹੋਰ ਅਹਿਮ ਮੁੱਦਿਆਂ ਉਤੇ ਗੱਲਬਾਤ ਕੀਤੀ ਜਾਵੇਗੀ।ਚੰਡੀਗੜ੍ਹ ਵਿਚ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਤੀਜੇ ਦੌਰ ਦੀ ਬੈਠਕ ਚੱਲ ਰਹੀ ਸੀ ਜੋ ਕਿ ਬੇਨਤੀਜਾ ਹੀ ਨਿਕਲੀ ਹੈ। ਮੀਟਿੰਗ ਵਿਚ ਅਰਜੁਨ ਮੁੰਡਾ ਕੇਂਦਰੀ ਖੇਤੀਬਾੜੀ ਮੰਤਰੀ, ਪੀਯੂਸ਼ ਗੋਇਲ ਫੂਡ ਸਪਲਾਈ ਮਨਿਸਟਰ ਤੇ ਨਿਤਿਆਨੰਦ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼ਾਮਲ ਰਹੇ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਪਾਲ ਚੀਮਾ ਵੀ ਇਸ ਬੈਠਕ ਵਿਚ ਸ਼ਾਮਲ ਸਨ। ਇਸ ਬੈਠਕ ਨੂੰ ਲੈ ਕੇ ਕਈ ਉਮੀਦਾਂ ਪ੍ਰਗਟਾਈਆਂ ਜਾ ਰਹੀਆਂ ਸਨ ਪਰ ਇਕ ਵਾਰ ਫਿਰ ਤੋਂ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚ ਮੀਟਿੰਗ ਵਿਚ ਕੋਈ ਸਕਾਰਾਤਮਕ ਜਵਾਬ ਨਹੀਂ ਮਿਲ ਸਕਿਆ ਜਿਸ ਦੇ ਬਾਅਦ ਕਿਸਾਨ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।
Live punjabi tv