CM ਮਾਨ ਦੀ ਅਕਾਲ ਤਖ਼ਤ 'ਤੇ ਪੇਸ਼ੀ ਦਾ ਸਮਾਂ ਫਿਰ ਬਦਲਿਆ; ਚੌਥੀ ਵਾਰ ਆਇਆ ਨਵਾਂ ਟਾਈਮ, ਹੁਣ ਠੀਕ ਇੰਨੇ ਵਜੇ ਹੋਣਗੇ ਪੇਸ਼    ਕੰਗਨਾ ਰਣੌਤ ਲਈ ਅੱਜ ਦਾ ਦਿਨ ਭਾਰੀ; ਬਠਿੰਡਾ ਅਦਾਲਤ 'ਚ ਪੇਸ਼ੀ ਲਾਜ਼ਮੀ, ਨਾ ਪਹੁੰਚਣ 'ਤੇ ਨਿਕਲ ਸਕਦੇ ਨੇ ਗ੍ਰਿਫ਼ਤਾਰੀ ਵਾਰੰਟ    CM ਮਾਨ ਦੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ੀ    Punjab Weather Update: ਪੰਜਾਬ 'ਚ ਠੰਢ ਦਾ 'Orange Alert'; ਜਾਣੋ ਕਦੋਂ ਪਵੇਗਾ ਮੀਂਹ ਅਤੇ ਕਿਹੜੇ ਜ਼ਿਲ੍ਹਿਆਂ 'ਚ ਛਾਏਗੀ ਸੰਘਣੀ ਧੁੰਦ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (15 ਜਨਵਰੀ 2026)    328 ਸਰੂਪਾਂ ਦਾ ਮਾਮਲਾ: CM ਮਾਨ ਦਾ ਵੱਡਾ ਖੁਲਾਸਾ; 169 ਸਰੂਪ ਮਿਲੇ, ਪਰ 139 ਦਾ ਕੋਈ ਰਿਕਾਰਡ ਨਹੀਂ    ਰਾਣਾ ਬਲਾਚੌਰੀਆ ਕਤਲ ਕਾਂਡ 'ਚ ਵੱਡਾ ਖੁਲਾਸਾ; SSP ਮੋਹਾਲੀ ਨੇ ਖੋਲ੍ਹੇ ਡੂੰਘੇ ਰਾਜ    ਦਰਦਨਾਕ ਰੇਲ ਹਾਦਸਾ; ਚੱਲਦੀ ਟਰੇਨ 'ਤੇ ਡਿੱਗੀ ਕਰੇਨ, 22 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ    Punjab ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ; ਡਿਫਾਲਟਰਾਂ ਨੂੰ ਵੀ ਮਿਲੇਗਾ ਨਵਾਂ ਫ਼ਸਲੀ ਕਰਜ਼ਾ, ਪਰ ਸ਼ਰਤ ਸਿਰਫ਼ ਇੰਨੀ...    ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਪੁਲਿਸ ਨੇ ਇਲਾਕਾ ਕੀਤਾ ਸੀਲ   
Vinesh Phogat ਦਾ ਵੱਡਾ ਫੈਸਲਾ! Retirement ਤੋਂ ਲਿਆ U-Turn; ਦੁਬਾਰਾ ਓਲੰਪਿਕ ‘ਚ ਲਵੇਗੀ ਹਿੱਸਾ
December 12, 2025
Vinesh-Phogat-s-Big-Decision-U-T
New Delhi

Vinesh Phogat ਦਾ ਵੱਡਾ ਫੈਸਲਾ! Retirementਤੋਂ ਲਿਆ U-Turn;ਦੁਬਾਰਾ ਓਲੰਪਿਕ ‘ਚ ਲਵੇਗੀ ਹਿੱਸਾ

Live Punjabi TV Bureau

ਭਾਰਤ ਦੀ ਮਸ਼ਹੂਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਸਭ ਨੂੰ ਹੈਰਾਨ ਕਰਦਿਆਂ ਆਪਣੇ ਰਿਟਾਇਰਮੈਂਟ ਤੋਂ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਅਗਸਤ ਵਿੱਚ ਉਨ੍ਹਾਂ ਨੇ ਖੇਡਾਂ ਤੋਂ ਦੂਰ ਹੋ ਕੇ ਰਾਜਨੀਤੀ ਦਾ ਰੁਖ ਕੀਤਾ ਸੀ, ਪਰ ਹੁਣ ਉਹ ਦੁਬਾਰਾ ਮੈਟ 'ਤੇ ਵਾਪਸੀ ਲਈ ਤਿਆਰ ਹਨ। ਉਨ੍ਹਾਂ ਦੀ ਨਜ਼ਰ ਹੁਣ 2028 ਲਾਸ ਏਂਜਲਸ ਓਲੰਪਿਕ 'ਤੇ ਟਿਕੀ ਹੋਈ ਹੈ।

ਵਿਨੇਸ਼ ਫੋਗਾਟ ਦੀ ਭਾਵੁਕ ਪੋਸਟ — “ਅੱਗ ਕਦੇ ਨਹੀਂ ਬੁੱਝਦੀ”

