Punjab Budget 2025-2026 : ਔਰਤਾਂ ਨੂੰ ਝਟਕਾ, ਇਸ ਵਾਰ ਵੀ ਨਹੀਂ ਮਿਲੇ 1100 ਰੁਪਏ, ਸਰਕਾਰ ਨੇ ਵੱਟੀ ਚੁੱਪ     ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਚੁੱਕਿਆ ਵੱਡਾ ਕਦਮ, ਪੰਜਾਬ ਕੈਬਨਿਟ ਮੀਟਿੰਗ 'ਚ ਲਿਆ ਇਤਿਹਾਸਿਕ ਫ਼ੈਸਲਾ    ਪੰਜਾਬ 'ਚ ਨਸ਼ਿਆਂ ਖਿਲਾਫ ਮੁਹਿੰਮ 'ਤੇ Kejriwal ਦਾ ਵੱਡਾ ਬਿਆਨ, ਨਸ਼ਿਆਂ ਦੇ ਸੌਦਾਗਰਾਂ ਨੂੰ ਦਿੱਤੀ ਚੇਤਾਵਨੀ    Punjab Budget 2025-2026 : ਪੰਜਾਬ ਸਰਕਾਰ ਨੇ 2 ਲੱਖ 36 ਹਜ਼ਾਰ ਕਰੋੜ ਰੁਪਏ ਦਾ ਬਜਟ ਕੀਤਾ ਪੇਸ਼, ਵਿੱਤ ਮੰਤਰੀ ਹਰਪਾਲ ਸਿੰਘ ਨੇ ਕੀਤੇ ਵੱਡੇ ਐਲਾਨ    LMIA: ਕੈਨੇਡਾ ਨੇ PR ਦੀ ਉਡੀਕ ਕਰ ਰਹੇ ਲੱਖਾਂ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਪੜ੍ਹੋ ਪੂਰੀ ਖਬਰ    F-1 ਵੀਜ਼ਾ ਰੱਦ ਕਰਨ ਦੀ ਗਿਣਤੀ 10 ਸਾਲ ਦੇ ਉੱਚੇ ਪੱਧਰ 'ਤੇ ਪਹੁੰਚੀ, ਅਮਰੀਕਾ ਨੇ 41% ਅਰਜ਼ੀਆਂ ਨੂੰ ਕੀਤਾ ਰੱਦ     ਸਰਕਾਰ ਨੇ Samsung 'ਤੇ ਕੱਸਿਆ ਸ਼ਿਕੰਜਾ, 601 ਮਿਲੀਅਨ ਡਾਲਰ ਦਾ ਟੈਕਸ ਨੋਟਿਸ ਜਾਰੀ, ਕੰਪਨੀ ਸਵਾਲਾਂ ਦੇ ਘੇਰੇ 'ਚ    Punjab Budget 2025-26 : ਪੰਜਾਬ ਦੀ ਆਪ ਸਰਕਾਰ ਦਾ ਚੌਥਾ ਬਜਟ ਅੱਜ, ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰਨਗੇ ਬਜਟ    ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, Rajiv Sekhri ਨੂੰ ਅਹੁਦੇ ਤੋਂ ਹਟਾਇਆ    UN 'ਚ ਮੁੜ ਉਠਿਆ Kashmir ਦਾ ਮੁੱਦਾ, ਭਾਰਤ ਨੇ ਲਗਾਈ ਪਾਕਿ ਨੂੰ ਫਟਕਾਰ, ਕਿਹਾ- ਜੰਮੂ-ਕਸ਼ਮੀਰ 'ਚੋਂ ਨਾਜਾਇਜ਼ ਕਬਜ਼ਾ ਛੱਡੇ Pakistan   
Punjab ਲਈ ਖੁਸ਼ਖਬਰੀ ; ਪੰਜਾਬ ਦੇ ਤਿੰਨ ਬਲਾਕਾਂ 'ਚ ਮਿਲਿਆ Potash ਦਾ ਵੱਡਾ ਭੰਡਾਰ : ਬਰਿੰਦਰ ਕੁਮਾਰ ਗੋਇਲ
February 7, 2025
Good-News-For-Punjab-Huge-Potash

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਖਣਨ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਖੋਜਾਂ ਦੇ ਨਤੀਜੇ ਸਾਹਮਣੇ ਆਏ ਹਨ ਅਤੇ ਸੂਬੇ ਅਤੇ ਦੱਖਣ-ਪੱਛਮੀ ਹਿੱਸੇ ਵਿੱਚ ਤਿੰਨ ਮਾਈਨਿੰਗ ਬਲਾਕਾਂ ਵਿੱਚ ਪੋਟਾਸ਼ ਦਾ ਵੱਡਾ ਭੰਡਾਰ ਮਿਲਿਆ ਹੈ।


ਅੱਜ (7 ਫਰਵਰੀ) ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਦੇਸ਼ ਵਿਚ ਕਿਤੇ ਵੀ ਪੋਟਾਸ਼ ਦੀ ਖੁਦਾਈ ਨਹੀਂ ਹੁੰਦੀ ਹੈ ਅਤੇ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਇਹ ਖਣਿਜ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ ਸਾਲਾਨਾ 5 ਮਿਲੀਅਨ ਟਨ ਪੋਟਾਸ਼ ਦੀ ਦਰਾਮਦ ਕੀਤੀ ਜਾਂਦੀ ਸੀ, ਜਿਸ ਨੂੰ ਖੇਤਾਂ ਅਤੇ ਹੋਰ ਉਦਯੋਗਾਂ ਵਿੱਚ ਖਾਦ ਵਜੋਂ ਵਰਤਿਆ ਜਾਂਦਾ ਹੈ। ਪਰ ਹੁਣ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਤਿੰਨ ਮਾਈਨਿੰਗ ਬਲਾਕਾਂ ਵਿੱਚ ਜ਼ਮੀਨਦੋਜ਼ ਪੋਟਾਸ਼ ਦਾ ਵੱਡਾ ਭੰਡਾਰ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਕਬਰਵਾਲਾ ਨੇੜੇ ਸ਼ੇਰੇਵਾਲਾ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਰਾਮਸਰ ਅਤੇ ਸ਼ੇਰਗੜ੍ਹ ਅਤੇ ਦਲਮੀਰ ਖੇੜਾ ਬਲਾਕਾਂ ਵਿਚ ਪਾਏ ਗਏ ਹਨ।


