Raja Warring ਪਹੁੰਚੇ High Court, ਪੜ੍ਹੋ ਕੀ ਹੈ ਪੂਰਾ ਮਾਮਲਾ    Punjab-Haryana High Court ਦੇ ਵਕੀਲਾਂ ਨੇ ਕੀਤਾ ਹੜਤਾਲ ਦਾ ਐਲਾਨ, ਪੜ੍ਹੋ ਪੂਰੀ ਖ਼ਬਰ     ਵੱਡੀ ਖ਼ਬਰ : ਜਲੰਧਰ ਦੇ ਮਸ਼ਹੂਰ ਸਕੂਲ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ/ਮਕੀ    ਵੱਡੀ ਖ਼ਬਰ : ਪੰਜਾਬ 'ਚ ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ    ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ, 18 ਜ਼ਿਲ੍ਹਿਆਂ ਲਈ ਯੈਲੋ ਚੇਤਾਵਨੀ ਜਾਰੀ    ਪੰਜਾਬ ਭਾਜਪਾ ਨੇਤਾ Manpreet Badal ਦੀ ਧੀ ਦੀ ਹੋਈ ਮੰਗਣੀ, ਜੰਮੂ ਦੇ ਸ਼ਾਹੀ ਡੋਗਰਾ ਘਰਾਣੇ ਨਾਲ ਜੁੜਿਆ ਰਿਸ਼ਤਾ    Holiday Breaking : ਪੰਜਾਬ 'ਚ ਅੱਜ ਹੋ ਗਿਆ ਛੁੱਟੀ ਦਾ ਐਲਾਨ, Notification ਜਾਰੀ     ਪੰਜਾਬ 'ਚ 5 ਥਾਵਾਂ 'ਤੇ 16 ਦਸੰਬਰ ਨੂੰ ਮੁੜ ਪੈਣਗੀਆਂ ਵੋਟਾਂ    Sangeeta Barooah Pisharoty ਨੇ ਰਚਿਆ ਇਤਿਹਾਸ, ਬਣੀ Press Club Of India ਦੀ ਪਹਿਲੀ ਮਹਿਲਾ ਪ੍ਰਧਾਨ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (15 ਦਸੰਬਰ 2025)   
Cylinder Blast in Jalandhar : ਰਾਜਨਗਰ 'ਚ ਸਿਲੰਡਰ ਫਟਣ ਕਾਰਨ ਘਰ 'ਚ ਲੱਗੀ ਭਿਆਨਕ ਅੱਗ, 2 ਕਰਮਚਾਰੀ ਝੁਲਸੇ
December 6, 2024
A-Massive-Fire-Broke-Out-In-A-Ho

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਦੇ ਬਾਬੂਲਾਲ ਸਿੰਘ ਨਗਰ ਦੇ ਨਾਲ ਲੱਗਦੇ ਇਲਾਕੇ ਰਾਜ ਨਗਰ ਦੇ ਇਕ ਘਰ ਵਿਚ ਅੱਜ ਸਵੇਰੇ ਬਲਾਸਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਘਰ 'ਚ ਪਿਆ ਸਿਲੰਡਰ ਫਟਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚ ਗਈਆਂ।


ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਫਾਇਰ ਵਿਭਾਗ ਦੇ ਦੋ ਕਰਮਚਾਰੀ ਵੀ ਝੁਲਸ ਗਏ। ਹਾਲਾਂਕਿ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਇਸ ਅੱਗ 'ਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਮਨਦੀਪ ਸਿੰਘ ਅਤੇ ਅਭੀ ਗਿੱਲ ਦੇ ਚਿਹਰੇ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਪਸਰੀਚਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 4 ਵਜੇ ਘਰ ਵਿਚ ਅੱਗ ਲੱਗ ਗਈ।


ਘਟਨਾ ਸਮੇਂ ਘਰ 'ਚ ਕੋਈ ਮੌਜੂਦ ਨਹੀਂ ਸੀ


ਫਾਇਰ ਵਿਭਾਗ ਨੇ ਦੱਸਿਆ ਕਿ ਘਰ ਵਿਚ ਖਿਡੌਣੇ ਪਏ ਸਨ। ਇਸ ਘਟਨਾ ਵਿਚ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ। ਘਰ ਵਿਚ ਪਈਆਂ ਪਲਾਸਟਿਕ ਦੀਆਂ ਵਸਤੂਆਂ ਕਾਰਨ ਅੱਗ ਕੁਝ ਦੇਰ ਵਿਚ ਹੀ ਫੈਲ ਗਈ। ਅੱਗ ਦੀਆਂ ਲਪਟਾਂ ਘਰ ਦੇ ਬਾਹਰੋਂ ਹੀ ਦਿਖਾਈ ਦੇ ਰਹੀਆਂ ਸਨ।

A Massive Fire Broke Out In A House Due To A Cylinder Explosion In Rajnagar Jalandhar

local advertisement banners
Comments


Recommended News
Popular Posts
Just Now