ਵਿਨੇਸ਼ ਨੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੈਰਿਸ ਓਲੰਪਿਕ ਤੋਂ ਬਾਅਦ ਉਹ ਬਹੁਤ ਥੱਕ ਚੁੱਕੀ ਸੀ ਅਤੇ ਦਬਾਅ, ਉਮੀਦਾਂ ਅਤੇ ਟ੍ਰੋਲਿੰਗ ਤੋਂ ਦੂਰ ਜਾਣ ਦੀ ਲੋੜ ਸੀ।

ਉਨ੍ਹਾਂ ਲਿਖਿਆ:

“ਸਾਲਾਂ ਬਾਅਦ ਮੈਂ ਰਾਹਤ ਦਾ ਸਾਹ ਲਿਆ… ਪਰ ਮੈਂ ਅਜੇ ਵੀ ਖੇਡ ਨੂੰ ਪਿਆਰ ਕਰਦੀ ਹਾਂ। ਮੇਰਾ ਇੱਕ ਹਿੱਸਾ ਹਮੇਸ਼ਾ ਮੈਟ ਤੇ ਰਹਿੰਦਾ ਹੈ। ਚੁੱਪ 'ਚ ਮੈਨੂੰ ਸਮਝ ਆਇਆ ਕਿ ਅੰਦਰਲੀ ਅੱਗ ਕਦੇ ਬੁਝਦੀ ਨਹੀਂ, ਸਿਰਫ਼ ਦਬ ਜਾਂਦੀ ਹੈ।”

ਉਨ੍ਹਾਂ ਕਿਹਾ ਕਿ ਉਹ ਹੁਣ ਨਵੀਂ ਤਾਕਤ ਨਾਲ LA28 ਦੀ ਤਿਆਰੀ ਸ਼ੁਰੂ ਕਰਨ ਜਾ ਰਹੀਆਂ ਹਨ ਅਤੇ ਸਭ ਤੋਂ ਵੱਡੀ ਗੱਲ —

“ਇਸ ਵਾਰ ਮੈਂ ਇਕੱਲੀ ਨਹੀਂ ਹੋਵਾਂਗੀ… ਮੇਰਾ ਪੁੱਤਰ ਮੇਰਾ ਸਭ ਤੋਂ ਵੱਡਾ ਚੀਅਰਲੀਡਰ ਹੋਵੇਗਾ।”

ਪੈਰਿਸ ਓਲੰਪਿਕ — ਸਭ ਤੋਂ ਵੱਡੀ ਨਿਰਾਸ਼ਾ

ਪੈਰਿਸ 2024 ਵਿਨੇਸ਼ ਫੋਗਾਟ ਲਈ ਕਰੀਅਰ ਦਾ ਸਭ ਤੋਂ ਕਠਿਨ ਮੌਕਾ ਸਾਬਤ ਹੋਇਆ। ਹਾਲਾਂਕਿ ਉਹ 50 ਕਿਲੋ ਵਰਗ ਦੀ ਫਾਈਨਲ ਵਿੱਚ ਪਹੁੰਚ ਗਈ ਸੀ, ਪਰ ਤੋਲ ਜ਼ਿਆਦਾ ਹੋਣ ਕਾਰਨ ਫਾਈਨਲ ਤੋਂ ਕੁਝ ਘੰਟੇ ਪਹਿਲਾਂ ਹੀ ਅਯੋਗ ਕਰਾਰ ਦੇ ਦਿੱਤੀ ਗਈ। ਇਸ ਨਾਲ ਉਹ ਆਪਣੇ ਪਹਿਲੇ ਓਲੰਪਿਕ ਤਗਮੇ ਤੋਂ ਚੁੱਕ ਗਈ।

ਉਨ੍ਹਾਂ ਰੀਓ (2016) ਅਤੇ ਟੋਕੀਓ (2021) ਓਲੰਪਿਕ ਵਿੱਚ ਵੀ ਖੇਡਿਆ, ਪਰ ਤਗਮਾ ਜਿੱਤਣ ਵਿੱਚ ਅਸਫਲ ਰਹੀ।

ਹੁਣ ਟਾਰਗਟ— 2028 ਲਾਸ ਏਂਜਲਸ ਵਿੱਚ ਪਹਿਲਾ ਓਲੰਪਿਕ ਤਗਮਾ

ਵਿਨੇਸ਼ ਫੋਗਾਟ ਨੇ ਸਾਫ਼ ਕੀਤਾ ਹੈ ਕਿ ਉਹ ਇੱਕ ਵਾਰ ਫਿਰ ਪੂਰੀ ਜਾਨ ਦੇ ਨਾਲ ਓਲੰਪਿਕ ਤਿਆਰੀਆਂ ਕਰਨ ਜਾ ਰਹੀਆਂ ਹਨ। ਉਨ੍ਹਾਂ ਦੇ ਸ਼ਬਦਾਂ 'ਚ:

“ਇਹ ਸਿਰਫ਼ ਵਾਪਸੀ ਨਹੀਂ… ਇਹ ਮੇਰੇ ਸੁਪਨੇ ਨੂੰ ਮੁੜ ਜਿਉਂਦਾ ਕਰਨ ਦੀ ਸ਼ੁਰੂਆਤ ਹੈ।”

Vinesh Phogat s Big Decision U Turn From Retirement Will Participate In Olympics Again

local advertisement banners
Comments


Recommended News
Popular Posts
Just Now