Canada ਗਏ ਵਿਦਿਆਰਥੀਆਂ ਨੂੰ ਲੈ ਕੇ ਆਈ ਹੈਰਾਨ ਕਰਨ ਵਾਲੀ ਰਿਪੋਰਟ, 20 ਹਜ਼ਾਰ ਭਾਰਤੀ Students 'ਗਾਇਬ'    ਪੰਜਾਬ ਤੋਂ ਬਾਅਦ ਇੰਗਲੈਂਡ 'ਚ ਵੀ Kangana Ranaut ਦੀ ਫਿਲਮ Emergency ਦਾ ਵਿਰੋਧ, ਖਾਲਿਸਤਾਨੀ ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ    ਗਣਤੰਤਰ ਦਿਵਸ ਦਾ ਇਤਿਹਾਸ    Foods To Avoid Late At Night : ਚਾਹ-ਕੌਫੀ ਹੀ ਨਹੀਂ, ਰਾਤ ਨੂੰ ਇਹ 7 ਚੀਜ਼ਾਂ ਖਾਣ ਦੀ ਨਾ ਕਰੋ ਗਲਤੀ, ਜਾਣੋ ਕੀ ਹਨ ਇਸਦੇ ਨੁਕਸਾਨ    Ludhiana ਨੂੰ ਮਿਲੀ ਪਹਿਲੀ ਮਹਿਲਾ ਮੇਅਰ ਇੰਦਰਜੀਤ ਕੌਰ, ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ     10 Crore Lottery Winner : ਪਿੰਡ ਬੜਵਾ ਦੇ ਹਰਪਿੰਦਰ ਸਿੰਘ ਦੀ 10 ਕਰੋੜ ਰੁਪਏ ਦੀ ਲੱਗੀ ਲਾਟਰੀ    Sand Artist ਸੁਦਰਸ਼ਨ ਪਟਨਾਇਕ ਨੇ Donald Trump ਦੀ ਬਣਾਈ 47 ਫੁੱਟ ਲੰਬੀ ਰੇਤ ਕਲਾ    Neeraj Chopra Marriage: ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਹਿਮਾਨੀ ਨਾਲ ਕੀਤਾ ਵਿਆਹ, ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ    Kho-Kho World Cup 2025: ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਨੇ ਰਚਿਆ ਇਤਿਹਾਸ, ਖੋ-ਖੋ ਵਿਸ਼ਵ ਕੱਪ 2025 ਦਾ ਜਿੱਤਿਆ ਖਿਤਾਬ     Bigg Boss 18 Winner : ਕਰਨ ਵੀਰ ਮਹਿਰਾ ਬਿੱਗ ਬੌਸ 18 ਦਾ ਬਣਿਆ ਜੇਤੂ, ਟਰਾਫੀ ਦੇ ਨਾਲ ਜਿੱਤੀ ਲੱਖਾਂ ਦੀ ਰਾਸ਼ੀ   
Amritsar border 'ਤੇ ਘੁਸਪੈਠ ਦੀ ਕੋਸ਼ਿਸ਼, ਬੀਐੱਸਐੱਫ ਨੇ ਕੀਤਾ ਢੇਰ, ਪਾਕਿਸਤਾਨੀ ਕਰੰਸੀ ਬਰਾਮਦ
September 17, 2024
Infiltration-Attempt-At-Amritsar

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਸੋਮਵਾਰ ਦੇਰ ਰਾਤ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ। ਬੀਐੱਸਐੱਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ 16 ਸਤੰਬਰ 2024 ਨੂੰ ਰਾਤ ਦੀ ਡਿਊਟੀ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਰਾਤ 9:13 ਵਜੇ ਦੇ ਕਰੀਬ ਇਕ ਪਾਕਿਸਤਾਨੀ ਘੁਸਪੈਠੀਏ ਦੀ ਸ਼ੱਕੀ ਹਰਕਤ ਵੇਖੀ, ਜੋ ਗੁਪਤ ਰੂਪ ਵਿਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਪਾਰ ਕਰ ਗਿਆ ਸੀ ਨੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਤਨਖੁਰਦ ਨੇੜੇ ਸਰਹੱਦੀ ਖੇਤਰ ਵਿੱਚ ਲੱਗੀ ਸੀਮਾ ਸੁਰੱਖਿਆ ਵਾੜ ਵੱਲ ਵਧਣਾ ਸ਼ੁਰੂ ਕਰ ਦਿੱਤਾ।

ਘੁਸਪੈਠੀਏ ਨੂੰ ਦਿੱਤੀ ਸੀ ਰੁਕਣ ਦੀ ਚੇਤਾਵਨੀ

ਅਧਿਕਾਰੀ ਨੇ ਦੱਸਿਆ ਕਿ ਚੌਕਸ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਘੁਸਪੈਠੀਏ ਨੂੰ ਚੇਤਾਵਨੀ ਦਿੱਤੀ ਪਰ ਉਹ ਸਰਹੱਦੀ ਸੁਰੱਖਿਆ ਵਾੜ ਵੱਲ ਵਧਣ ਤੋਂ ਨਹੀਂ ਰੁਕਿਆ ਅਤੇ ਹਮਲਾਵਰ ਰਵੱਈਆ ਦਿਖਾਇਆ। ਡਿਊਟੀ 'ਤੇ ਮੌਜੂਦ ਜਵਾਨਾਂ ਨੇ ਅੱਗੇ ਵਧ ਰਹੇ ਘੁਸਪੈਠੀਏ 'ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਮੌਕੇ 'ਤੇ ਹੀ ਮਾਰ ਦਿੱਤਾ। ਉਸ ਦੇ ਕਬਜ਼ੇ 'ਚੋਂ 270 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਅੱਧੇ ਫਟੇ ਹੋਏ 10 ਰੁਪਏ ਦੇ ਪਾਕਿਸਤਾਨੀ ਨੋਟ ਬਰਾਮਦ ਹੋਏ ਹਨ। ਪਾਕਿਸਤਾਨੀ ਘੁਸਪੈਠੀਏ ਦੀ ਲਾਸ਼ ਨੂੰ ਅਗਲੇਰੀ ਕਾਰਵਾਈ ਲਈ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ ਹੈ।

Infiltration Attempt At Amritsar Border BSF Raided Recovered Pakistani Currency

local advertisement banners
Comments


Recommended News
Popular Posts
Just Now
The Social 24 ad banner image