August 6, 2024
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਹਰਿਆਣਾ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਹਰਿਆਣਾ ਵਿਚ ਹੀ ਨਹੀਂ ਬਲਕਿ ਵਿਦੇਸ਼ ਬੈਠੇ ਨੌਜਵਾਨ ਵੀ ਚੋਣਾਂ ਦੀਆਂ ਤਿਆਰੀਆਂ ਲਈ ਇਕਜੁੱਟ ਹੋ ਗਏ ਹਨ ਤੇ ਚੋਣ ਪ੍ਰਚਾਰ ਕਰਨ ਲਈ ਤਿਆਰ ਹਨ। ਪੰਜਾਬੀ ਜਿਥੇ ਵੀ ਚੱਲੇ ਜਾਨ ਪਰ ਆਪਣੀ ਮਿੱਟੀ ਆਪਣਾ ਦੇਸ਼ ਕਦੇ ਨਹੀਂ ਭੁੱਲਦੇ ਫਿਰ ਭਾਵੇਂ ਪੰਜਾਬ ਹੋਵੇ ਜਾਂ ਹਰਿਆਣਾ। ਅਮਰੀਕਾ ਬੈਠੇ ਹਰਿਆਣੇ ਵਾਲੇ ਹਰਿਆਣਾ ਵਿਚ ਹੋ ਰਹੀਆਂ ਚੋਣਾਂ ਲਈ ਪੱਬਾਂ ਭਾਰ ਹੋਏ ਪਏ ਹਨ ਤੇ ਜਲਦ ਹੀ ਵੱਡਾ ਇਕੱਠ ਕਰ ਆਉਣ ਵਾਲੇ ਚੋਣਾਂ ਵਿਚ ਜਾਣ ਲਈ ਰਣਨਿਤੀ ਤਿਆਰ ਕਰਨਗੇ। ਹਰਸ ਵਿਰਕ ਜੋ ਕਿ ਸਿਆਟਲ ਰਹਿ ਕੇ ਹਰਿਆਣੇ ਵਿਚ ਵਧਿਆ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਰਾਜ ਆਏ ਇਸ ਲਈ ਅਮਰੀਕਾ ਵਿਚ ਹਰਿਆਣਾ ਦੇ ਨੌਜਵਾਨਾਂ ਨੂੰ ਇਕਜੁਟ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਭੁਪਿੰਦਰ ਸਿੰਘ ਹੁੱਡਾ ਦੇ ਰਾਜ ਦੌਰਾਨ ਬਹੁਤ ਵਿਕਾਸ ਹੋਇਆ ਤੇ ਬਿਨਾਂ ਕਿਸੇ ਭੇਦਭਾਵ ਦੇ ਹਰ ਇਕ ਪਿੰਡ ਵਿਚ ਵਿਕਾਸ ਕਾਰਜ ਮੁਕੰਮਲ ਹੋਏ ਤੇ ਹਰ ਵਰਗ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਚੋਣਾਂ ਦੌਰਾਨ ਵੱਖ ਵੱਖ ਪਿੰਡਾਂ ਵਿਚ ਜਾ ਕੇ ਭੁਪਿੰਦਰ ਸਿੰਘ ਹੁੱਡਾ ਦੇ ਹੱਕ ਵਿਚ ਪ੍ਰਚਾਰ ਕਰਨਗੇ। ਇਸ ਦੌਰਾਨ ਹਰਸ ਵਿਰਕ ਨਾਲ ਹੋਰ ਵੀ ਹਰਿਆਣਾ ਦੇ ਨੌਜਵਾਨ ਹਾਜ਼ਰ ਸਨ।
Young People Of Haryana Who Are Sitting In America Will Campaign In Favor Of Hooda Haras Virk