*ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ    ਸੰਸਦ ਦਾ ਭਾਸ਼ਣ ਇੰਸਟਾਗ੍ਰਾਮ ਤੇ ਬੈਨ ਕਰਨ ਤੇ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਬੋਲਿਆ ਹਮਲਾ ਕਿਹਾ- ਇਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦਾ ਘਾਣ ਤਾਨਾਸ਼ਾਹੀ ਦੀ ਸਭ ਤੋਂ ਵੱਡੀ ਮਿਸਾਲ    ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਚਮਿਆਰੀ ਤੇ ਹੋਏ ਹਮਲੇ ਵਿੱਚ ਸ਼ਾਮਲ ਨਾਬਾਲਗ ਸਮੇਤ ਚਾਰ ਮੁਲਜ਼ਮ ਕਾਬੂ    ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ    ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ    ਸ਼ਾਹਕੋਟ 'ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ ਮੁਆਵਜ਼ਾ    ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼    ਡੇਰਾ ਬਾਬਾ ਨਾਨਕ ਵਿਖੇ ਘਰੋਂ ਸਕੂਲ ਪੜਨ ਗਿਆ ਦਸਵੀਂ ਜਮਾਤ ਦਾ ਵਿਦਿਆਰਥੀ ਲਾਪਤਾ   

Ethiopia 'ਚ ਫਟਿਆ ਜਵਾਲਾਮੁਖੀ, ਦਿੱਲੀ ਤੱਕ ਪਹੁੰਚੀ ਸੁਆਹ; DGCA ਨੇ ਜਾਰੀ ਕੀਤੀ Advisory

November 25, 2025
Volcano-Erupts-In-Ethiopia-Ash-R
New Delhi

Ethiopia 'ਚ ਫਟਿਆ ਜਵਾਲਾਮੁਖੀ, ਦਿੱਲੀ ਤੱਕ ਪਹੁੰਚੀ ਸੁਆਹ; DGCA ਨੇ ਜਾਰੀ ਕੀਤੀ Advisory

ਨਵੀਂ ਦਿੱਲੀ, 25 ਨਵੰਬਰ, 2025: ਪੂਰਬੀ ਅਫ਼ਰੀਕੀ ਦੇਸ਼ ਇਥੋਪੀਆ ਵਿੱਚ ਸਥਿਤ 'ਹੈਲੀ ਗੁੱਬੀ' ਜਵਾਲਾਮੁਖੀ 10,000 ਸਾਲਾਂ ਅਚਾਨਕ ਫੱਟ ਗਿਆ। ਐਤਵਾਰ ਨੂੰ ਹੋਏ ਇਸ ਧਮਾਕੇ ਤੋਂ ਨਿਕਲੀ ਸੁਆਹ ਦਾ ਵਿਸ਼ਾਲ ਗੁਬਾਰ ਅਰਬ ਸਾਗਰ ਹੁੰਦੇ ਹੋਏ ਉੱਤਰੀ ਭਾਰਤ ਦੇ ਅਸਮਾਨ ਵਿੱਚ ਛਾ ਗਿਆ ਹੈ, ਜਿਸ ਕਾਰਨ ਹਵਾਈ ਯਾਤਰਾ 'ਤੇ ਸੰਕਟ ਡੂੰਘਾ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਇਸ ਸਥਿਤੀ ਨੂੰ ਦੇਖਦੇ ਹੋਏ DGCA ਨੇ ਸਾਰੀਆਂ ਏਅਰਲਾਈਨਾਂ ਨੂੰ ਸਖ਼ਤ ਨਿਰਦੇਸ਼ ਦਿੰਦੇ ਹੋਏ ਪ੍ਰਭਾਵਿਤ ਖੇਤਰਾਂ ਤੋਂ ਬਚਣ ਅਤੇ ਰੂਟ ਬਦਲਣ ਦੀ ਐਡਵਾਈਜ਼ਰੀ (Advisory) ਜਾਰੀ ਕਰ ਦਿੱਤੀ ਹੈ।

ਕਈ ਉਡਾਣਾਂ ਰੱਦ, Indigo ਨੇ ਬਦਲਿਆ ਰੂਟ

ਸੁਆਹ ਦੇ ਇਸ ਖ਼ਤਰੇ ਨੂੰ ਭਾਪਦਿਆਂ ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਜਾਂ ਡਾਇਵਰਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਸਾ ਏਅਰ (Akasa Air) ਨੇ ਜੇਦਾਹ, ਕੁਵੈਤ ਅਤੇ ਅਬੂ ਧਾਬੀ ਲਈ 24-25 ਨਵੰਬਰ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। 

ਉੱਥੇ ਹੀ, ਕੇਐਲਐਮ ਰਾਇਲ ਡੱਚ ਏਅਰਲਾਈਨਜ਼ (KLM Royal Dutch Airlines) ਨੇ ਆਪਣੀਆਂ ਐਮਸਟਰਡਮ-ਦਿੱਲੀ ਸੇਵਾਵਾਂ ਨੂੰ ਰੋਕ ਦਿੱਤਾ ਹੈ। ਦੂਜੇ ਪਾਸੇ, ਇੰਡੀਗੋ (IndiGo) ਨੇ ਯਾਤਰੀਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦੇ ਹੋਏ ਕਈ ਉਡਾਣਾਂ ਦੇ ਸੰਚਾਲਨ ਅਤੇ ਰੂਟ ਵਿੱਚ ਬਦਲਾਅ ਕੀਤਾ ਹੈ।

DGCA ਨੇ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਏਅਰਲਾਈਨਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੁਆਹ ਵਾਲੇ ਇਲਾਕਿਆਂ ਅਤੇ ਉਚਾਈਆਂ ਤੋਂ ਉਡਾਣ ਨਾ ਭਰਨ। ਪਾਇਲਟਾਂ ਨੂੰ ਉਡਾਣ ਮਾਰਗ ਅਤੇ ਈਂਧਨ (Fuel) ਦੀ ਯੋਜਨਾ ਬਦਲਣ ਦੇ ਨਾਲ-ਨਾਲ ਇੰਜਣ ਵਿੱਚ ਸਮੱਸਿਆ ਜਾਂ ਕੈਬਿਨ ਵਿੱਚ ਧੂੰਆਂ ਦਿਸਣ 'ਤੇ ਤੁਰੰਤ ਰਿਪੋਰਟ ਕਰਨ ਲਈ ਕਿਹਾ ਗਿਆ ਹੈ। 

ਇਸ ਤੋਂ ਇਲਾਵਾ, ਹਵਾਈ ਅੱਡਿਆਂ (Airports) ਨੂੰ ਰਨਵੇਅ (Runway) ਅਤੇ ਟੈਕਸੀਵੇਅ 'ਤੇ ਸੁਆਹ ਦੀ ਜਾਂਚ ਕਰਨ ਅਤੇ ਲੋੜ ਪੈਣ 'ਤੇ ਸੰਚਾਲਨ ਰੋਕਣ ਦੇ ਹੁਕਮ ਦਿੱਤੇ ਗਏ ਹਨ। ਏਅਰਲਾਈਨਾਂ ਨੂੰ ਸੈਟੇਲਾਈਟ ਤਸਵੀਰਾਂ (Satellite Images) ਅਤੇ ਮੌਸਮ ਵਿਭਾਗ ਤੋਂ ਲਗਾਤਾਰ ਅਪਡੇਟ ਲੈਂਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।


Powered by Froala Editor

Volcano Erupts In Ethiopia Ash Reaches Delhi DGCA Issues Advisory

Recommended News
Popular Posts
Just Now