Tarn Taran: ਨਾਜਾਇਜ਼ ਤੌਰ 'ਤੇ ਚੱਲ ਰਹੀ ਪਟਾਕਿਆਂ ਦੀ ਫੈਕਟਰੀ 'ਚ ਵਿਸਫੋਟ, ਔਰਤ ਦੀ ਮੌਤ, 2 ਜਣੇ ਝੁਲਸੇ
February 6, 2025

Admin / Punjab
ਪੰਜਾਬੀ ਪਹਿਚਾਣ ਬਿਊਰੋ: ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਪਟਾਕਿਆਂ ਦੀ ਫੈਟਕਰੀ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਚੌਧਰੀਆਂ ਵਾਲਾ ਪਿੰਡ ਨੌਸ਼ਹਿਰਾ ਪਨੂੰਆ ਵਿਖੇ ਘਰ ਵਿਚ ਬਣੀ ਪਟਾਕਿਆਂ ਵਾਲੀ ਨਾਜਾਇਜ਼ ਫੈਕਟਰੀ ਵਿਚ ਅੱਗ ਲੱਗ ਗਈ।
ਇਸ ਭਿਆਨਕ ਹਾਦਸੇ ਵਿਚ ਇਕ ਔਰਤ ਦੀ ਮੌਤ ਤੇ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪਟਾਕਿਆਂ ਦੀ ਫੈਕਟਰੀ ਨਾਜਾਇਜ਼ ਤੌਰ 'ਤੇ ਚਲਾਈ ਜਾ ਰਹੀ ਸੀ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Tarn Taran Explosion In Illegally Running Firecracker Factory Woman Dies 2 People Burn
Comments
Recommended News
Popular Posts
Just Now
