*ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ    ਸੰਸਦ ਦਾ ਭਾਸ਼ਣ ਇੰਸਟਾਗ੍ਰਾਮ ਤੇ ਬੈਨ ਕਰਨ ਤੇ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਬੋਲਿਆ ਹਮਲਾ ਕਿਹਾ- ਇਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦਾ ਘਾਣ ਤਾਨਾਸ਼ਾਹੀ ਦੀ ਸਭ ਤੋਂ ਵੱਡੀ ਮਿਸਾਲ    ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਚਮਿਆਰੀ ਤੇ ਹੋਏ ਹਮਲੇ ਵਿੱਚ ਸ਼ਾਮਲ ਨਾਬਾਲਗ ਸਮੇਤ ਚਾਰ ਮੁਲਜ਼ਮ ਕਾਬੂ    ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ    ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ    ਸ਼ਾਹਕੋਟ 'ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ ਮੁਆਵਜ਼ਾ    ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼    ਡੇਰਾ ਬਾਬਾ ਨਾਨਕ ਵਿਖੇ ਘਰੋਂ ਸਕੂਲ ਪੜਨ ਗਿਆ ਦਸਵੀਂ ਜਮਾਤ ਦਾ ਵਿਦਿਆਰਥੀ ਲਾਪਤਾ   

Mahadev Betting App ਦਾ ਮਾਸਟਰਮਾਈਂਡ ਦੁਬਈ 'ਚ ਗਿ੍ਫਤਾਰ, 6 ਹਜ਼ਾਰ ਕਰੋੜ ਦੇ ਘਪਲੇ ਦਾ ਹੈ ਦੋਸ਼, ਜਲਦ ਲਿਆਂਦਾ ਜਾਵੇਗਾ ਭਾਰਤ

October 11, 2024
Mastermind-Of-Mahadev-Bet-App-Ar

Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਮਹਾਦੇਵ ਸੱਟਾ ਐਪ ਦੇ ਸਰਗਨਾ ਸੌਰਭ ਚੰਦਰਾਕਰ ਨੂੰ ਦੁਬਈ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਬੇਨਤੀ 'ਤੇ ਜਾਰੀ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਤਹਿਤ ਕੀਤੀ ਗਈ ਹੈ। ਯੂਏਈ ਦੇ ਅਧਿਕਾਰੀਆਂ ਨੇ ਸੌਰਭ ਚੰਦਰਾਕਰ ਦੀ ਹਿਰਾਸਤ ਬਾਰੇ ਭਾਰਤ ਸਰਕਾਰ ਅਤੇ ਸੀਬੀਆਈ ਨੂੰ ਸੂਚਿਤ ਕਰ ਦਿੱਤਾ ਹੈ।


ਜਲਦ ਹੀ ਲਿਆਂਦਾ ਜਾਵੇਗਾ ਭਾਰਤ 

ਉਸ ਦੀ ਹਿਰਾਸਤ ਦੀ ਖ਼ਬਰ ਤੋਂ ਬਾਅਦ ਹੁਣ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੌਰਭ ਚੰਦਰਾਕਰ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਦੱਸਿਆ ਗਿਆ ਹੈ ਕਿ ਸੌਰਭ ਚੰਦਰਾਕਰ ਨੂੰ ਦਸੰਬਰ 2023 ਵਿਚ ਯੂਏਈ ਵਿਚ ਹਿਰਾਸਤ ਵਿੱਚ ਲਿਆ ਗਿਆ ਸੀ, ਉਦੋਂ ਤੋਂ ਉਹ ਦੁਬਈ ਪੁਲਿਸ ਦੀ ਹਿਰਾਸਤ ਵਿਚ ਹੈ। ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਸ ਨੂੰ ਭਾਰਤ ਡਿਪੋਰਟ ਕਰਨ ਦੀਆਂ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਅਗਲੇ 10 ਦਿਨਾਂ ਵਿੱਚ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।


