ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ    ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ    ਪੰਜਾਬ ਤੇ ਚੰਡੀਗੜ੍ਹ 'ਚ ਸਰਦੀ ਦੀ ਵਿਦਾਇਗੀ: ਅੱਜ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ   
Derabassi: ਵਿਆਹ ਤੋਂ ਚਾਰ ਦਿਨ ਬਾਅਦ ਹੀ ਪਤੀ ਨੇ ਸੁੱਤੀ ਪਈ ਨਵ-ਵਿਆਹੁਤਾ ਦਾ ਕੀਤਾ ਕਤਲ, ਜਾਣੋ ਵਜ੍ਹਾ
December 13, 2024
-Husband-Kills-Sleeping-Newlywed

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਡੇਰਾਬੱਸੀ-ਬਰਵਾਲਾ ਰੋਡ 'ਤੇ ਪਿੰਡ ਕੁੱਡਾਂਵਾਲਾ ਵਿਚ ਨਵ-ਵਿਆਹੁਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਾਤਲ ਪਤੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਸੋਨੀਆ (21) ਦਾ ਵਿਆਹ 4 ਦਿਨ ਪਹਿਲਾਂ ਰਾਮਲਖਨ ਨਾਲ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਏਐੱਸਆਈ ਪਾਲਚੰਦ ਨੇ ਦੱਸਿਆ ਕਿ ਸੋਨੀਆ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਆਪਣੇ ਪਤੀ ਨਾਲ ਪਿੰਡ ਕੁੱਡਾਂਵਾਲਾ ਆਈ ਸੀ। ਸੋਨੀਆ ਦੀ ਭੈਣ ਅਤੇ ਜੀਜਾ ਮਨੋਜ ਨੇ ਉਸ ਨੂੰ ਇੱਥੇ ਅਜੀਤ ਚੌਧਰੀ ਦੇ ਘਰ ਵਿਚ ਕਿਰਾਏ 'ਤੇ ਕਮਰਾ ਲੈ ਕੇ ਦਿੱਤਾ ਸੀ। ਸ਼ਾਮ ਨੂੰ ਰਾਮਲਖਨ ਮਜ਼ਦੂਰੀ ਦਾ ਕੰਮ ਕਰਕੇ ਘਰ ਪਰਤਿਆ ਅਤੇ ਸੋਨੀਆ ਨਾਲ ਝਗੜਾ ਕਰਨ ਲੱਗਾ। ਉਸ ਨੇ ਸੋਨੀਆ ਨੂੰ ਥੱਪੜ ਮਾਰ ਦਿੱਤਾ।


ਇਸ ਤੋਂ ਬਾਅਦ ਸੋਨੀਆ ਨੇ ਆਪਣੀ ਭੈਣ ਅਤੇ ਜੀਜਾ ਨੂੰ ਬੁਲਾਇਆ ਅਤੇ ਦੋਵਾਂ ਦੇ ਸਾਹਮਣੇ ਰਾਮਲਖਨ ਨੂੰ ਥੱਪੜ ਮਾਰ ਦਿੱਤਾ। ਬੇਇੱਜ਼ਤੀ ਮਹਿਸੂਸ ਕਰਦੇ ਹੋਏ ਉਹ ਉਥੋਂ ਚਲਾ ਗਿਆ ਅਤੇ ਰਾਤ 9 ਵਜੇ ਦੇ ਕਰੀਬ ਜਦੋਂ ਸੋਨੀਆ ਸੁੱਤੀ ਹੋਈ ਸੀ ਤਾਂ ਰਾਮਲਖਨ ਨੇ ਸੋਨੀਆ ਦੇ ਚਿਹਰੇ ਅਤੇ ਗਰਦਨ 'ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਉਥੋਂ ਭੱਜ ਗਿਆ। ਚੀਕਾਂ ਸੁਣ ਕੇ ਗੁਆਂਢੀ ਉਸ ਦੇ ਕਮਰੇ ਵਿਚ ਪਹੁੰਚੇ।


ਗੁਆਂਢੀ ਓਮ ਪ੍ਰਕਾਸ਼ ਨੇ ਦੱਸਿਆ ਕਿ ਸੋਨੀਆ ਬੈੱਡ 'ਤੇ ਬੇਹੋਸ਼ ਪਈ ਸੀ। ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਗੁਆਂਢੀਆਂ ਨੇ ਰਾਮਲਖਨ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਏਐੱਸਆਈ ਪਾਲ ਚੰਦ ਨੇ ਦੱਸਿਆ ਕਿ ਰਾਮਲੱਖਣ ਸੀਤਾਪੁਰ, ਯੂਪੀ ਦਾ ਰਹਿਣ ਵਾਲਾ ਹੈ। ਫਿਲਹਾਲ ਦੋਸ਼ੀ ਹਿਰਾਸਤ 'ਚ ਹੈ।

Husband Kills Sleeping Newlywed Just Four Days After Marriage

local advertisement banners
Comments


Recommended News
Popular Posts
Just Now