November 7, 2024
Admin / Educaton
ਲਾਈਵ ਪੰਜਾਬੀ ਟੀਵੀ ਬਿਊਰੋ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਸਿਰਫ਼ ਕਾਗਜ਼ਾਂ 'ਤੇ ਹੀ ਚੱਲ ਰਹੇ ਸੀ। ਇਨ੍ਹਾਂ ਸਕੂਲਾਂ ਵਿਚ ਦਿੱਲੀ ਦੇ 16 ਸਕੂਲ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜਸਥਾਨ ਦੇ 5 ਸਕੂਲ ਸ਼ਾਮਲ ਹਨ। ਇਨ੍ਹਾਂ ਸਕੂਲਾਂ ਵਿਚ ਖੇਮਾ ਦੇਵੀ ਪਬਲਿਕ ਸਕੂਲ, ਦਿੱਲੀ ਦੇ ਨਰੇਲਾ ਵਿਚ ਵਿਵੇਕਾਨੰਦ ਸਕੂਲ, ਸੰਤ ਗਿਆਨੇਸ਼ਵਰ ਮਾਡਲ ਸਕੂਲ, ਅਲੀਪੁਰ, ਪੀਡੀ ਮਾਡਲ ਸੈਕੰਡਰੀ ਸਕੂਲ, ਸੁਲਤਾਨਪੁਰੀ ਰੋਡ, ਸਿਧਾਰਥ ਪਬਲਿਕ ਸਕੂਲ, ਰਾਜੀਵ ਨਗਰ ਐਕਸਟੈਂਸ਼ਨ, ਖੰਜਵਾਲ, ਪੱਛਮੀ ਦਿੱਲੀ ਵਿਚ ਸਥਿਤ ਭਾਰਤੀ ਵਿਦਿਆ ਨਿਕੇਤਨ ਪਬਲਿਕ ਸਕੂਲ, ਚੰਦਰ ਵਿਹਾਰ, ਪੱਛਮੀ ਦਿੱਲੀ ਵਿਚ ਸਥਿਤ, ਯੂਐੱਸਐੱਮ ਪਬਲਿਕ ਸੈਕੰਡਰੀ ਸਕੂਲ, ਨੰਗਲੋਈ ਵਿਚ ਸਥਿਤ, ਐੱਸਜੀਐੱਨ ਪਬਲਿਕ ਸਕੂਲ ਤੇ ਐਮਡੀ ਮੋਮੋਰੀਅਲ ਪਬਲਿਕ ਸਕੂਲ ਸ਼ਾਮਲ ਹਨ।
ਇਸ ਤੋਂ ਇਲਾਵਾ ਬਾਪਰੋਲਾ ਵਿਚ ਆਰਡੀ ਇੰਟਰਨੈਸ਼ਨਲ ਸਕੂਲ, ਉੱਤਰੀ ਪੱਛਮੀ ਦਿੱਲੀ ਦੇ ਮਦਨਪੁਰ ਡਬਾਸ ਵਿਖੇ ਹੀਰਾਲਾਲ ਪਬਲਿਕ ਸਕੂਲ, ਮੁੰਗੇਸ਼ਪੁਰ ਵਿਚ ਬੀਆਰ ਇੰਟਰਨੈਸ਼ਨਲ ਸਕੂਲ, ਰੋਹਿਣੀ ਸੈਕਟਰ 21 ਵਿਖੇ ਹੰਸਰਾਜ ਮਾਡਲ ਸਕੂਲ, ਢਾਂਸਾ ਰੋਡ ਵਿਖੇ ਕੇਆਰਡੀ ਇੰਟਰਨੈਸ਼ਨਲ ਸਕੂਲ ਅਤੇ ਮੁੰਡਾਕਾ ਵਿਖੇ ਐਮਆਰ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਸਥਿਤ ਹਨ। ਰਾਜਸਥਾਨ ਦੇ ਸੀਕਰ ਵਿਚ ਵਿਦਿਆ ਭਾਰਤੀ ਪਬਲਿਕ ਸਕੂਲ, ਕੋਟਾ ਵਿਚ ਸ਼ਿਵ ਜਯੋਤੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਐਲਬੀਐਸ ਪਬਲਿਕ ਸਕੂਲ ਅਤੇ ਲਾਰਡ ਬੁੱਧ ਪਬਲਿਕ ਸਕੂਲ ਵੀ ਸ਼ਾਮਲ ਹਨ। ਇਸੇ ਤਰ੍ਹਾਂ ਸੀਕਰ ਸਥਿਤ ਪ੍ਰਿੰਸ ਹਾਇਰ ਸੈਕੰਡਰੀ ਸਕੂਲ ਵੀ ਸ਼ਾਮਲ ਹੈ।
ਸੀਬੀਐਸਈ ਨੇ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਕਿਉਂਕਿ ਉਹ ਕਾਗਜ਼ਾਂ 'ਤੇ ਚੱਲ ਰਹੇ ਸੀ। ਕੁਝ ਸਕੂਲ ਅਜਿਹੇ ਸਨ ਜੋ ਮਿਆਰਾਂ ਦੀਆਂ ਕਈ ਸ਼ਰਤਾਂ ਪੂਰੀਆਂ ਵੀ ਨਹੀਂ ਕਰ ਰਹੇ ਸਨ। ਇੱਥੋਂ ਤੱਕ ਕਿ ਇਨ੍ਹਾਂ ਸਕੂਲਾਂ ਵਿਚ ਨਾ ਤਾਂ ਲਾਇਬ੍ਰੇਰੀ ਸੀ ਅਤੇ ਨਾ ਹੀ ਸਾਇੰਸ ਅਤੇ ਕੰਪਿਊਟਰ ਲੈਬਾਰਟਰੀਆਂ, ਜਿਸ ਕਾਰਨ ਸੀਬੀਐਸਈ ਨੇ ਇਨ੍ਹਾਂ ਸਾਰੇ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ।
CBSE Canceled The Recognition Of 21 Schools In Delhi And Rajasthan