ਜੂਸ ਵੇਚਣ ਵਾਲਾ ਬਣਿਆ ਕਰੋੜਾਂ ਦੇ ਘਪਲੇ ਦਾ ਮਾਸਟਰਮਾਈਂਡ


ਸੌਰਭ ਚੰਦਰਾਕਰ 'ਤੇ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦਾ ਦੋਸ਼ ਹੈ। ਹਜ਼ਾਰ ਕਰੋੜ ਦੇ ਘੁਟਾਲੇ ਦਾ ਇਹ ਮੁਲਜ਼ਮ ਪਹਿਲਾਂ ਆਮ ਜੂਸ ਵਿਕਰੇਤਾ ਸੀ। ਕੁਝ ਸਾਲ ਪਹਿਲਾਂ ਤੱਕ ਸੌਰਭ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਚੰਦਰਕਰ ਜੂਸ ਫੈਕਟਰੀ ਦੇ ਨਾਂ ਨਾਲ ਜੂਸ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਸੜਕ ਦੇ ਕਿਨਾਰੇ ਦੁਕਾਨ ਸੀ ਇਸ ਲਈ ਉਸ ਦੀ ਆਮਦਨ ਜ਼ਿਆਦਾ ਨਹੀਂ ਸੀ, ਉਹ ਹੋਰ ਪੈਸਾ ਕਮਾਉਣਾ ਚਾਹੁੰਦਾ ਸੀ, ਉਸਨੇ ਆਪਣੀ ਜੂਸ ਦੀ ਦੁਕਾਨ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ। ਛੱਤੀਸਗੜ੍ਹ ਦੇ ਕਈ ਸ਼ਹਿਰਾਂ ਵਿੱਚ ਜੂਸ ਫੈਕਟਰੀ ਨਾਮ ਦੀਆਂ ਦੁਕਾਨਾਂ ਖੁੱਲ੍ਹ ਗਈਆਂ। ਜੂਸ ਵੇਚਣ ਦੇ ਨਾਲ-ਨਾਲ ਸੌਰਭ ਚੰਦਰਾਕਰ ਨੂੰ ਸੱਟੇਬਾਜ਼ੀ ਦੀ ਵੀ ਆਦਤ ਸੀ। ਪਹਿਲਾਂ ਉਹ ਆਫਲਾਈਨ ਸੱਟੇਬਾਜ਼ੀ ਖੇਡਦਾ ਸੀ, ਪਰ ਕੋਰੋਨਾ ਕਾਰਨ ਉਸ ਨੇ ਆਨਲਾਈਨ ਸੱਟੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਲੌਕਡਾਊਨ ਦੌਰਾਨ, ਉਸਨੇ ਰਵੀ ਉੱਪਲ ਨਾਮ ਦੇ ਇੱਕ ਵਿਅਕਤੀ ਦੇ ਨਾਲ ਮਿਲ ਕੇ ਮਹਾਦੇਵ ਬੈਟਿੰਗ ਐਪ ਲਾਂਚ ਕਰ ਦਿੱਤਾ।


ਕੀ ਹੈ ਮਹਾਦੇਵ ਬੇਟਿੰਗ ਐਪ ?


ਮਹਾਦੇਵ ਸੱਟੇਬਾਜ਼ੀ ਐਪ ਆਨਲਾਈਨ ਸੱਟੇਬਾਜ਼ੀ ਲਈ ਬਣਾਇਆ ਗਿਆ ਸੀ। ਇਸ 'ਤੇ ਯੂਜ਼ਰਸ ਪੋਕਰ, ਕਾਰਡ ਗੇਮਜ਼, ਚਾਂਸ ਗੇਮਜ਼ ਨਾਂ ਦੀਆਂ ਲਾਈਵ ਗੇਮਾਂ ਖੇਡਦੇ ਸੀ। ਐਪ ਰਾਹੀਂ ਕ੍ਰਿਕਟ, ਬੈਡਮਿੰਟਨ, ਟੈਨਿਸ, ਫੁੱਟਬਾਲ ਅਤੇ ਚੋਣਾਂ ਵਰਗੀਆਂ ਖੇਡਾਂ 'ਤੇ ਸੱਟੇਬਾਜ਼ੀ ਵੀ ਕੀਤੀ ਜਾਂਦੀ ਸੀ। ਇਸ ਐਪ ਦਾ ਨੈੱਟਵਰਕ ਗੈਰ-ਕਾਨੂੰਨੀ ਸੱਟੇਬਾਜ਼ੀ ਦੇ ਨੈੱਟਵਰਕ ਰਾਹੀਂ ਤੇਜ਼ੀ ਨਾਲ ਫੈਲਿਆ। ਛੱਤੀਸਗੜ੍ਹ ਵਿੱਚ ਇਸ ਐਪ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਣ ਲੱਗੀ। ਇਸ ਐਪ ਨਾਲ ਧੋਖਾਧੜੀ ਲਈ ਇੱਕ ਪੂਰਾ ਬਲੂਪ੍ਰਿੰਟ ਬਣਾਇਆ ਗਿਆ ਸੀ।

Powered by Froala Editor

Mastermind Of Mahadev Bet App Arrested In Dubai Accused Of Scam Of 6 Thousand Crores Will Be Brought To India Soon

Recommended News
Popular Posts
Just Now