ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਲਾਈਨਜ਼ ਥਾਣੇ ਦੇ SHO ਤੇ ਵਧੀਕ SHO ਨੂੰ ਕੀਤਾ ਮੁਅੱਤਲ    MI ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਸਾਹਮਣੇ 163 ਦੌੜਾਂ ਦਾ ਟੀਚਾ ਰੱਖਿਆ    ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਪਰਉਪਕਾਰ ਸਿੰਘ ਘੁੰਮਣ ਹੋਣਗੇ ਅਕਾਲੀ ਦਲ ਦੇ ਉਮੀਦਵਾਰ    Film Jaat: ਬਾਕਸ ਆਫਿਸ 'ਤੇ ਸੰਨੀ ਦਿਓਲ ਦੀ ਫਿਲਮ ਜਾਟ ਦਾ ਦਬਦਬਾ ਕਾਇਮ    SLBC ਸੁਰੰਗ ਹਾਦਸਾ: ਤੇਲੰਗਾਨਾ ਸਰਕਾਰ ਵੱਲੋਂ ਕਮੇਟੀ ਦਾ ਗਠਨ, ਲਾਪਤਾ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਸ਼ੁਰੂ    West Bengal: ਮੁਰਸ਼ਿਦਾਬਾਦ ਹਿੰਸਾ ਦੀ ਜਾਂਚ ਲਈ ਨੌਂ ਮੈਂਬਰੀ ਐਸਆਈਟੀ ਦਾ ਗਠਨ    ਲੁਧਿਆਣਾ 'ਚ ਪ੍ਰਾਇਮਰੀ ਸਕੂਲ ਦੇ 5 ਅਧਿਆਪਕ ਮੁਅੱਤਲ    Punjab News: ਪੰਜਾਬ ਸਰਕਾਰ 124 ਕਾਨੂੰਨ ਅਧਿਕਾਰੀ ਦੀ ਕਰੇਗੀ ਭਰਤੀ    ਸੁਪਰੀਮ ਕੋਰਟ ਅੱਜ ਵਕਫ਼ ਸੋਧ ਐਕਟ 'ਤੇ ਸਕਦੀ ਹੈ ਅੰਤਰਿਮ ਹੁਕਮ    ਮੌਸਮ ਵਿਭਾਗ ਪੰਜਾਬ 'ਚ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਜਾਰੀ   
ਬਿਡੇਨ ਤੇ ਅਲ-ਥਾਨੀ ਨੇ ਗਾਜ਼ਾ 'ਚ 100 ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ, ਜੰਗਬੰਦੀ ਤੇ ਬੰਧਕਾਂ ਦੀ ਰਿਹਾਈ 'ਤੇ ਦਿੱਤਾ ਜ਼ੋਰ
March 1, 2024
Biden-al-thani-express-grief-ove

ਵਿਦੇਸ਼ ਡੈਸਕ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੇ ਵੀਰਵਾਰ ਨੂੰ ਗਾਜ਼ਾ ਵਿੱਚ 104 ਫਲਸਤੀਨੀਆਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕੀਤਾ। ਜੰਗਬੰਦੀ ਦੀ ਲੋੜ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਮਨੁੱਖੀ ਸਹਾਇਤਾ ਵਧਾਉਣ 'ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜੰਗ ਜਾਰੀ ਹੈ, ਜਦੋਂ ਹਮਾਸ ਨੇ ਇਜ਼ਰਾਈਲ ਦੇ ਪੰਜ ਹਜ਼ਾਰ ਸ਼ਹਿਰਾਂ 'ਤੇ ਗੋਲੀਬਾਰੀ ਕੀਤੀ ਸੀ। ਹੁਣ ਤੱਕ ਜੰਗ ਵਿੱਚ ਦੋਵਾਂ ਪਾਸਿਆਂ ਦੇ ਕਰੀਬ 30,000 ਲੋਕ ਮਾਰੇ ਜਾ ਚੁੱਕੇ ਹਨ। ਦੋਵਾਂ ਨੇਤਾਵਾਂ ਦੀ ਗੱਲਬਾਤ ਤੋਂ ਬਾਅਦ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕੀਤਾ। ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਨੇ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਗਾਜ਼ਾ 'ਚ ਚੱਲ ਰਹੀ ਜੰਗ ਨੂੰ ਜਲਦ ਤੋਂ ਜਲਦ ਰੋਕਿਆ ਜਾਣਾ ਚਾਹੀਦਾ ਹੈ। ਜੰਗਬੰਦੀ ਦੇ ਨਾਲ-ਨਾਲ ਦੋਵਾਂ ਨੇਤਾਵਾਂ ਨੇ ਬੰਧਕਾਂ ਦੀ ਰਿਹਾਈ ਬਾਰੇ ਵੀ ਗੱਲਬਾਤ ਕੀਤੀ। ਬਿਆਨ ਮੁਤਾਬਕ ਦੋਵੇਂ ਨੇਤਾਵਾਂ ਦੀ ਰਾਏ ਹੈ ਕਿ ਹਮਾਸ ਨੂੰ ਬਿਨਾਂ ਕਿਸੇ ਦੇਰੀ ਦੇ ਬੰਧਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਹਰ ਫਲਸਤੀਨੀ ਤੱਕ ਸਹਾਇਤਾ ਸਮੱਗਰੀ ਪਹੁੰਚਾਉਣ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ। ਦਰਅਸਲ, ਹਮਾਸ ਦਾ ਇਲਜ਼ਾਮ ਹੈ ਕਿ ਵੀਰਵਾਰ ਨੂੰ ਇਜ਼ਰਾਇਲੀ ਸੈਨਿਕਾਂ ਨੇ ਭੋਜਨ ਦੀ ਤਲਾਸ਼ ਵਿੱਚ ਸਹਾਇਤਾ ਟਰੱਕਾਂ ਦੇ ਕੋਲ ਖੜੇ ਫਲਸਤੀਨੀਆਂ ਨੂੰ ਗੋਲੀ ਮਾਰ ਦਿੱਤੀ ਸੀ। ਇਸ ਹਮਲੇ 'ਚ ਕਰੀਬ 104 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਕ ਬ੍ਰੀਫਿੰਗ 'ਚ ਫਲਸਤੀਨੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਵੇਰ ਤੋਂ ਹੀ ਇਜ਼ਰਾਈਲ ਨਾਲ ਸੰਪਰਕ ਵਿੱਚ ਹਾਂ।

Biden al thani express grief over 100 dead gaza release of hostages international news live punjabi tv

local advertisement banners
Comments


Recommended News
Popular Posts
Just Now