Delhi Blast : ਮਰਨ ਵਾਲਿਆਂ ਦੀ ਗਿਣਤੀ ਵਧੀ, LNJP ਹਸਪਤਾਲ 'ਚ 2 ਹੋਰ ਜ਼ਖਮੀਆਂ ਨੇ ਤੋੜਿਆ ਦਮ
November 18, 2025
DelhiDelhi Blast : ਮਰਨ ਵਾਲਿਆਂ ਦੀ ਗਿਣਤੀ ਵਧੀ, LNJP ਹਸਪਤਾਲ 'ਚ 2 ਹੋਰ ਜ਼ਖਮੀਆਂ ਨੇ ਤੋੜਿਆ ਦਮ
ਨਵੀਂ ਦਿੱਲੀ, 18 ਨਵੰਬਰ, 2025 : ਦਿੱਲੀ ਦੇ ਲਾਲ ਕਿਲ੍ਹਾ ਇਲਾਕੇ ਵਿੱਚ 10 ਨਵੰਬਰ ਨੂੰ ਹੋਏ ਕਾਰ ਬਲਾਸਟ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 17 ਤੱਕ ਪਹੁੰਚ ਗਈ ਹੈ। ਸੋਮਵਾਰ ਰਾਤ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਦੋ ਹੋਰ ਲੋਕ ਅੱਜ LNJP ਹਸਪਤਾਲ ਵਿੱਚ ਇਲਾਜ ਦੌਰਾਨ ਜ਼ਿੰਦਗੀ ਦੀ ਜੰਗ ਹਾਰ ਗਏ।
ਦੋ ਨਵੇਂ ਮ੍ਰਿਤਕਾਂ ਦੀ ਪਹਿਚਾਣ
ਪੁਲਿਸ ਮੁਤਾਬਕ, ਜਿਨ੍ਹਾਂ ਦੋ ਲੋਕਾਂ ਦੀ ਮੌਤ ਅੱਜ ਹੋਈ ਹੈ, ਉਹ 50 ਸਾਲਾ ਲੁਕਮਾਨ ਅਤੇ 50 ਸਾਲਾ ਵਿਨੈ ਪਾਠਕ ਹਨ। ਦੋਵੇਂ ਹੀ ਧਮਾਕੇ 'ਚ ਸਖ਼ਤ ਜ਼ਖਮੀ ਹੋਏ ਸਨ ਅਤੇ LNJP ਹਸਪਤਾਲ ਵਿੱਚ ਇਲਾਜ ਅਧੀਨ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਮੈਡਿਕਲ ਟੀਮ ਉਨ੍ਹਾਂ ਦਾ ਲਗਾਤਾਰ ਇਲਾਜ ਕਰ ਰਹੀ ਹੈ।
Powered by Froala Editor
Delhi Blast Death Toll Rises 2 More Injured Succumb To Their Injuries At LNJP Hospital
Recommended News
Popular Posts
Just Now