January 18, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਜਗਰਾਓਂ ਦੇ ਪਿੰਡ ਕਮਾਲਪੁਰ 'ਚ ਨਿਹੰਗਾਂ ਦੇ ਪਹਿਰਾਵੇ 'ਚ ਕੁਝ ਬਦਮਾਸ਼ਾਂ ਨੇ ਪੰਜਾਬ ਪੁਲਿਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਚੌਕੀ ਇੰਚਾਰਜ ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਮੌਕੇ 'ਤੇ ਗੋਲੀਬਾਰੀ ਦੀ ਵੀ ਖ਼ਬਰ ਹੈ। ਫਿਲਹਾਲ ਪੁਲਿਸ ਨੇ ਗੋਲੀਬਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਕੁਝ ਲੋਕਾਂ ਮੁਤਾਬਕ ਮੌਕੇ 'ਤੇ ਗੋਲੀਬਾਰੀ ਵੀ ਹੋਈ ਹੈ।
ਜਾਣਕਾਰੀ ਅਨੁਸਾਰ ਨਿਹੰਗ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਲੜਾਈ 'ਚ ਐੱਸਐੱਚਓ ਦੀ ਅੱਖ ਨੇੜੇ ਤਲਵਾਰ ਲੱਗੀ ਹੈ। ਉਥੇ ਹੀ ਚੌਕੀ ਇੰਚਾਰਜ ਦੀਆਂ ਉਂਗਲਾਂ 'ਤੇ ਸੱਟ ਲੱਗੀ ਹੈ। ਇੱਕ ਹਮਲਾਵਰ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਕਰੀਬ ਚਾਰ ਦਿਨ ਪਹਿਲਾਂ ਸਦਰ ਥਾਣਾ ਖੇਤਰ 'ਚ ਲੁੱਟ ਦੀ ਵਾਰਦਾਤ ਵਾਪਰੀ ਸੀ, ਜਿਸ 'ਚ ਨਿਹੰਗਾਂ ਦੇ ਪਹਿਰਾਵੇ 'ਚ 3 ਬਦਮਾਸ਼ਾਂ ਨੇ ਸੰਗੋਵਾਲ ਨੇੜੇ ਬੰਦੂਕ ਦੀ ਨੋਕ 'ਤੇ ਆਲਟੋ ਕਾਰ ਲੁੱਟ ਲਈ ਸੀ। ਪੁਲਿਸ ਇਸ ਮਾਮਲੇ ਸਬੰਧੀ ਸ਼ਰਾਰਤੀ ਅਨਸਰਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਸੀ।
ਪੁਲਿਸ ਮੌਕੇ 'ਤੇ ਪਹੁੰਚੀ ਤਾਂ ਬਦਮਾਸ਼ਾਂ ਦੇ ਇਕ ਸਾਥੀ ਨੇ ਪੁਲਿਸ ਨੂੰ ਦੇਖ ਕੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਹੋਰ ਬਦਮਾਸ਼ਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਐਸਐਚਓ ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ।
Nihang Sikhs Attack Punjab Police SHO Hit With Sword In Face Bullets Fired
