September 25, 2024

Admin / Education
ਲਾਈਵ ਪੰਜਾਬੀ ਟੀਵੀ ਬਿਊਰੋ : ਕੇਂਦਰੀ ਆਯੁਸ਼ ਮੰਤਰਾਲੇ ਦੀ ਸਹਿਮਤੀ 'ਤੇ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮਜ਼ ਆਫ਼ ਮੈਡੀਸਨ (ਐਨਸੀਆਈਐਸਐਮ) ਨਵੀਂ ਦਿੱਲੀ ਨੇ ਦੇਸ਼ ਭਰ ਦੇ 34 ਮੈਡੀਕਲ ਕਾਲਜਾਂ ਦੀ ਮਾਨਤਾ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵਿਚ ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਗੁਜਰਾਤ ਤੋਂ ਇੱਕ-ਇੱਕ ਆਯੁਰਵੇਦ ਕਾਲਜ, ਬਿਹਾਰ ਅਤੇ ਪੰਜਾਬ ਤੋਂ ਦੋ-ਦੋ, ਕਰਨਾਟਕ, ਰਾਜਸਥਾਨ, ਉੱਤਰਾਖੰਡ ਦੇ ਤਿੰਨ-ਤਿੰਨ ਕਾਲਜ ਅਤੇ ਉੱਤਰ ਪ੍ਰਦੇਸ਼ ਦੇ 17 ਆਯੁਰਵੇਦ ਮੈਡੀਕਲ ਕਾਲਜ ਸ਼ਾਮਲ ਹਨ।
ਆਯੂਸ਼ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਪਾਂਡੇ ਨੇ ਦੱਸਿਆ ਕਿ ਇਨ੍ਹਾਂ 34 ਕਾਲਜਾਂ ਵਿਚੋਂ 31 ਪ੍ਰਾਈਵੇਟ ਕਾਲਜ ਅਤੇ ਤਿੰਨ ਸਰਕਾਰੀ ਆਯੁਰਵੇਦ ਕਾਲਜ ਬਿਹਾਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ (ਅਜਮੇਰ) ਦੇ ਹਨ। ਦੇਸ਼ ਭਰ ਵਿਚ 474 ਮਾਨਤਾ ਪ੍ਰਾਪਤ ਆਯੁਰਵੇਦ ਕਾਲਜ ਹਨ, ਜਿੱਥੇ ਕੇਂਦਰੀ ਅਤੇ ਰਾਜ ਕੋਟੇ ਲਈ ਸੈਸ਼ਨ 2024-25 ਲਈ NEET UG ਕੌਂਸਲਿੰਗ ਚੱਲ ਰਹੀ ਹੈ।
Ban On Colleges Ban On Recognition Of 34 Ayurveda Colleges Across The Country Including Two Colleges From Punjab