ਲਿਵ-ਇਨ 'ਚ ਰਹਿ ਰਹੀ ਪਰਵਾਸੀ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ; 5 ਦਿਨ ਪਹਿਲਾਂ ਨੌਜਵਾਨ ਨਾਲ ਕਿਰਾਏ 'ਤੇ ਲਿਆ ਸੀ ਕਮਰਾ, ਪੁਲਿਸ ਜਾਂਚ 'ਚ ਜੁਟੀ    ਪਾਕਿਸਤਾਨ ਦਾ ਦਾਅਵਾ – “ਈਰਾਨ-ਅਮਰੀਕਾ ਵਿਚਕਾਰ ਅਗਲੇ 24 ਘੰਟਿਆਂ ਵਿੱਚ ਇਲੈਕਟ੍ਰਾਨਿਕ ਤੌਰ 'ਤੇ ਸਮਝੌਤਾ ਹੋਣ ਦੀ ਸੰਭਾਵਨਾ”    ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਦੇਸ਼ ਦੇ ਅਗਲੇ ਫੌਜ ਮੁਖੀ    4 ਨਗਰ ਕੌਂਸਲ ਦੇ ਨਤੀਜਿਆਂ ਦਾ ਹੋਇਆ ਐਲਾਨ, ਕਾਦੀਆਂ ‘ਚ ਅਕਾਲੀ ਦਲ ਨੇ ਤੇ ਸ਼ਾਮ ਚੁਰਾਸੀ ‘ਚ AAP ਨੇ ਮਾਰੀ ਬਾਜ਼ੀ    “ਪੰਜਾਬ ਤੋਂ ਬਿਨਾਂ ਕੋਈ ਅੰਦੋਲਨ ਨਹੀਂ ਹੁੰਦਾ ਪੂਰਾ” – ਅਭਿਜੀਤ    ਮਨਾਲੀ ਘੁੰਮਣ ਗਏ ਪੰਜਾਬੀਆਂ ਦੀ ਗੱਡੀ 400 ਫੁੱਟ ਡੂੰਘੀ ਖੱਡ ‘ਚ ਡਿੱਗੀ, ਪਿਓ-ਧੀ ਦੀ ਹੋਈ ਮੌਤ    ਮੈਕਸੀਕੋ ਦੌਰੇ ਦੌਰਾਨ ਬਿਮਾਰ ਹੋਏ ਕੈਨੇਡੀਅਨ ਨੂੰ 1.47 ਲੱਖ ਡਾਲਰ ਦਾ ਮੈਡੀਕਲ ਬਿੱਲ, ਬੀਮਾ ਕੰਪਨੀ ਨੇ ਦਾਅਵਾ ਕੀਤਾ ਰੱਦ    ਟਰੱਕ ਸਟਾਪ ਤੇ ਡੋਡਿਆਂ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ,100 ਪੌਂਡ ਡੋਡੇ ਬਰਾਮਦ     ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ‘ਤੇ ਮਾਮਲਾ ਦਰਜ, ਵੀਡੀਓ ਵਾਇਰਲ ਬੋਲਿਆ- ਮਰਨ ਤੋਂ ਡਰ ਨਹੀਂ ਲੱਗਦਾ    ਕੈਲੀਫ਼ੋਰਨੀਆ ਵਿੱਚ ਮਜ਼ਾਕ-ਮਸਤੀ ਦੌਰਾਨ ਪੁਲਿਸ ਅਧਿਕਾਰੀ ਨੂੰ ਸਾਥੀ ਅਧਿਕਾਰੀ ਦੀ ਗੋਲੀ ਲੱਗੀ   
Kuldeep Dhaliwal ਦਾ ਕਾਂਗਰਸ-ਅਕਾਲੀ 'ਤੇ ਵਾਰ: 75 ਸਾਲਾਂ ਦਾ ਹਿਸਾਬ ਦਿਓ, ਅਸੀਂ ਸਾਢੇ 4 ਸਾਲਾਂ ਦਾ ਦੇਵਾਂਗੇ
December 6, 2025
Dhaliwal-Attacks-Congress-Akali-
Punjab

Kuldeep Dhaliwal ਦਾ ਕਾਂਗਰਸ-ਅਕਾਲੀ 'ਤੇ ਵਾਰ: 75 ਸਾਲਾਂ ਦਾ ਹਿਸਾਬ ਦਿਓ, ਅਸੀਂ ਸਾਢੇ 4 ਸਾਲਾਂ ਦਾ ਦੇਵਾਂਗੇ