ਇਸ ਮੌਕੇ ਉਨ੍ਹਾਂ ਇਸ ਵਿਸ਼ੇ ਸਬੰਧੀ ਲੋਕਾਂ ਵਿੱਚ ਪੈਦਾ ਹੋਏ ਸ਼ੰਕਿਆਂ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਪੋਟਾਸ਼ ਦੀ ਨਿਕਾਸੀ ਲਈ ਕੋਈ ਜ਼ਮੀਨ ਐਕੁਆਇਰ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਜ਼ਮੀਨ ਦਾ ਕੋਈ ਨੁਕਸਾਨ ਹੋਵੇਗਾ, ਸਗੋਂ ਇਹ ਖਣਿਜ ਡਰਿੱਲ ਪ੍ਰਣਾਲੀ ਰਾਹੀਂ ਕੱਢਿਆ ਜਾਵੇਗਾ ਅਤੇ ਇਸ ਨਾਲ ਕਿਸਾਨਾਂ ਦੀ ਜ਼ਮੀਨ ਦੀ ਮਾਲਕੀ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੋਟਾਸ਼ ਦੀ ਪ੍ਰੋਸੈਸਿੰਗ ਨਾਲ ਸਬੰਧਤ ਉਦਯੋਗ ਸਥਾਪਿਤ ਹੋਵੇਗਾ, ਜਿਸ ਨਾਲ ਇਲਾਕੇ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਇਲਾਕੇ ਦਾ ਸਰਬਪੱਖੀ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਪੋਟਾਸ਼ ਖਣਿਜ ਜ਼ਮੀਨ ਦੇ ਅੰਦਰ 450 ਮੀਟਰ ਦੀ ਡੂੰਘਾਈ 'ਤੇ ਸਥਿਤ ਹੈ ਅਤੇ ਸਰਕਾਰ ਇਸ ਨੂੰ ਕੱਢਣ ਤੋਂ ਪਹਿਲਾਂ ਇਸ ਦੇ ਸਮਾਜਿਕ ਅਤੇ ਵਾਤਾਵਰਨ ਪ੍ਰਭਾਵਾਂ ਦਾ ਡੂੰਘਾਈ ਨਾਲ ਅਧਿਐਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਤਿੰਨਾਂ ਬਲਾਕਾਂ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਵੀ ਖੋਜ ਕੀਤੀ ਜਾ ਰਹੀ ਹੈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਹ ਪ੍ਰੋਜੈਕਟ ਖਣਨ ਰਾਹੀਂ ਪੰਜਾਬ ਨੂੰ ਆਰਥਿਕ ਤੌਰ 'ਤੇ ਆਤਮ ਨਿਰਭਰ ਬਣਾਉਣ ਦੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਨਿਲਾਮੀ ਕਰਵਾਉਣ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈ ਪਰ ਇਸ ਤੋਂ ਮਿਲਣ ਵਾਲੀ ਰਾਇਲਟੀ ਪੰਜਾਬ ਸਰਕਾਰ ਨੂੰ ਹੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਬਰਵਾਲਾ ਬਲਾਕ ਵਿੱਚੋਂ ਮਾਈਨਿੰਗ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਨਿਲਾਮੀ ਹੁੰਦੇ ਹੀ ਮਾਈਨਿੰਗ ਸ਼ੁਰੂ ਕਰ ਦਿੱਤੀ ਜਾਵੇਗੀ।


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਭਰੋਸਾ ਦਿੰਦੀ ਹੈ ਕਿ ਇਸ ਪ੍ਰਾਜੈਕਟ ਵਿੱਚ ਕਿਸੇ ਵੀ ਕਿਸਾਨਾਂ ਦੀ ਜ਼ਮੀਨ ਐਕੁਆਇਰ ਨਹੀਂ ਕੀਤੀ ਜਾਵੇਗੀ।


ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਬਲਾਕਾਂ ਦਾ ਕੁੱਲ ਰਕਬਾ ਕਰੀਬ 18 ਵਰਗ ਕਿਲੋਮੀਟਰ ਹੈ, ਪਰ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਖੋਜ ਕੀਤੀ ਜਾ ਰਹੀ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਸੂਬੇ ਨੂੰ ਰੇਤ ਅਤੇ ਬਜਰੀ ਦੀ ਮਾਈਨਿੰਗ ਤੋਂ 288 ਕਰੋੜ ਰੁਪਏ ਦੀ ਆਮਦਨ ਹੋਈ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ 104 ਹੋਰ ਖਾਣਾਂ ਚਾਲੂ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਦਰਿਆਵਾਂ ਵਿੱਚੋਂ ਰੇਤ ਕੱਢਣ ਲਈ 27 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।

Good News For Punjab Huge Potash Reserves Found In Three Blocks Of Punjab Barinder Kumar Goyal

local advertisement banners
Comments


Recommended News
Popular Posts
Just Now
The Social 24 ad banner image