February 6, 2025

Admin / Education
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ। ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਮਾਰਚ ਤੋਂ 13 ਮਾਰਚ ਤੱਕ ਹੋਣਗੀਆਂ। ਪੰਜਾਬ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ) ਨੇ 5ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਲਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ।
ਪੰਜਾਬ ਬੋਰਡ ਦੀ 5ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਲਈ ਬੱਚਿਆਂ ਨੂੰ ਘੱਟੋ-ਘੱਟ 33 ਫੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਨਾਲ ਹੀ ਸਾਰੇ ਵਿਸ਼ਿਆਂ ਵਿਚ ਘੱਟੋ-ਘੱਟ 33 ਫੀਸਦੀ ਅੰਕ ਹੋਣੇ ਚਾਹੀਦੇ ਹਨ। 5ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਇੱਕੋ ਸ਼ਿਫਟ ਵਿੱਚ ਲਈ ਜਾਵੇਗੀ। ਐਲਾਨੀ ਗਈ ਡੇਟਸ਼ੀਟ ਅਨੁਸਾਰ 7 ਮਾਰਚ ਨੂੰ ਅੰਗਰੇਜ਼ੀ, 10 ਮਾਰਚ ਨੂੰ ਗਣਿਤ, 11 ਮਾਰਚ ਨੂੰ ਪੰਜਾਬੀ, 12 ਮਾਰਚ ਨੂੰ ਹਿੰਦੀ ਤੇ 13 ਮਾਰਚ ਨੂੰ ਵਾਤਾਵਰਣ ਵਿਗਿਆਨ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ।
Datesheet For 5th Class Released Punjab School Education Board Has Released The Datesheet For 5th Class