ਬਾਬੂਸ਼ਾਹੀ ਬਿਊਰੋ

ਅੰਮ੍ਰਿਤਸਰ, 7 ਦਸੰਬਰ 2025: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਕੱਲ੍ਹ ਤੋਂ ਹੀ ਘਰ-ਘਰ ਜਾ ਕੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ।

ਧਾਲੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀਅਕਾਲੀ ਦਲ ਨੂੰ ਆਪਣੇ ਲੰਬੇ 75 ਸਾਲਾਂ ਦੇ ਰਾਜ ਦਾ ਹਿਸਾਬ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ AAP ਆਪਣੀ ਸਾਢੇ ਚਾਰ ਸਾਲ ਦੀ ਸਰਕਾਰ ਦੇ ਕਾਮਯਾਬ ਕਾਰਜਕਾਲ ਦੀ ਰਿਪੋਰਟ ਜਨਤਾ ਨੂੰ ਦੇਵੇਗੀ, ਜਿਸ ਵਿੱਚ ਵਿਕਾਸ, ਪਾਰਦਰਸ਼ਤਾ ਅਤੇ ਲੋਕ-ਹਿੱਤੀ ਫ਼ੈਸਲੇ ਸ਼ਾਮਲ ਹਨ।

ਵਿਰੋਧੀ ਪਾਰਟੀਆਂ ’ਤੇ ਗੁੰਡਾਗਰਦੀ ਦਾ ਦੋਸ਼

AAP ਨੇਤਾ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਧੱਕੇਸ਼ਾਹੀ ਅਤੇ ਹਿੰਸਕ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਰਾਜਾ ਸਾਂਸੀ ਹਲਕੇ ਦੇ ਪਿੰਡ ਭਿੰਡੀ ਸੈਦਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਉਮੀਦਵਾਰਾਂ ’ਤੇ ਕਾਂਗਰਸੀ ਵਰਕਰਾਂ ਨੇ ਹਮਲਾ ਕਰਵਾਇਆ, ਜਿਸ ਵਿੱਚ ਗੋਲੀਬਾਰੀ ਅਤੇ ਤੇਜ਼ ਧਾਰ ਵਾਲੇ ਹਥਿਆਰਾਂ ਦੇ ਵਾਰ ਹੋਏ। ਕਈ ਜ਼ਖ਼ਮੀਆਂ ਨੂੰ ਹਸਪਤਾਲ ਭੇਜਣਾ ਪਿਆ।

“ਪਾਰਟੀ ਨੇ ਨਿਯਮਾਂ ਅਨੁਸਾਰ ਹੀ ਚੋਣ ਲੜੀ” – ਧਾਲੀਵਾਲ

ਉਨ੍ਹਾਂ ਸਾਫ਼ ਕੀਤਾ ਕਿ AAP ਨੇ ਕਦੇ ਵੀ ਕਿਸੇ ਉਮੀਦਵਾਰ ਦੇ ਫਾਰਮ ਰੱਦ ਕਰਵਾਉਣ ਜਾਂ ਦਬਾਅ ਬਣਾਉਣ ਵਰਗਾ ਇੱਕ ਵੀ ਕੰਮ ਨਹੀਂ ਕੀਤਾ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚੀ ਜਨਤਾ ਸਾਹਮਣੇ ਸੱਚ ਲਿਆਉਣਗੀਆਂ।

ਚੋਣਾਂ ਸ਼ਾਂਤਮਈ ਅਤੇ ਨਿਰਪੱਖ ਹੋਣਗੀਆਂ

ਅੰਤ ਵਿੱਚ ਮੰਤਰੀ ਧਾਲੀਵਾਲ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਅਮਨ-ਕਾਨੂੰਨ ਕਾਇਮ ਰੱਖਦਿਆਂ ਚੋਣਾਂ ਨੂੰ ਪੂਰੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਕਰਵਾਏਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੋਈ ਵੀ ਤਾਕਤ — ਚਾਹੇ ਕਿਸੇ ਵੀ ਪਾਰਟੀ ਦੀ ਹੋਵੇ — ਜੇਕਰ ਅਫਰਾਤਫਰੀ ਪੈਦਾ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਰ ਵੋਟਰ ਆਪਣੇ ਅਧਿਕਾਰ ਨੂੰ ਬਿਨਾਂ ਡਰ ਅਤੇ ਦਬਾਅ ਦੇ ਵਰਤੇਗਾ।

Dhaliwal Attacks Congress Akali Dal Give An Account Of 75 Years We Will Give An Account Of 4 And A Half Years

local advertisement banners
Comments


Recommended News
Popular Posts
Just Now